Skip to content

Skip to table of contents

ਪ੍ਰਬੰਧਕ ਸਭਾ ਦੇ ਨਵੇਂ ਮੈਂਬਰ

ਪ੍ਰਬੰਧਕ ਸਭਾ ਦੇ ਨਵੇਂ ਮੈਂਬਰ

ਪ੍ਰਬੰਧਕ ਸਭਾ ਦੇ ਨਵੇਂ ਮੈਂਬਰ

ਸਿਨੱਚਰਵਾਰ, 2 ਅਕਤੂਬਰ 1999 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨਿਆ ਦੀ ਸਾਲਾਨਾ ਸਭਾ ਦੇ ਅਖ਼ੀਰ ਵਿਚ ਇਕ ਹੈਰਾਨ ਕਰ ਦੇਣ ਵਾਲੀ ਘੋਸ਼ਣਾ ਕੀਤੀ ਗਈ। ਸਭਾ ਵਿਚ ਹਾਜ਼ਰ ਹੋਏ ਅਤੇ ਟੈਲੀਫ਼ੋਨ ਲਾਈਨ ਰਾਹੀਂ ਪ੍ਰਸਾਰਿਤ ਕੀਤੇ ਗਏ ਪ੍ਰੋਗ੍ਰਾਮ ਨੂੰ ਸੁਣ ਰਹੇ ਕੁੱਲ 10,594 ਲੋਕ ਇਹ ਸੁਣ ਕੇ ਬਹੁਤ ਖ਼ੁਸ਼ ਹੋਏ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਚਾਰ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਮਸਹ ਕੀਤੇ ਹੋਏ ਨਵੇਂ ਮੈਂਬਰਾਂ ਦੇ ਨਾਂ ਹਨ, ਸੈਮਯਲ ਐੱਫ. ਹਰਡ; ਐੱਮ. ਸਟੀਵਨ ਲੈੱਟ; ਗਾਏ ਐੱਚ. ਪੀਅਰਸ ਅਤੇ ਡੇਵਿਡ ਐੱਚ. ਸਪਲੇਨ।

• ਸੈਮਯਲ ਹਰਡ ਨੇ 1958 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ ਅਤੇ 1965 ਤੋਂ 1997 ਤਕ ਉਸ ਨੇ ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਉਹ ਤੇ ਉਸ ਦੀ ਪਤਨੀ, ਗਲੋਰੀਆ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ, ਜਿੱਥੇ ਭਰਾ ਹਰਡ ਨੇ ਸੇਵਾ ਵਿਭਾਗ ਵਿਚ ਕੰਮ ਕੀਤਾ। ਉਹ ਸੇਵਾ ਸਮਿਤੀ ਵਿਚ ਵੀ ਇਕ ਸਹਾਇਕ ਦੇ ਤੌਰ ਤੇ ਕੰਮ ਕਰਦਾ ਸੀ।

• ਸਟੀਵਨ ਲੈੱਟ ਨੇ ਦਸੰਬਰ 1966 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ ਅਤੇ 1967 ਤੋਂ 1971 ਤਕ ਉਸ ਨੇ ਅਮਰੀਕਾ ਦੇ ਬੈਥਲ ਵਿਚ ਸੇਵਾ ਕੀਤੀ। ਅਕਤੂਬਰ 1971 ਵਿਚ ਉਸ ਨੇ ਸੂਜ਼ਨ ਨਾਲ ਵਿਆਹ ਕਰਾਇਆ ਅਤੇ ਖ਼ਾਸ ਪਾਇਨੀਅਰ ਦੇ ਤੌਰ ਤੇ ਸੇਵਾ ਕੀਤੀ। ਸਾਲ 1979 ਤੋਂ 1998 ਤਕ ਉਸ ਨੇ ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕੀਤੀ। ਅਪ੍ਰੈਲ 1998 ਤੋਂ ਉਹ ਅਤੇ ਸੂਜ਼ਨ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਹਨ। ਉੱਥੇ ਭਰਾ ਲੈੱਟ ਨੇ ਸੇਵਾ ਵਿਭਾਗ ਵਿਚ ਕੰਮ ਕੀਤਾ ਅਤੇ ਸਿੱਖਿਆ ਸਮਿਤੀ ਵਿਚ ਵੀ ਉਸ ਨੇ ਸਹਾਇਕ ਦੇ ਤੌਰ ਤੇ ਸੇਵਾ ਕੀਤੀ।

• ਜਦੋਂ ਗਾਏ ਪੀਅਰਸ ਦੇ ਬੱਚੇ ਵੱਡੇ ਹੋ ਗਏ, ਤਾਂ ਅਪ੍ਰੈਲ 1982 ਵਿਚ ਭਰਾ ਪੀਅਰਸ ਨੇ ਆਪਣੀ ਪਤਨੀ ਨਾਲ ਪਾਇਨੀਅਰੀ ਸ਼ੁਰੂ ਕੀਤੀ। ਉਸ ਨੇ 1986 ਤੋਂ 1997 ਤਕ ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕੀਤੀ। ਇਸ ਤੋਂ ਬਾਅਦ ਉਹ ਅਤੇ ਉਸ ਦੀ ਪਤਨੀ, ਪੈਨੀ, ਅਮੀਰਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਬਣ ਗਏ। ਭਰਾ ਪੀਅਰਸ ਅਮਲਾ ਸਮਿਤੀ ਵਿਚ ਇਕ ਸਹਾਇਕ ਦੇ ਤੌਰ ਤੇ ਸੇਵਾ ਕਰਦਾ ਸੀ।

• ਡੇਵਿਡ ਸਪਲੇਨ ਨੇ ਸਤੰਬਰ 1963 ਵਿਚ ਪਾਇਨੀਅਰੀ ਸ਼ੁਰੂ ਕੀਤੀ ਸੀ। ਉਹ ਗਿਲਿਅਡ ਦੀ 42ਵੀਂ ਕਲਾਸ ਦਾ ਗ੍ਰੈਜੂਏਟ ਹੈ। ਉਸ ਨੇ ਸੈਨੇਗਲ, ਅਫ਼ਰੀਕਾ ਵਿਚ ਮਿਸ਼ਨਰੀ ਦੇ ਤੌਰ ਤੇ ਸੇਵਾ ਕੀਤੀ ਅਤੇ ਫਿਰ 19 ਸਾਲਾਂ ਤਕ ਉਸ ਨੇ ਕੈਨੇਡਾ ਵਿਚ ਸਰਕਟ ਕੰਮ ਕੀਤਾ। ਉਹ ਅਤੇ ਉਸ ਦੀ ਪਤਨੀ ਲਿੰਡਾ 1990 ਤੋਂ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਹਨ। ਭਰਾ ਸਪਲੇਨ ਨੇ ਸੇਵਾ ਵਿਭਾਗ ਅਤੇ ਲੇਖ ਵਿਭਾਗ ਵਿਚ ਕੰਮ ਕੀਤਾ। ਸਾਲ 1998 ਤੋਂ ਉਸ ਨੇ ਲੇਖ ਸਮਿਤੀ ਵਿਚ ਇਕ ਸਹਾਇਕ ਦੇ ਤੌਰ ਤੇ ਵੀ ਸੇਵਾ ਕੀਤੀ।

ਇਨ੍ਹਾਂ ਚਾਰ ਨਵੇਂ ਮੈਂਬਰਾਂ ਤੋਂ ਇਲਾਵਾ ਪ੍ਰਬੰਧਕੀ ਸਭਾ ਦੇ ਹੋਰ ਮੈਂਬਰ ਹਨ, ਸੀ. ਡਬਲਯੂ. ਬਾਰਬਰ, ਜੇ. ਈ. ਬਾਰ, ਐੱਮ. ਜੀ. ਹੈੱਨਸ਼ਲ, ਜੀ. ਲੋਸ਼, ਟੀ. ਜੈਰਸ, ਕੇ. ਐੱਫ਼. ਕਲਾਈਨ, ਏ. ਡੀ. ਸ਼੍ਰੋਡਰ, ਐੱਲ. ਏ. ਸਵਿੰਗਲ ਅਤੇ ਡੀ. ਸਿਡਲਿਕ। ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਜਿਉਂ-ਜਿਉਂ ਪ੍ਰਬੰਧਕ ਸਭਾ, ਜਿਸ ਵਿਚ ਹੁਣ ਚਾਰ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ, ਸੰਸਾਰ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਦੀਆਂ ਸਰਗਰਮੀਆਂ ਦੀ ਨਿਗਰਾਨੀ ਕਰਦੀ ਹੈ ਅਤੇ ਉਨ੍ਹਾਂ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਦੀ ਹੈ, ਯਹੋਵਾਹ ਉਸ ਨੂੰ ਬਰਕਤ ਦਿੰਦਾ ਰਹੇ ਅਤੇ ਮਜ਼ਬੂਤ ਕਰਦਾ ਰਹੇ।