ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2018

ਇਸ ਅੰਕ ਵਿਚ 26 ਫਰਵਰੀ-1 ਅਪ੍ਰੈਲ 2018 ਦੇ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ

ਉਨ੍ਹਾਂ ਕੁਝ ਮਿਹਨਤੀ ਸੇਵਕਾਂ ਨਾਲ ਮਿਲੋ ਜੋ ਮੈਡਾਗਾਸਕਰ ਦੇ ਵਿਸ਼ਾਲ ਇਲਾਕੇ ਵਿਚ ਰਾਜ ਦਾ ਸੰਦੇਸ਼ ਸੁਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ।

“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”

ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੀਆਂ ਮੁਸ਼ਕਲਾਂ ਵੀ ਵਧਦੀਆਂ ਜਾਣਗੀਆਂ। 2018 ਲਈ ਬਾਈਬਲ ਦਾ ਹਵਾਲਾ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਯਹੋਵਾਹ ਤੋਂ ਤਾਕਤ ਭਾਲਣੀ ਚਾਹੀਦੀ ਹੈ।

ਯਿਸੂ ਦੀ ਮੌਤ ਦੀ ਯਾਦਗਾਰ ਅਤੇ ਸਾਡੀ ਏਕਤਾ

ਯਾਦਗਾਰ ਕਿਵੇਂ ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਵਧਾਉਂਦੀ ਹੈ? ਅਸੀਂ ਆਖ਼ਰੀ ਵਾਰ ਕਦੋਂ ਯਾਦਗਾਰ ’ਤੇ ਜਾਵਾਂਗੇ?

ਉਸ ਨੂੰ ਕਿਉਂ ਦੇਈਏ ਜਿਸ ਕੋਲ ਸਭ ਕੁਝ ਹੈ?

ਦਾਨ ਦੇ ਕੇ ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ। ਯਹੋਵਾਹ ਨੂੰ ਆਪਣੀਆਂ ਕੀਮਤੀ ਚੀਜ਼ਾਂ ਦੇ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?

ਪਰਮੇਸ਼ੁਰ ਲਈ ਪਿਆਰ ਅਤੇ 2 ਤਿਮੋਥਿਉਸ 3:2-4 ਵਿਚ ਦੱਸੇ ਪਿਆਰ ਵਿਚ ਕੀ ਫ਼ਰਕ ਹੈ? ਇਨ੍ਹਾਂ ਦੇ ਜਵਾਬ ਪਾ ਕੇ ਸਾਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ।

ਲੋਕਾਂ ਵਿਚ ਫ਼ਰਕ ਦੇਖੋ

ਇਨ੍ਹਾਂ ਆਖ਼ਰੀ ਦਿਨਾਂ ਵਿਚ ਦੁਨੀਆਂ ਦੇ ਲੋਕਾਂ ਦੇ ਔਗੁਣ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਗੁਣ ਕਿਵੇਂ ਵੱਖਰੇ ਹਨ?

ਕੀ ਤੁਸੀਂ ਜਾਣਦੇ ਹੋ?

ਕੀ ਪ੍ਰਾਚੀਨ ਇਜ਼ਰਾਈਲ ਵਿਚ ਕਾਨੂੰਨੀ ਮਾਮਲਿਆਂ ਨੂੰ ਸੱਚ-ਮੁੱਚ ਮੂਸਾ ਦੇ ਕਾਨੂੰਨ ਵਿਚ ਦਿੱਤੇ ਅਸੂਲਾਂ ਦੇ ਆਧਾਰ ’ਤੇ ਸੁਲਝਾਇਆ ਜਾਂਦਾ ਸੀ?