Skip to content

Skip to table of contents

ਯਿਸੂ ਮਸੀਹ—ਉਸ ਦਾ ਸੰਦੇਸ਼ ਹਰੇਕ ਲਈ ਹੈ

ਯਿਸੂ ਮਸੀਹ—ਉਸ ਦਾ ਸੰਦੇਸ਼ ਹਰੇਕ ਲਈ ਹੈ

ਯਿਸੂ ਮਸੀਹ​—ਉਸ ਦਾ ਸੰਦੇਸ਼ ਹਰੇਕ ਲਈ ਹੈ

“ਕਫ਼ਰਨਾਹੂਮ ਦੇ ਇਸ ਗੁਰੂ ਦੀ ਮਹਾਨਤਾ ਦੀ ਸਭ ਤੋਂ ਵੱਡੀ ਗਵਾਹੀ ਇਹ ਹੈ ਕਿ ਉਹ ਅੱਜ ਵੀ ਲੋਕਾਂ ਦੇ ਮਨਾਂ ਅਤੇ ਦਿਲਾਂ ਉੱਤੇ ਪਿਆਰ ਨਾਲ ਰਾਜ ਕਰਦਾ ਹੈ।” *—ਲੇਖਕ ਗ੍ਰੈਗ ਇਸਟਰਬਰੁਕ।

ਸ਼ਬਦਾਂ ਵਿਚ ਤਾਕਤ ਹੁੰਦੀ ਹੈ। ਸੋਚ-ਸਮਝ ਕੇ ਕਹੇ ਸ਼ਬਦ ਦਿਲਾਂ ਨੂੰ ਪ੍ਰੇਰ ਸਕਦੇ ਹਨ, ਉਮੀਦ ਦੇ ਸਕਦੇ ਹਨ ਅਤੇ ਜ਼ਿੰਦਗੀਆਂ ਨੂੰ ਬਦਲ ਸਕਦੇ ਹਨ। ਦੁਨੀਆਂ ਵਿਚ ਅੱਜ ਤਕ ਯਿਸੂ ਮਸੀਹ ਦੇ ਸ਼ਬਦਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਯਿਸੂ ਦਾ ਮਸ਼ਹੂਰ ਪਹਾੜੀ ਉਪਦੇਸ਼ ਸੁਣ ਕੇ ਇਕ ਆਦਮੀ ਨੇ ਲਿਖਿਆ: “ਹੁਣ ਜਦ ਯਿਸੂ ਸਿੱਖਿਆ ਦੇ ਹਟਿਆ, ਤਾਂ ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ।”—ਮੱਤੀ 7:28, CL.

ਅੱਜ ਵੀ ਸੰਸਾਰ ਭਰ ਵਿਚ ਲੋਕ ਯਿਸੂ ਦੀਆਂ ਸਿੱਖਿਆਵਾਂ ਜਾਣਦੇ ਹਨ। ਹੇਠਾਂ ਦਿੱਤੀਆਂ ਗਈਆਂ ਕੁਝ ਲਾਜਵਾਬ ਸਿੱਖਿਆਵਾਂ ’ਤੇ ਗੌਰ ਕਰੋ।

“ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ।”ਮੱਤੀ 6:24.

“ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”ਮੱਤੀ 7:12.

“ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।”ਮੱਤੀ 22:21.

“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”ਰਸੂਲਾਂ ਦੇ ਕਰਤੱਬ 20:35.

ਪਰ ਯਿਸੂ ਨੇ ਸਿਰਫ਼ ਵਧੀਆ ਸਿੱਖਿਆ ਹੀ ਨਹੀਂ ਦਿੱਤੀ। ਉਸ ਦੇ ਸੰਦੇਸ਼ ਦਾ ਲੋਕਾਂ ਉੱਤੇ ਇਸ ਕਰਕੇ ਵੱਡਾ ਅਸਰ ਪਿਆ ਕਿਉਂਕਿ ਉਸ ਨੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਈ, ਜ਼ਿੰਦਗੀ ਦਾ ਮਕਸਦ ਸਮਝਾਇਆ ਅਤੇ ਸਾਫ਼-ਸਾਫ਼ ਦੱਸਿਆ ਕਿ ਇਨਸਾਨ ਦੇ ਸਾਰੇ ਦੁੱਖਾਂ ਦਾ ਇੱਕੋ-ਇਕ ਹੱਲ ਪਰਮੇਸ਼ੁਰ ਦਾ ਰਾਜ ਹੈ। ਅਗਲੇ ਲੇਖਾਂ ਵਿਚ ਇਸ ਸੰਦੇਸ਼ ਬਾਰੇ ਪੜ੍ਹਦੇ ਹੋਏ ਦੇਖੋ ਕਿ ਯਿਸੂ ਅਜੇ ਵੀ ਲੱਖਾਂ ਲੋਕਾਂ ਦੇ “ਮਨਾਂ ਅਤੇ ਦਿਲਾਂ ਉੱਤੇ ਪਿਆਰ ਨਾਲ” ਕਿਉਂ ਰਾਜ ਕਰ ਰਿਹਾ ਹੈ। (w10-E 04/01)

[ਫੁਟਨੋਟ]

^ ਪੈਰਾ 2 ਯਿਸੂ ਖ਼ਾਸ ਤੌਰ ਤੇ ਕਫ਼ਰਨਾਹੂਮ ਸ਼ਹਿਰ ਵਿਚ ਰਹਿੰਦਾ ਹੁੰਦਾ ਸੀ ਜੋ ਗਲੀਲ ਜ਼ਿਲ੍ਹੇ ਵਿਚ ਪੈਂਦਾ ਸੀ।—ਮਰਕੁਸ 2:1.