ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ
ਮੂਸਾ ਤੇ ਹਾਰੂਨ ਨੇ ਫ਼ਿਰਊਨ ਨਾਲ ਗੱਲ ਕਰਦਿਆਂ ਬਹੁਤ ਦਲੇਰੀ ਤੇ ਹਿੰਮਤ ਦਿਖਾਈ ਜੋ ਉਸ ਸਮੇਂ ਵਿਚ ਦੁਨੀਆਂ ਦਾ ਸਭ ਤੋਂ ਤਾਕਤਵਰ ਆਦਮੀ ਸੀ। ਉਹ ਇਸ ਤਰ੍ਹਾਂ ਕਿਉਂ ਕਰ ਸਕੇ? ਮੂਸਾ ਬਾਰੇ ਬਾਈਬਲ ਦੱਸਦੀ ਹੈ: “ਨਿਹਚਾ ਨਾਲ ਉਸ ਨੇ ਮਿਸਰ ਛੱਡਿਆ, ਪਰ ਰਾਜੇ ਦੇ ਕ੍ਰੋਧ ਦੇ ਡਰੋਂ ਨਹੀਂ, ਅਤੇ ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” (ਇਬ 11:27) ਮੂਸਾ ਤੇ ਹਾਰੂਨ ਨੂੰ ਯਹੋਵਾਹ ’ਤੇ ਪੱਕੀ ਨਿਹਚਾ ਅਤੇ ਭਰੋਸਾ ਸੀ।
ਕਿਨ੍ਹਾਂ ਹਾਲਾਤਾਂ ਵਿਚ ਅਧਿਕਾਰ ਰੱਖਣ ਵਾਲਿਆਂ ਨੂੰ ਆਪਣੇ ਵਿਸ਼ਵਾਸ ਦੱਸਣ ਲਈ ਦਲੇਰੀ ਦੀ ਲੋੜ ਪੈਂਦੀ ਹੈ?