ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 2: ਚਾਨਣ ਚਮਕਾਇਆ
ਬਾਈਬਲ ਸਟੂਡੈਂਟਸ ਦੇ ਅੱਗੇ ਇਕ ਬਹੁਤ ਵੱਡਾ ਕੰਮ ਸੀ ਕਿਉਂਕਿ ਉਹ ਯਿਸੂ ਦੇ ਹੁਕਮ ਮੁਤਾਬਕ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੇ ਬਹੁਤ ਸਾਰੇ ਵਿਰੋਧੀ ਹੋਣੇ ਸਨ। ਬਾਈਬਲ ਸਿੱਖਿਆਵਾਂ ਦੀ ਉਨ੍ਹਾਂ ਦੀ ਸਮਝ ਵਧਣੀ ਸੀ ਅਤੇ ਉਨ੍ਹਾਂ ਦੀ ਨਿਹਚਾ ਨਿੱਖਰਨੀ ਸੀ। ਇਸ ਵੀਡੀਓ ਦੇ ਦੂਜੇ ਭਾਗ ਤੋਂ ਸਾਨੂੰ ਪਤਾ ਲੱਗੇਗਾ ਕਿ ਯਹੋਵਾਹ ਨੇ 1922 ਤੋਂ ਲੈ ਕੇ ਹੁਣ ਤਕ ਆਪਣੇ ਲੋਕਾਂ ਦੀ ਕਿੱਦਾਂ ਅਗਵਾਈ ਕੀਤੀ ਹੈ।