ਸਾਡੀ ਮਸੀਹੀ ਜ਼ਿੰਦਗੀ
ਜ਼ਿੰਦਗੀ ਸਾਦੀ ਰੱਖ ਕੇ ਕਰੋ ਪਰਮੇਸ਼ੁਰ ਦੀ ਵਡਿਆਈ
ਅੱਜ ਸੌਖਿਆਂ ਹੀ ਬਹੁਤ ਸਾਰੀਆਂ ਚੀਜ਼ਾਂ ਵਿਚ ਸਾਡੀ ਜ਼ਿੰਦਗੀ ਉਲਝ ਸਕਦੀ ਹੈ। ਚੀਜ਼ਾਂ ਨੂੰ ਖ਼ਰੀਦਣ, ਇਨ੍ਹਾਂ ਦੇ ਪੈਸੇ ਦੇਣ, ਇਸਤੇਮਾਲ ਕਰਨ ਅਤੇ ਸਾਂਭ-ਸੰਭਾਲ ਕਰਨ ਵਿਚ ਬਹੁਤ ਸਮਾਂ ਤੇ ਤਾਕਤ ਲੱਗਦੀ ਹੈ। ਯਿਸੂ ਸਾਦੀ ਜ਼ਿੰਦਗੀ ਜੀਉਂਦਾ ਸੀ ਤਾਂਕਿ ਬਹੁਤੀਆਂ ਚੀਜ਼ਾਂ ਉਸ ਦੇ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਨਾ ਬਣਨ।
ਤੁਸੀਂ ਆਪਣੀ ਜ਼ਿੰਦਗੀ ਕਿਵੇਂ ਸਾਦੀ ਕਰ ਸਕਦੇ ਹੋ ਤਾਂਕਿ ਤੁਸੀਂ ਹੋਰ ਜ਼ਿਆਦਾ ਪ੍ਰਚਾਰ ਕਰ ਸਕੋ? ਕੁਝ ਫੇਰ-ਬਦਲ ਕਰ ਕੇ ਕੀ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਪਾਇਨੀਅਰਿੰਗ ਕਰ ਸਕਦਾ ਹੈ? ਭਾਵੇਂ ਤੁਸੀਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹੋ, ਪਰ ਕੀ ਤੁਸੀਂ ਹੌਲੀ-ਹੌਲੀ ਚੀਜ਼ਾਂ ਲੈ ਕੇ ਆਪਣੀ ਜ਼ਿੰਦਗੀ ਨੂੰ ਉਲਝਾ ਲਿਆ ਹੈ? ਸਾਦੀ ਜ਼ਿੰਦਗੀ ਰੱਖ ਕੇ ਯਹੋਵਾਹ ਦੀ ਸੇਵਾ ਕਰਨ ਨਾਲ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।
ਉਹ ਤਰੀਕੇ ਲਿੱਖੋ ਜਿਨ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਸਾਦੀ ਕਰ ਸਕਦੇ ਹੋ।