ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?

ਇਹ ਕਿਤਾਬ ਤੁਹਾਡੀ ਮਦਦ ਲਈ ਤਿਆਰ ਕੀਤੀ ਗਈ ਹੈ ਤਾਂਕਿ ਤੁਸੀਂ ਜਾਣ ਸਕੋ ਕਿ ਬਾਈਬਲ ਵੱਖੋ-ਵੱਖਰੇ ਵਿਸ਼ਿਆਂ ਬਾਰੇ ਕੀ ਕਹਿੰਦੀ ਹੈ ਜਿਵੇਂ ਅਸੀਂ ਦੁੱਖ ਕਿਉਂ ਸਹਿੰਦੇ ਹਾਂ, ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ, ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆਈਏ ਤੇ ਹੋਰ ਗੱਲਾਂ।

ਕੀ ਰੱਬ ਦੀ ਇਹ ਹੀ ਮਰਜ਼ੀ ਹੈ?

ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਅੱਜ ਇੰਨੀਆਂ ਸਾਰੀਆਂ ਸਮੱਸਿਆਵਾਂ ਕਿਉਂ ਹਨ। ਕੀ ਤੁਹਾਨੂੰ ਪਤਾ ਕਿ ਬਾਈਬਲ ਇਕ ਤਬਦੀਲੀ ਬਾਰੇ ਦੱਸਦੀ ਹੈ ਤੇ ਕਹਿੰਦੀ ਹੈ ਕਿ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ?

ਅਧਿਆਇ 1

ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ?

ਕੀ ਤੁਹਾ ਲੱਗਦਾ ਹੈ ਕਿ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ? ਉਸ ਦੇ ਗੁਣਾਂ ਬਾਰੇ ਜਾਣੋ ਅਤੇ ਸਿੱਖੋ ਕਿ ਤੁਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹੋ।

ਅਧਿਆਇ 2

ਬਾਈਬਲ ਪਰਮੇਸ਼ੁਰ ਦਾ ਬਚਨ ਹੈ

ਸਮੱਸਿਆਵਾਂ ਨਾਲ ਨਿਪਟਣ ਵਿਚ ਬਾਈਬਲ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ? ਅਸੀਂ ਭਵਿੱਖਬਾਣੀਆਂ ਉੱਤੇ ਭਰੋਸਾ ਕਿਉਂ ਕਰ ਸਕਦੇ ਹਾਂ?

ਅਧਿਆਇ 3

ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ?

ਕੀ ਧਰਤੀ ਲਈ ਯਹੋਵਾਹ ਦਾ ਮਕਸਦ ਕਦੀ ਪੂਰਾ ਹੋਵੇਗਾ? ਜੇ ਹਾਂ, ਤਾਂ ਕਦੋਂ?

ਅਧਿਆਇ 4

ਯਿਸੂ ਮਸੀਹ ਕੌਣ ਹੈ?

ਜਾਣੋ ਕਿ ਯਿਸੂ ਹੀ ਮਸੀਹ ਕਿਉਂ ਹੈ, ਉਹ ਕਿੱਥੋਂ ਆਇਆ ਸੀ ਅਤੇ ਉਹ ਯਹੋਵਾਹ ਦਾ ਇਕਲੌਤਾ ਪੁੱਤਰ ਕਿਉਂ ਹੈ।

ਅਧਿਆਇ 5

ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!

ਰਿਹਾਈ ਦੀ ਕੀਮਤ ਕੀ ਹੈ? ਤੁਸੀਂ ਇਸ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹੋ?

ਅਧਿਆਇ 6

ਮਰਨ ਤੋਂ ਬਾਅਦ ਕੀ ਹੁੰਦਾ ਹੈ?

ਜਾਣੋ ਕਿ ਬਾਈਬਲ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਕੀ ਕਹਿੰਦੀ ਹੈ ਅਤੇ ਇਨਸਾਨ ਕਿਉਂ ਮਰਦੇ ਹਨ।

ਅਧਿਆਇ 7

ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ

ਕੀ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ? ਕੀ ਉਨ੍ਹਾਂ ਦੁਬਾਰਾ ਮਿਲਣਾ ਮੁਮਕਿਨ ਹੈ? ਜਾਣੋ ਕਿ ਬਾਈਬਲ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਕੀ ਕਹਿੰਦੀ ਹੈ।

ਅਧਿਆਇ 8

ਪਰਮੇਸ਼ੁਰ ਦਾ ਰਾਜ ਕੀ ਹੈ?

ਬਹੁਤ ਸਾਰੇ ਲੋਕ ਯਿਸੂ ਦੁਆਰਾ ਸਿਖਾਈ ਪ੍ਰਾਰਥਨਾ ਬਾਰੇ ਜਾਣਦੇ ਹਨ। ਇਸ ਗੱਲ ਦਾ ਕੀ ਮਤਲਬ ਹੈ: “ਤੇਰਾ ਰਾਜ ਆਵੇ”?

ਅਧਿਆਇ 9

ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?

ਗੌਰ ਕਰੋ ਕਿ ਲੋਕਾਂ ਦੇ ਕੰਮਾਂ ਤੇ ਰਵੱਈਏ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਮੁਤਾਬਕ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ।

ਅਧਿਆਇ 10

ਕੀ ਦੂਤ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ?

ਬਾਈਬਲ ਵਿਚ ਚੰਗੇ ਅਤੇ ਦੁਸ਼ਟ ਦੂਤਾਂ ਦੀ ਗੱਲ ਕੀਤੀ ਗਈ ਹੈ। ਕੀ ਚੰਗੇ ਅਤੇ ਦੁਸ਼ਟ ਦੂਤ ਸੱਚ-ਮੁੱਚ ਹੋਂਦ ਵਿਚ ਹਨ? ਕੀ ਉਹ ਤੁਹਾਡੀ ਜ਼ਿੰਦਗੀ ਉੱਤੇ ਅਸਰ ਪਾ ਸਕਦੇ ਹਨ?

ਅਧਿਆਇ 11

ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦੁਨੀਆਂ ਵਿਚ ਦੁੱਖਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ। ਤੁਸੀਂ ਕੀ ਸੋਚਦੇ ਹੋ? ਜਾਣੋ ਕਿ ਪਰਮੇਸ਼ੁਰ ਦੁੱਖਾਂ ਦੇ ਕਾਰਨਾਂ ਬਾਰੇ ਕੀ ਦੱਸਦਾ ਹੈ।

ਅਧਿਆਇ 12

ਆਪਣੇ ਕੰਮਾਂ ਰਾਹੀਂ ਯਹੋਵਾਹ ਖ਼ੁਸ਼ ਕਰੋ

ਆਪਣੇ ਕੰਮਾਂ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰਨਾ ਮੁਮਕਿਨ ਹੈ। ਤੁਸੀਂ ਸੱਚ-ਮੁੱਚ ਉਸ ਦੇ ਦੋਸਤ ਬਣ ਸਕਦੇ ਹੋ।

ਅਧਿਆਇ 13

ਜ਼ਿੰਦਗੀ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ

ਗਰਭਪਾਤ, ਲਹੂ ਲੈਣ ਅਤੇ ਜਾਨਵਰਾਂ ਦੀ ਜ਼ਿੰਦਗੀ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

ਅਧਿਆਇ 14

ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ

ਪਤੀ, ਪਤਨੀ, ਮਾਪਿਆਂ ਤੇ ਬੱਚਿਆਂ ਨੂੰ ਯਿਸੂ ਦੀ ਪਿਆਰ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਅਸੀਂ ਉਸ ਤੋਂ ਕੀ ਸਿੱਖਦੇ ਹਾਂ?

ਅਧਿਆਇ 15

ਰੱਬ ਕਿਹੋ ਜਿਹੀ ਭਗਤੀ ਮਨਜ਼ੂਰ ਹੈ?

ਛੇ ਗੱਲਾਂ ਵੱਲ ਧਿਆਨ ਦਿਓ ਜਿਨ੍ਹਾਂ ਦੀ ਮਦਦ ਨਾਲ ਸੱਚੇ ਧਰਮ ਨੂੰ ਮੰਨਣ ਵਾਲਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ।

ਅਧਿਆਇ 16

ਸੱਚੇ ਧਰਮ ਦਾ ਪੱਖ ਲਵੋ

ਜਦੋਂ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹੋ, ਤਾਂ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ? ਤੁਸੀਂ ਦੂਸਰਿਆਂ ਨੂੰ ਨਾਰਾਜ਼ ਕੀਤੇ ਬਿਨਾਂ ਆਪਣੇ ਵਿਸ਼ਵਾਸਾਂ ਬਾਰੇ ਕਿੱਦਾਂ ਦੱਸ ਸਕਦੇ ਹੋ?

ਅਧਿਆਇ 17

ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਰਹੋ

ਕੀ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਬਾਈਬਲ ਪ੍ਰਾਰਥਨਾ ਬਾਰੇ ਕੀ ਸਿਖਾਉਂਦੀ ਹੈ।

ਅਧਿਆਇ 18

ਬਪਤਿਸਮਾ ਲੈ ਕੇ ਰੱਬ ਨਾਲ ਪੱਕਾ ਰਿਸ਼ਤਾ ਜੋੜੋ

ਬਪਤਿਸਮਾ ਲੈਣ ਲਈ ਕੀ ਕਰਨ ਦੀ ਲੋੜ ਹੈ? ਜਾਣੋ ਕਿ ਇਸ ਦਾ ਕੀ ਮਤਲਬ ਹੈ ਅਤੇ ਇਹ ਕਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ।

ਅਧਿਆਇ 19

ਆਪਣੇ ਆਪ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ

ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਾਂ ਅਤੇ ਜੋ ਵੀ ਉਸ ਨੇ ਸਾਡੇ ਲਈ ਕੀਤਾ ਹੈ, ਉਸ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?

ਵਧੇਰੇ ਜਾਣਕਾਰੀ

ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ

ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਗਿਆ ਹੈ। ਕਿਉਂ? ਪਰਮੇਸ਼ੁਰ ਦਾ ਨਾਂ ਇਸਤੇਮਾਲ ਕਰਨਾ ਕਿੰਨਾ ਕੁ ਜ਼ਰੂਰੀ ਹੈ?

ਵਧੇਰੇ ਜਾਣਕਾਰੀ

ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਕੀ ਦੱਸਿਆ ਸੀ?

500 ਤੋਂ ਜ਼ਿਆਦਾ ਸਾਲ ਪਹਿਲਾਂ ਹੀ ਪਰਮੇਸ਼ੁਰ ਨੇ ਮਸੀਹ ਦੇ ਆਉਣ ਦਾ ਸਹੀ ਸਮਾਂ ਦੱਸ ਦਿੱਤਾ ਸੀ। ਇਸ ਦਿਲਚਸਪ ਭਵਿੱਖਬਾਣੀ ਬਾਰੇ ਜਾਣਕਾਰੀ ਲਓ।

ਵਧੇਰੇ ਜਾਣਕਾਰੀ

ਯਿਸੂ—ਵਾਅਦਾ ਕੀਤਾ ਹੋਇਆ ਮਸੀਹ

ਯਿਸੂ ਨੇ ਬਾਈਬਲ ਵਿਚ ਮਸੀਹ ਬਾਰੇ ਦਰਜ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਸਨ। ਤੁਸੀਂ ਆਪ ਆਪਣੀ ਬਾਈਬਲ ਵਿਚ ਦੇਖੋ ਕਿ ਇਨ੍ਹਾਂ ਭਵਿੱਖਬਾਣੀਆਂ ਦੀ ਇਕ-ਇਕ ਗੱਲ ਪੂਰੀ ਹੋਈ ਸੀ।

ਵਧੇਰੇ ਜਾਣਕਾਰੀ

ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਬਾਰੇ ਸੱਚਾਈ

ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਬਾਈਲ ਤ੍ਰਿਏਕ ਦੀ ਸਿੱਖਿਆ ਦਿੰਦੀ ਹੈ। ਕੀ ਇਹ ਸੱਚ ਹੈ?

ਵਧੇਰੇ ਜਾਣਕਾਰੀ

ਕੀ ਮਸੀਹੀਆਂ ਭਗਤੀ ਵਿਚ ਕ੍ਰਾਸ ਵਰਤਣਾ ਚਾਹੀਦਾ ਹੈ?

ਕੀ ਯਿਸੂ ਸੱਚ-ਮੁੱਚ ਕ੍ਰਾਸ ’ਤੇ ਮਰਿਆ ਸੀ? ਤੁਸੀਂ ਆਪ ਬਾਈਬਲ ਵਿੱਚੋਂ ਇਸ ਦਾ ਜਵਾਬ ਪੜ੍ਹੋ।

ਵਧੇਰੇ ਜਾਣਕਾਰੀ

ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ

ਮਸੀਹੀਆਂ ਹੁਕਮ ਦਿੱਤਾ ਗਿਆ ਹੈ ਕਿ ਉਹ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ, ਜਿਸ “ਪ੍ਰਭੂ ਦਾ ਭੋਜਨ” ਵੀ ਕਿਹਾ ਜਾਂਦਾ ਹੈ। ਇਹ ਯਾਦਗਾਰ ਕਦੋਂ ਅਤੇ ਕਿਵੇਂ ਮਨਾਈ ਜਾਂਦੀ ਹੈ?

ਵਧੇਰੇ ਜਾਣਕਾਰੀ

ਕੀ ਇਨਸਾਨਾਂ ਅੰਦਰ ਆਤਮਾ ਹੈ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਨਸਾਨ ਦੇ ਅੰਦਰ ਆਤਮਾ ਹੁੰਦੀ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਵੀ ਜੀਉਂਦੀ ਰਹਿੰਦੀ ਹੈ। ਕੀ ਪਰਮੇਸ਼ੁਰ ਦੇ ਬਚਨ ਵਿਚ ਇਸ ਤਰ੍ਹਾਂ ਦੱਸਿਆ ਹੈ?

ਵਧੇਰੇ ਜਾਣਕਾਰੀ

ਸ਼ੀਓਲ ਅਤੇ ਹੇਡੀਜ਼ ਕੀ ਹਨ?

ਬਾਈਬਲ ਦੇ ਕੁਝ ਅਨੁਵਾਦਾਂ ਵਿਚ ਸ਼ੀਓਲ ਅਤੇ ਹੇਡੀਜ਼ ਲਈ “ਕਬਰ” ਜਾਂ “ਨਰਕ” ਸ਼ਬਦ ਇਸਤੇਮਾਲ ਕੀਤੇ ਗਏ ਹਨ? ਇਨ੍ਹਾਂ ਸ਼ਬਦਾਂ ਦਾ ਸਹੀ ਮਤਲਬ ਕੀ ਹੈ?

ਵਧੇਰੇ ਜਾਣਕਾਰੀ

ਨਿਆਂ ਦਾ ਦਿਨ ਕੀ ਹੈ?

ਜਾਣੋ ਕਿ ਨਿਆਂ ਦੇ ਦਿਨ ਸਾਰੇ ਵਫ਼ਾਦਾਰ ਇਨਸਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ

ਵਧੇਰੇ ਜਾਣਕਾਰੀ

1914—ਬਾਈਬਲ ਭਵਿੱਖਬਾਣੀ ਵਿਚ ਇਕ ਅਹਿਮ ਸਾਲ

ਬਾਈਬਲ ਵਿਚ ਇਸ ਗੱਲ ਦਾ ਕੀ ਸਬੂਤ ਹੈ ਕਿ ਸੰਨ 1914 ਅਹਿਮ ਸਾਲ ਸੀ?

ਵਧੇਰੇ ਜਾਣਕਾਰੀ

ਮਹਾਂ ਦੂਤ ਮੀਕਾਏਲ ਕੌਣ ਹੈ?

ਬਾਈਬਲ ਇਸ ਸ਼ਕਤੀਸ਼ਾਲੀ ਮਹਾਂ ਦੂਤ ਦੀ ਪਛਾਣ ਦੱਸਦੀ ਹੈ। ਉਸ ਬਾਰੇ ਹੋਰ ਸਿੱਖੋ ਅਤੇ ਜਾਣੋ ਕਿ ਉਹ ਹੁਣ ਕੀ ਕਰ ਰਿਹਾ ਹੈ।

ਵਧੇਰੇ ਜਾਣਕਾਰੀ

“ਮਹਾਂ ਬਾਬਲ” ਕੌਣ ਹੈ?

ਪ੍ਰਕਾਸ਼ ਦੀ ਕਿਤਾਬ ਵਿਚ “ਮਹਾਂ ਬਾਬਲ” ਨਾਂ ਦੀ ਤੀਵੀਂ ਦੀ ਗੱਲ ਕੀਤੀ ਗਈ ਹੈ। ਕੀ ਉਹ ਸੱਚੀ-ਮੁੱਚੀ ਦੀ ਤੀਵੀਂ ਹੈ? ਬਾਈਬਲ ਉਸ ਬਾਰੇ ਕੀ ਦੱਸਦੀ ਹੈ?

ਵਧੇਰੇ ਜਾਣਕਾਰੀ

ਕੀ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ?

ਸਾਲ ਦੇ ਜਿਸ ਮਹੀਨੇ ਯਿਸੂ ਦਾ ਜਨਮ ਹੋਇਆ ਸੀ, ਉਸ ਮਹੀਨੇ ਦੇ ਮੌਸਮ ਉੱਤੇ ਗੌਰ ਕਰੋ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਵਧੇਰੇ ਜਾਣਕਾਰੀ

ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?

ਤੁਹਾਡੇ ਇਲਾਕੇ ਵਿਚ ਧੂਮ-ਧਾਮ ਨਾਲ ਮਨਾਏ ਜਾਂਦੇ ਬਹੁਤ ਸਾਰੇ ਤਿਉਹਾਰਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਇਸ ਦਾ ਜਵਾਬ ਜਾਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇ।