ਨਜ਼ਰਬੰਦ ਲੋਕਾਂ ਦੀ ਮਦਦ ਕਰਕੇ ਯਹੋਵਾਹ ਦੇ ਗਵਾਹਾਂ ਦੀ ਹੋਈ ਸ਼ਾਬਾਸ਼ੀ

ਨਜ਼ਰਬੰਦ ਲੋਕਾਂ ਦੀ ਮਦਦ ਕਰਕੇ ਯਹੋਵਾਹ ਦੇ ਗਵਾਹਾਂ ਦੀ ਹੋਈ ਸ਼ਾਬਾਸ਼ੀ

ਆਸਟ੍ਰੇਲੀਆ ਵਿਚ ਯਹੋਵਾਹ ਦੇ ਨੌਂ ਗਵਾਹਾਂ ਨੂੰ ਸ਼ਾਬਾਸ਼ੀ ਦੇਣ ਲਈ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ ਕਿਉਂਕਿ ਉਨ੍ਹਾਂ ਨੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਸੈਂਟਰਾਂ ਵਿਚ ਨਜ਼ਰਬੰਦ ਲੋਕਾਂ ਦੀ “ਬਿਹਤਰੀਨ ਤਰੀਕੇ ਨਾਲ ਮਦਦ” ਕੀਤੀ। ਪੱਛਮੀ ਆਸਟ੍ਰੇਲੀਆ ਵਿਚ ਡਰਬੀ ਨੇੜੇ ਕਰਟਨ ਇਮੀਗ੍ਰੇਸ਼ਨ ਸੈਂਟਰ ਨੇ ਇਨ੍ਹਾਂ ਗਵਾਹਾਂ ਨੂੰ ਇਨਾਮ ਦਿੱਤੇ। a

ਹਰ ਹਫ਼ਤੇ ਯਹੋਵਾਹ ਦੇ ਗਵਾਹ ਇਨ੍ਹਾਂ ਨਜ਼ਰਬੰਦ ਲੋਕਾਂ ਨੂੰ ਜਾ ਕੇ ਮਿਲਦੇ ਹਨ ਤਾਂਕਿ ਉਹ ਉਨ੍ਹਾਂ ਦੇ ਤਜਰਬੇ ਸੁਣ ਸਕਣ ਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਦਿਲਾਸੇ ਭਰਿਆ ਸੰਦੇਸ਼ ਅਤੇ ਉਮੀਦ ਦੇ ਸਕਣ। ਸੈਂਟਰ ਵਿਚ ਲੋਕਾਂ ਦੀਆਂ ਧਾਰਮਿਕ ਤੇ ਸਭਿਆਚਾਰਕ ਲੋੜਾਂ ਪੂਰੀਆਂ ਕਰਨ ਵਾਲਾ ਇਕ ਅਫ਼ਸਰ ਕ੍ਰਿਸਟਫ਼ਰ ਰੀਡੋਕ ਕਹਿੰਦਾ ਹੈ “ਉਨ੍ਹਾਂ ਦੇ ਆਉਣ ਨਾਲ ਲੋਕਾਂ ʼਤੇ ਫਟ ਚੰਗਾ ਅਸਰ ਪੈਂਦਾ ਹੈ।” ਉਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਦਾ ਸੁਭਾਅ ਬਦਲ ਜਾਂਦਾ ਹੈ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਨਜ਼ਰ ਆਉਂਦੇ ਹਨ। ਇਸ ਅਫ਼ਸਰ ਨੇ ਇਨ੍ਹਾਂ ਗਵਾਹ ਆਦਮੀਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ “ਦੁਨੀਆਂ ਵਿਚ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਨਜ਼ਰਬੰਦ ਲੋਕਾਂ ਦੇ ਭਲੇ ਬਾਰੇ ਸੋਚਦੇ ਹਨ।”

ਸ਼੍ਰੀਮਾਨ ਰੀਡੋਕ ਨੇ ਇਹ ਵੀ ਕਿਹਾ ਕਿ ਇਨ੍ਹਾਂ ਗਵਾਹਾਂ ਨੂੰ ਦਿੱਤੇ ਸਰਟੀਫਿਕੇਟ ਸਾਡੀ ਸ਼ੁਕਰਗੁਜ਼ਾਰੀ ਦਾ ਸਬੂਤ ਹੈ। “ਸਾਡੀ ਨਿਗਰਾਨੀ ਹੇਠ ਆਦਮੀਆਂ ਦੀ ਜ਼ਿੰਦਗੀ ਸੁਧਾਰਨ” ਦਾ ਸਿਹਰਾ ਇਨ੍ਹਾਂ ਗਵਾਹਾਂ ਨੂੰ ਜਾਂਦਾ ਹੈ। ਉਸ ਨੇ ਅੱਗੇ ਕਿਹਾ ਕਿ ਗਵਾਹ “ਆਪਣੇ ਪਰਿਵਾਰਾਂ ਤੇ ਮੰਡਲੀ ਲਈ ਅਤੇ ਨਿਹਚਾ” ਦੀਆਂ ਚੰਗੀਆਂ ਮਿਸਾਲਾਂ ਹਨ।

a ਸੈਂਟਰ ਵਿਚ 1,500 ਬੰਦੇ ਰਹਿ ਸਕਦੇ ਹਨ।