ਪਹਿਰਾਬੁਰਜ ਨੰ. 1 2025 | ਯੁੱਧਾਂ ਦਾ ਅੰਤ​​—ਕਿਵੇਂ?

ਕੀ ਤੁਸੀਂ ਅਜਿਹੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ ਜਿੱਥੇ ਯੁੱਧ ਹੋਣ ਹੀ ਨਾ? ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਸੁਣਨ ਨੂੰ ਤਾਂ ਵਧੀਆ ਲੱਗਦੀ ਹੈ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇੱਦਾਂ ਕਦੇ ਨਹੀਂ ਹੋ ਸਕਦਾ। ਬਾਈਬਲ ਦੱਸਦੀ ਹੈ ਕਿ ਯੁੱਧਾਂ ਨੂੰ ਖ਼ਤਮ ਕਰਨ ਦੀਆਂ ਇਨਸਾਨਾਂ ਦੀਆਂ ਲੱਖਾਂ ਕੋਸ਼ਿਸ਼ਾਂ ਕਿਉਂ ਨਾਕਾਮ ਰਹੀਆਂ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਤੁਸੀਂ ਕਿਉਂ ਭਰੋਸਾ ਰੱਖ ਸਕਦੇ ਹੋ ਕਿ ਪੂਰੀ ਦੁਨੀਆਂ ਵਿਚ ਸ਼ਾਂਤੀ ਕਾਇਮ ਕਰਨੀ ਮੁਮਕਿਨ ਹੈ ਅਤੇ ਇੱਦਾਂ ਬਹੁਤ ਜਲਦ ਹੋਵੇਗਾ।

ਇਸ ਰਸਾਲੇ ਵਿਚ “ਯੁੱਧ” ਸ਼ਬਦ ਦਾ ਮਤਲਬ ਸਿਰਫ਼ ਦੇਸ਼ਾਂ ਵਿਚਕਾਰ ਹੋਣ ਵਾਲੇ ਯੁੱਧ ਹੀ ਨਹੀਂ, ਸਗੋਂ ਰਾਜਨੀਤਿਕ ਕਾਰਨਾਂ ਕਰਕੇ ਦੋ ਗੁੱਟਾਂ ਵਿਚਕਾਰ ਹੋਣ ਵਾਲੇ ਦੰਗੇ-ਫ਼ਸਾਦ ਵੀ ਹਨ। ਇਸ ਰਸਾਲੇ ਵਿਚ ਜ਼ਿਕਰ ਕੀਤੇ ਕੁਝ ਲੋਕਾਂ ਦੇ ਨਾਂ ਬਦਲੇ ਗਏ ਹਨ।

 

ਯੁੱਧਾਂ ਦੇ ਭਿਆਨਕ ਅਸਰ

ਫ਼ੌਜੀ ਅਤੇ ਆਮ ਲੋਕ ਜਾਣਦੇ ਹਨ ਕਿ ਯੁੱਧਾਂ ਦੇ ਕਿੰਨੇ ਭਿਆਨਕ ਅਸਰ ਹੁੰਦੇ ਹਨ।

ਯੁੱਧਾਂ ਅਤੇ ਦੰਗੇ-ਫ਼ਸਾਦਾਂ ਦਾ ਸਾਰਿਆਂ ʼਤੇ ਅਸਰ ਕਿਵੇਂ ਪੈਂਦਾ ਹੈ?

ਯੁੱਧਾਂ ਅਤੇ ਦੰਗੇ-ਫ਼ਸਾਦਾਂ ਕਰਕੇ ਬਹੁਤ ਤਬਾਹੀ ਹੁੰਦੀ ਹੈ ਅਤੇ ਬਹੁਤ ਖ਼ਰਚਾ ਹੁੰਦਾ ਹੈ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਦੇਖੀਏ।

ਕੀ ਇਨਸਾਨ ਯੁੱਧ ਅਤੇ ਦੰਗੇ-ਫ਼ਸਾਦ ਖ਼ਤਮ ਕਰ ਸਕਦੇ?

ਲੜਾਈਆਂ ਨੂੰ ਰੋਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਇਹ ਕੋਸ਼ਿਸ਼ਾਂ ਸਫ਼ਲ ਹੋਣਗੀਆਂ?

ਯੁੱਧ ਅਤੇ ਦੰਗੇ-ਫ਼ਸਾਦ ਖ਼ਤਮ ਕਿਉਂ ਨਹੀਂ ਹੋ ਰਹੇ?

ਬਾਈਬਲ ਦੱਸਦੀ ਹੈ ਕਿ ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੀ ਅਸਲੀ ਜੜ੍ਹ ਕੀ ਹੈ।

ਯੁੱਧ ਅਤੇ ਦੰਗੇ-ਫ਼ਸਾਦ ਕਿੱਦਾਂ ਖ਼ਤਮ ਹੋਣਗੇ?

ਪਰਮੇਸ਼ੁਰ ਦਾ ਰਾਜ ਯੁੱਧਾਂ ਨੂੰ ਖ਼ਤਮ ਕਰ ਕੇ ਧਰਤੀ ʼਤੇ ਸੱਚੀ ਸ਼ਾਂਤੀ ਕਾਇਮ ਕਰੇਗਾ।

ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੇ ਬਾਵਜੂਦ ਸ਼ਾਂਤੀ ਕਿਵੇਂ ਪਾਈਏ?

ਅੱਜ ਬਾਈਬਲ ਯੁੱਧਾਂ ਤੋਂ ਪ੍ਰਭਾਵਿਤ ਲੋਕਾਂ ਦੀ ਕਈ ਤਰੀਕਿਆਂ ਨਾਲ ਮਦਦ ਕਰ ਰਹੀ ਹੈ।

ਕੀ ਤੁਸੀਂ ਕਦੇ ਸੋਚਿਆ?

ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਕੋਈ ਯੁੱਧ ਨਹੀਂ ਹੋਵੇਗਾ? ਬਾਈਬਲ ਇਸ ਸਵਾਲ ਅਤੇ ਇਸ ਖ਼ਾਸ ਵਿਸ਼ੇ ਨਾਲ ਜੁੜੇ ਹੋਰ ਸਵਾਲਾਂ ਦੇ ਜਵਾਬ ਦਿੰਦੀ ਹੈ।