Skip to content

Skip to table of contents

ਗੀਤ 145

ਨਵੀਂ ਦੁਨੀਆਂ ਦਾ ਵਾਅਦਾ

ਨਵੀਂ ਦੁਨੀਆਂ ਦਾ ਵਾਅਦਾ

(ਲੂਕਾ 23:43)

  1. 1. ਯਹੋਵਾਹ ਨੇ ਕੀਤਾ ਹੈ ਵਾਅਦਾ

    ‘ਨਵਾਂ ਸੰਸਾਰ ਲਿਆਵਾਂਗਾ

    ਪਾਪ ਦਾ ਨਿਸ਼ਾਨ ਫਿਰ ਨਾ ਰਹੇਗਾ

    ਮਾਤਮ, ਰੋਣਾ ਦੂਰ ਹੋਵੇਗਾ’

    (ਕੋਰਸ)

    ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

    ਬਹਾਰਾਂ ਦਾ ਨਜ਼ਾਰਾ ਦੇਖ

    ਇਹ ਜ਼ਿੰਦਗੀ ਖਿੜ ਉੱਠੇਗੀ

    ਇਹ ਵਾਅਦਾ ਹੈ, ਕਰ ਤੂੰ ਯਕੀਨ

  2. 2. ਯਿਸੂ ਕਰੇ, ਜ਼ਿੰਦਾ ਸਭ ਪਿਆਰੇ

    ਮਿਟੇਗਾ ਗਮ ਜੁਦਾਈ ਦਾ

    ਹਰ ਚਿਹਰੇ ʼਤੇ ਖ਼ੁਸ਼ੀ ਦੇ ਆਂਸੂ

    ਝੂਮ ਉੱਠੇਗੀ ਸਾਰੀ ਫਿਜ਼ਾ

    (ਕੋਰਸ)

    ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

    ਬਹਾਰਾਂ ਦਾ ਨਜ਼ਾਰਾ ਦੇਖ

    ਇਹ ਜ਼ਿੰਦਗੀ ਖਿੜ ਉੱਠੇਗੀ

    ਇਹ ਵਾਅਦਾ ਹੈ, ਕਰ ਤੂੰ ਯਕੀਨ

  3. 3. ਬਦਲੇ ਤਸਵੀਰ ਪੂਰੇ ਜਹਾਨ ਦੀ

    ਹਰ ਚਿਹਰੇ ʼਤੇ ਖਿੜੇ ਮੁਸਕਾਨ

    ਆਸ਼ਿਆਨਾ ਜ਼ਮੀਨ ਬਣੇਗੀ

    ਪਿਤਾ ਸਾਡਾ ਹੈ ਮਿਹਰਬਾਨ

    (ਕੋਰਸ)

    ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

    ਬਹਾਰਾਂ ਦਾ ਨਜ਼ਾਰਾ ਦੇਖ

    ਇਹ ਜ਼ਿੰਦਗੀ ਖਿੜ ਉੱਠੇਗੀ

    ਇਹ ਵਾਅਦਾ ਹੈ, ਕਰ ਤੂੰ ਯਕੀਨ