Skip to content

Skip to table of contents

ਗੀਤ 147

ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

ਸਦਾ ਦੀ ਜ਼ਿੰਦਗੀ, ਰੱਬ ਦਾ ਵਾਅਦਾ

(ਜ਼ਬੂਰ 37:29)

  1. 1. ਹੈ ਸਾਡੇ ਦਿਲ ਦੀ ਤਮੰਨਾ

    ਰੱਬ ਪੂਰੇ ਕਰੇ ਵਾਅਦੇ

    ਬਦਲੇਗਾ ਜਹਾਨ ਇਹ ਸਾਰਾ

    ਹੋਣਗੇ ਪੂਰੇ ਸੁਪਨੇ

    (ਕੋਰਸ)

    ਦਿਲ ʼਤੇ ਜ਼ਿੰਦਗੀ ਦੀ

    ਦਾਸਤਾਂ ਰੱਬ ਨੇ ਲਿਖੀ

    ਜੀਵਨ ਦੀ ਨਾ ਸੀਮਾ,

    ਵਾਅਦੇ ਹੋਏ ਪੂਰੇ

  2. 2. ਦੇਖ ਜ਼ਿੰਦਗੀ ਦੇ ਨਜ਼ਾਰੇ

    ਖ਼ੂਬਸੂਰਤ ਹੈ ਕਾਇਨਾਤ

    ਸ਼ਾਂਤੀ ਫੈਲੀ ਚਾਰ-ਚੁਫੇਰੇ

    ਬੀਤ ਗਈ ਕਾਲੀ ਰਾਤ

    (ਕੋਰਸ)

    ਦਿਲ ʼਤੇ ਜ਼ਿੰਦਗੀ ਦੀ

    ਦਾਸਤਾਂ ਰੱਬ ਨੇ ਲਿਖੀ

    ਜੀਵਨ ਦੀ ਨਾ ਸੀਮਾ,

    ਵਾਅਦੇ ਹੋਏ ਪੂਰੇ

  3. 3. ਅਜ਼ੀਜ਼ਾਂ ਦਾ ਇੰਤਜ਼ਾਰ ਹੈ

    ਦੇਖਣ ਨੂੰ ਦਿਲ ਤਰਸਦਾ

    ‘ਜ਼ੰਜੀਰਾਂ ਮੌਤ ਦੀਆਂ ਖੋਲ੍ਹ ਤੂੰ

    ਹੈ ਤੇਰੇ ʼਤੇ ਇਤਬਾਰ’

    (ਕੋਰਸ)

    ਦਿਲ ʼਤੇ ਜ਼ਿੰਦਗੀ ਦੀ

    ਦਾਸਤਾਂ ਰੱਬ ਨੇ ਲਿਖੀ

    ਜੀਵਨ ਦੀ ਨਾ ਸੀਮਾ,

    ਵਾਅਦੇ ਹੋਏ ਪੂਰੇ