ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 12

ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ

ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ

12:5-7, 12, 13, 24-27

ਦਸਵੀਂ ਬਿਪਤਾ ਤੋਂ ਬਚਣ ਲਈ ਇਜ਼ਰਾਈਲੀਆਂ ਨੂੰ ਹਿਦਾਇਤਾਂ ਮੰਨਣ ਦੀ ਲੋੜ ਸੀ। (ਕੂਚ 12:28) ਨੀਸਾਨ 14 ਦੀ ਰਾਤ ਨੂੰ ਪਰਿਵਾਰਾਂ ਨੇ ਆਪਣੇ ਘਰ ਵਿਚ ਇਕੱਠਾ ਹੋਣਾ ਸੀ। ਉਨ੍ਹਾਂ ਨੇ ਨੁਕਸ ਤੋਂ ਰਹਿਤ ਇਕ ਸਾਲ ਦੇ ਲੇਲੇ ਜਾਂ ਮੇਮਣੇ ਨੂੰ ਵੱਢਣਾ ਸੀ। ਉਸ ਦਾ ਲਹੂ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਹਾਂ ਪਾਸਿਆਂ ਅਤੇ ਉੱਪਰਲੇ ਹਿੱਸੇ ’ਤੇ ਲਾਉਣਾ ਸੀ। ਫਿਰ ਉਨ੍ਹਾਂ ਨੇ ਉਸ ਦੇ ਮਾਸ ਨੂੰ ਭੁੰਨਣਾ ਸੀ ਅਤੇ ਛੇਤੀ ਖਾਣਾ ਸੀ। ਸਵੇਰ ਹੋਣ ਤਕ ਕਿਸੇ ਨੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ ਸੀ।—ਕੂਚ 12:9-11, 22.

ਆਗਿਆਕਾਰ ਰਹਿਣ ਕਰਕੇ ਅੱਜ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਸਾਡੀ ਰਾਖੀ ਹੁੰਦੀ ਹੈ?