Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

JW.ORG ਵੈੱਬਸਾਈਟ

ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਜਾਂ ਵੀਡੀਓ ਲੱਭੋ

ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਜਾਂ ਵੀਡੀਓ ਲੱਭੋ

ਜੇ ਤੁਸੀਂ ਕੋਈ ਹੋਰ ਭਾਸ਼ਾ ਸਿੱਖ ਰਹੋ ਹੋ ਜਾਂ ਹੋਰ ਭਾਸ਼ਾ ਬੋਲਣ ਵਾਲੇ ਨੂੰ jw.org ਤੋਂ ਜਾਣਕਾਰੀ ਦਿਖਾਉਣਾ ਚਾਹੁੰਦੇ ਹੋ, ਤਾਂ ਉਸ ਭਾਸ਼ਾ ਵਿਚ ਜਾਣਕਾਰੀ ਲੱਭਣ ਲਈ ਥੱਲੇ ਦਿੱਤੇ ਤਿੰਨ ਤਰੀਕਿਆਂ ਵਿੱਚੋਂ ਕੋਈ ਇਕ ਤਰੀਕਾ ਵਰਤੋ।

 • ਵੈੱਬਸਾਈਟ ਦੀ ਭਾਸ਼ਾ ਬਦਲੋ

 • ਵੈੱਬ ਪੇਜ ਹੋਰ ਭਾਸ਼ਾ ਵਿਚ ਦੇਖੋ

 • ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਲੱਭੋ

ਵੈੱਬਸਾਈਟ ਦੀ ਭਾਸ਼ਾ ਬਦਲੋ

ਭਾਸ਼ਾ ਚੁਣੋ ਬਟਨ ’ਤੇ ਕਲਿੱਕ ਕਰ ਕੇ jw.org ’ਤੇ ਉਪਲਬਧ ਸਾਰੀਆਂ ਭਾਸ਼ਾਵਾਂ ਦੀ ਲਿਸਟ ਦੇਖੋ।

ਹਰ ਭਾਸ਼ਾ ਦੇ ਨਾਂ ਦੇ ਖੱਬੇ ਪਾਸੇ ਥੱਲੇ ਦਿੱਤੇ ਆਈਕਨਾਂ ਵਿੱਚੋਂ ਕੋਈ ਇਕ ਦਿਖਾਈ ਦਿੰਦਾ ਹੈ।

 • ਪੂਰੀ ਵੈੱਬਸਾਈਟ ਜਾਂ ਘੱਟੋ-ਘੱਟ ਇਸ ਦਾ ਕੁਝ ਹਿੱਸਾ ਇਸ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ। ਵੈੱਬਸਾਈਟ ਨੂੰ ਉਸ ਭਾਸ਼ਾ ਵਿਚ ਬਦਲਣ ਲਈ ਭਾਸ਼ਾ ਦੇ ਨਾਂ ’ਤੇ ਕਲਿੱਕ ਕਰੋ।

 • ਵੈੱਬਸਾਈਟ ਦਾ ਅਜੇ ਇਸ ਭਾਸ਼ਾ ਵਿਚ ਅਨੁਵਾਦ ਨਹੀਂ ਕੀਤਾ ਗਿਆ ਹੈ, ਪਰ ਇਸ ਸਾਈਟ ਤੋਂ ਪ੍ਰਕਾਸ਼ਨ ਡਾਊਨਲੋਡ ਕੀਤੇ ਜਾ ਸਕਦੇ ਹਨ। ਭਾਸ਼ਾ ਦੇ ਬਟਨ ਤੇ ਕਲਿੱਕ ਕਰ ਕੇ ਦੇਖੋ ਕਿ ਕਿਹੜੇ ਪ੍ਰਕਾਸ਼ਨ ਉਪਲਬਧ ਹਨ।

 • ਇਹ ਸੈਨਤ ਭਾਸ਼ਾ ਹੈ।

  jw.org ’ਤੇ ਜਿਹੜੀ ਸੈਨਤ ਭਾਸ਼ਾ ਤੁਸੀਂ ਚੁਣਦੇ ਹੋ ਜੇ ਉਸ ਦਾ ਕੁਝ ਹਿੱਸਾ ਅਨੁਵਾਦ ਕੀਤਾ ਹੋਇਆ ਹੈ, ਤਾਂ ਇਹ ਭਾਸ਼ਾ ਤੁਹਾਡੀ ਸਾਈਟ ਦੀ ਭਾਸ਼ਾ ਬਣ ਜਾਂਦੀ ਹੈ।

  jw.org ’ਤੇ ਜਿਹੜੀ ਸੈਨਤ ਭਾਸ਼ਾ ਤੁਸੀਂ ਚੁਣਦੇ ਹੋ ਜੇ ਉਸ ਦਾ ਅਨੁਵਾਦ ਨਹੀਂ ਕੀਤਾ ਹੋਇਆ ਹੈ, ਫਿਰ ਵੀ ਤੁਸੀਂ ਉਸ ਸੈਨਤ ਭਾਸ਼ਾ ਵਿਚ ਉਪਲਬਧ ਪ੍ਰਕਾਸ਼ਨਾਂ ਦੀ ਲਿਸਟ ਦੇਖ ਸਕਦੇ ਹੋ।

ਲਿਸਟ ਵਿਚ ਸੈਂਕੜੇ ਹੀ ਭਾਸ਼ਾਵਾਂ ਉਪਲਬਧ ਹਨ, ਇਸ ਲਈ ਥੱਲੇ ਦਿੱਤੇ ਫੀਚਰਾਂ ਵਿੱਚੋਂ ਕਿਸੇ ਇਕ ਨੂੰ ਵਰਤ ਕੇ ਸੌਖਿਆਂ ਹੀ ਆਪਣੀ ਪਸੰਦ ਦੀ ਭਾਸ਼ਾ ਲੱਭੋ:

 • ਆਪਣੀ ਮਨ-ਪਸੰਦ ਦੀ ਭਾਸ਼ਾ ਚੁਣੋ: ਹਾਲ ਹੀ ਵਿਚ ਜਿਹੜੀਆਂ ਚਾਰ ਭਾਸ਼ਾਵਾਂ ਤੁਸੀਂ ਚੁਣੀਆਂ ਸਨ, ਉਹ ਲਿਸਟ ਵਿਚ ਸਭ ਤੋਂ ਉੱਪਰ ਨਜ਼ਰ ਆਉਣਗੀਆਂ।

 • ਕਿਸੇ ਭਾਸ਼ਾ ਦਾ ਨਾਂ ਟਾਈਪ ਕਰੋ: ਕੋਈ ਭਾਸ਼ਾ ਚੁਣਨ ਲਈ ਉਸ ਭਾਸ਼ਾ ਵਿਚ ਜਾਂ ਆਪਣੀ ਮਾਂ-ਬੋਲੀ ਵਿਚ ਉਸ ਭਾਸ਼ਾ ਦੇ ਨਾਂ ਦੇ ਕੁਝ ਅੱਖਰ ਟਾਈਪ ਕਰੋ। ਮਿਸਾਲ ਲਈ, ਜੇ ਤੁਹਾਡੀ ਭਾਸ਼ਾ ਪੰਜਾਬੀ ਹੈ ਅਤੇ ਤੁਸੀਂ ਅੰਗ੍ਰੇਜ਼ੀ ਭਾਸ਼ਾ ਚੁਣਨੀ ਚਾਹੁੰਦੇ ਹੋ, ਤਾਂ “ਅੰਗ੍ਰੇਜ਼ੀ” ਜਾਂ “English” ਟਾਈਪ ਕਰੋ। ਜਿੱਦਾਂ-ਜਿੱਦਾਂ ਤੁਸੀਂ ਟਾਈਪ ਕਰਦੇ ਹੋ, ਲਿਸਟ ਵਿਚ ਸਿਰਫ਼ ਉਹੀ ਭਾਸ਼ਾਵਾਂ ਰਹਿ ਜਾਂਦੀਆਂ ਹਨ ਜੋ ਤੁਹਾਡੇ ਦੁਆਰਾ ਟਾਈਪ ਕੀਤੇ ਅੱਖਰਾਂ ਨਾਲ ਮਿਲਦੀਆਂ-ਜੁਲਦੀਆਂ ਹਨ।

ਵੈੱਬ ਪੇਜ ਹੋਰ ਭਾਸ਼ਾ ਵਿਚ ਦੇਖੋ

ਪਹਿਲਾ ਤਰੀਕਾ: ਇਹ ਤਰੀਕਾ ਉਨ੍ਹਾਂ ਵੈੱਬ ਪੇਜਾਂ ’ਤੇ ਵਰਤੋ ਜਿਨ੍ਹਾਂ ’ਤੇ ਭਾਸ਼ਾ ਨਾਂ ਦੀ ਡਰਾਪ-ਡਾਊਨ ਲਿਸਟ ਉਪਲਬਧ ਹੈ।

ਉਸ ਲੇਖ ’ਤੇ ਜਾਓ ਜੋ ਤੁਸੀਂ ਪੜ੍ਹਨਾ ਜਾਂ ਕਿਸੇ ਨੂੰ ਦਿਖਾਉਣਾ ਚਾਹੁੰਦੇ ਹੋ। ਫਿਰ ਜਿਹੜੀ ਭਾਸ਼ਾ ਵਿਚ ਤੁਸੀਂ ਲੇਖ ਪੜ੍ਹਨਾ ਚਾਹੁੰਦੇ ਹੋ, ਭਾਸ਼ਾ ਨਾਂ ਦੀ ਡਰਾਪ-ਡਾਊਨ ਲਿਸਟ ਵਿੱਚੋਂ ਉਹ ਭਾਸ਼ਾ ਚੁਣੋ। (ਜੇ ਤੁਹਾਡੇ ਦੁਆਰਾ ਲੱਭੀ ਜਾ ਰਹੀ ਭਾਸ਼ਾ ਇਸ ਡਰਾਪ-ਡਾਊਨ ਲਿਸਟ ਵਿਚ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਭਾਸ਼ਾ ਵਿਚ ਉਸ ਲੇਖ ਦਾ ਅਨੁਵਾਦ ਅਜੇ ਤਕ ਨਹੀਂ ਕੀਤਾ ਗਿਆ।)

ਸੁਝਾਅ: ਭਾਸ਼ਾ ਡਰਾਪ-ਡਾਊਨ ਲਿਸਟ ਵਿਚ ਜੇ ਕਿਸੇ ਭਾਸ਼ਾ ਦੇ ਨਾਂ ਦੇ ਖੱਬੇ ਪਾਸੇ ਇਕ ਆਡੀਓ ਆਈਕਨ ਦਿਖਾਈ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਲੇਖ ਦੀ ਰਿਕਾਰਡਿੰਗ ਨੂੰ ਵੀ ਸੁਣ ਸਕਦੇ ਹੋ।

ਜਦ ਤੁਸੀਂ ਭਾਸ਼ਾ ਡਰਾਪ-ਡਾਊਨ ਲਿਸਟ ਵਿੱਚੋਂ ਕੋਈ ਭਾਸ਼ਾ ਚੁਣਦੇ ਹੋ, ਤਾਂ ਸਿਰਫ਼ ਉਹੀ ਲੇਖ ਉਸ ਭਾਸ਼ਾ ਵਿਚ ਖੁੱਲ੍ਹੇਗਾ। ਬਾਕੀ ਸਾਰੀ ਸਾਈਟ ਤੁਹਾਡੀ ਆਪਣੀ ਭਾਸ਼ਾ ਵਿਚ ਹੀ ਰਹਿੰਦੀ ਹੈ।

ਦੂਜਾ ਤਰੀਕਾ: ਜੇ ਲੇਖ ਲਈ ਭਾਸ਼ਾ ਡਰਾਪ-ਡਾਊਨ ਲਿਸਟ ਨਹੀਂ ਹੈ, ਤਾਂ ਭਾਸ਼ਾ ਚੁਣੋ ਆਈਕਨ ਕਲਿੱਕ ਕਰ ਕੇ ਆਪਣੀ ਪਸੰਦ ਦੀ ਭਾਸ਼ਾ ਵਿਚ ਸਾਈਟ ਦੇਖੋ। ਜੇ ਤੁਹਾਡੇ ਦੁਆਰਾ ਪੜ੍ਹਿਆ ਜਾ ਰਿਹਾ ਲੇਖ ਉਸ ਭਾਸ਼ਾ ਵਿਚ ਉਪਲਬਧ ਹੈ, ਤਾਂ ਉਹ ਲੇਖ ਉਸ ਭਾਸ਼ਾ ਵਿਚ ਦਿਖਾਈ ਦੇਵੇਗਾ। ਨਹੀਂ ਤਾਂ ਜਿਹੜੀ ਭਾਸ਼ਾ ਤੁਸੀਂ ਚੁਣੀ ਹੈ, ਉਸ ਭਾਸ਼ਾ ਵਾਲੀ ਸਾਈਟ ਦੇ ਹੋਮ ਪੇਜ ’ਤੇ ਚਲੇ ਜਾਓਗੇ।

ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ ਲੱਭੋ

“ਕਿਤਾਬਾਂ ਅਤੇ ਮੈਗਜ਼ੀਨ” > “ਖ਼ਾਸ ਮੈਗਜ਼ੀਨ ਅਤੇ ਕਿਤਾਬਾਂ” ’ਤੇ ਜਾਓ। ਡਰਾਪ-ਡਾਊਨ ਲਿਸਟ ਵਿੱਚੋਂ ਕੋਈ ਭਾਸ਼ਾ ਚੁਣੋ ਅਤੇ ਲੱਭੋ ਬਟਨ ’ਤੇ ਕਲਿੱਕ ਕਰੋ।

ਥੱਲੇ ਦੱਸੇ ਫੀਚਰ ਵਰਤ ਕੇ ਸੌਖਿਆਂ ਹੀ ਕੋਈ ਹੋਰ ਭਾਸ਼ਾ ਲੱਭੋ:

 • ਆਪਣੀ ਮਨ-ਪਸੰਦ ਦੀ ਭਾਸ਼ਾ ਚੁਣੋ: ਹਾਲ ਹੀ ਵਿਚ ਜਿਹੜੀਆਂ ਚਾਰ ਭਾਸ਼ਾਵਾਂ ਤੁਸੀਂ ਚੁਣੀਆਂ ਸਨ, ਉਹ ਲਿਸਟ ਵਿਚ ਸਭ ਤੋਂ ਉੱਪਰ ਨਜ਼ਰ ਆਉਣਗੀਆਂ।

 • ਕਿਸੇ ਭਾਸ਼ਾ ਦਾ ਨਾਂ ਟਾਈਪ ਕਰੋ: ਕੋਈ ਭਾਸ਼ਾ ਚੁਣਨ ਲਈ ਉਸ ਭਾਸ਼ਾ ਵਿਚ ਜਾਂ ਆਪਣੀ ਮਾਂ-ਬੋਲੀ ਵਿਚ ਉਸ ਭਾਸ਼ਾ ਦੇ ਨਾਂ ਦੇ ਕੁਝ ਅੱਖਰ ਟਾਈਪ ਕਰੋ। ਮਿਸਾਲ ਲਈ, ਜੇ ਤੁਹਾਡੀ ਭਾਸ਼ਾ ਪੰਜਾਬੀ ਹੈ ਅਤੇ ਤੁਸੀਂ ਅੰਗ੍ਰੇਜ਼ੀ ਭਾਸ਼ਾ ਚੁਣਨੀ ਚਾਹੁੰਦੇ ਹੋ, ਤਾਂ “ਅੰਗ੍ਰੇਜ਼ੀ” ਜਾਂ “English” ਟਾਈਪ ਕਰੋ। ਜਿੱਦਾਂ-ਜਿੱਦਾਂ ਤੁਸੀਂ ਟਾਈਪ ਕਰਦੇ ਹੋ, ਲਿਸਟ ਵਿਚ ਸਿਰਫ਼ ਉਹੀ ਭਾਸ਼ਾਵਾਂ ਰਹਿ ਜਾਂਦੀਆਂ ਹਨ ਜੋ ਤੁਹਾਡੇ ਦੁਆਰਾ ਟਾਈਪ ਕੀਤੇ ਅੱਖਰਾਂ ਨਾਲ ਮਿਲਦੀਆਂ-ਜੁਲਦੀਆਂ ਹਨ।

ਜੇ ਤੁਹਾਡੇ ਦੁਆਰਾ ਚੁਣੀ ਗਈ ਭਾਸ਼ਾ ਵਿਚ ਬਹੁਤ ਸਾਰੇ ਪ੍ਰਕਾਸ਼ਨ ਉਪਲਬਧ ਹਨ, ਤਾਂ “ਖ਼ਾਸ ਮੈਗਜ਼ੀਨ ਅਤੇ ਕਿਤਾਬਾਂ” ਪੇਜ ’ਤੇ ਤੁਹਾਨੂੰ ਉਸ ਭਾਸ਼ਾ ਦੇ ਸਾਰੇ ਪ੍ਰਕਾਸ਼ਨ ਦਿਖਾਈ ਨਹੀਂ ਦੇਣਗੇ। ਚੁਣੀ ਗਈ ਭਾਸ਼ਾ ਵਿਚ ਹੋਰ ਪ੍ਰਕਾਸ਼ਨ ਲੱਭਣ ਲਈ (ਮਿਸਾਲ ਲਈ, “ਕਿਤਾਬਾਂ ਅਤੇ ਬਰੋਸ਼ਰ” ਜਾਂ “ਮੈਗਜ਼ੀਨ”) ਲਿਸਟ ਵਿੱਚੋਂ ਕਿਸੇ ਇਕ ’ਤੇ ਜਾਓ ਅਤੇ ਉਸ ਭਾਸ਼ਾ ਵਿਚ ਉਪਲਬਧ ਸਾਰੇ ਮੈਗਜ਼ੀਨ ਜਾਂ ਬਰੋਸ਼ਰ ਵਗੈਰਾ ਦੀ ਲਿਸਟ ਦੇਖੋ।

ਜੇ ਚੁਣੀ ਹੋਈ ਭਾਸ਼ਾ ਵਿਚ ਉਹ ਪ੍ਰਕਾਸ਼ਨ ਉਪਲਬਧ ਨਹੀਂ ਹਨ ਜਿਹੜੇ ਤੁਸੀਂ ਲੱਭ ਰਹੇ ਹੋ, ਤਾਂ ਪੇਜ ’ਤੇ ਉਹ ਸਾਰੇ ਪ੍ਰਕਾਸ਼ਨ ਦਿਖਾਈ ਦੇਣਗੇ ਜੋ ਉਸ ਭਾਸ਼ਾ ਵਿਚ ਉਪਲਬਧ ਹਨ।