Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਪਿਆਰ . . . ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ”

“ਪਿਆਰ . . . ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ”

ਭੈਣਾਂ-ਭਰਾਵਾਂ ਲਈ ਨਿਰਸੁਆਰਥ ਪਿਆਰ ਹੋਣ ਕਰਕੇ ਅਸੀਂ ਉਮੀਦ ਰੱਖਦੇ ਹਾਂ ਕਿ ਉਨ੍ਹਾਂ ਨਾਲ ਚੰਗਾ ਹੋਵੇ। (1 ਕੁਰਿੰ 13:4, 7) ਉਦਾਹਰਣ ਲਈ, ਜੇ ਕੋਈ ਮਸੀਹੀ ਪਾਪ ਕਰ ਬੈਠਦਾ ਹੈ ਅਤੇ ਉਸ ਨੂੰ ਅਨੁਸ਼ਾਸਨ ਦਿੱਤਾ ਜਾਂਦਾ ਹੈ, ਤਾਂ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਉਸ ਅਨੁਸ਼ਾਸਨ ਨੂੰ ਕਬੂਲ ਕਰ ਕੇ ਆਪਣੇ ਆਪ ਨੂੰ ਸੁਧਾਰੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਭੈਣਾਂ-ਭਰਾਵਾਂ ਦੀ ਨਿਹਚਾ ਕਮਜ਼ੋਰ ਹੈ, ਅਸੀਂ ਉਨ੍ਹਾਂ ਨਾਲ ਵੀ ਧੀਰਜ ਨਾਲ ਪੇਸ਼ ਆਉਂਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (ਰੋਮੀ 15:1) ਜੇ ਕੋਈ ਮਸੀਹੀ ਮੰਡਲੀ ਛੱਡ ਕੇ ਚਲਾ ਜਾਂਦਾ ਹੈ, ਤਾਂ ਅਸੀਂ ਉਸ ਦੇ ਵਾਪਸ ਆਉਣ ਦੀ ਉਮੀਦ ਨਹੀਂ ਛੱਡਦੇ।​—ਲੂਕਾ 15:17, 18.

ਪਿਆਰ ਕਿਵੇਂ ਪੇਸ਼ ਆਉਂਦਾ ਹੈ​—ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਅਬਨੇਰ ਪਹਿਲਾਂ ਕਿਸ ਦਾ ਵਫ਼ਾਦਾਰ ਸੀ, ਪਰ ਬਾਅਦ ਵਿਚ ਕਿਸ ਦਾ ਵਫ਼ਾਦਾਰ ਹੋ ਗਿਆ?

  • ਅਬਨੇਰ ਦੀ ਬੇਨਤੀ ਸੁਣ ਕੇ ਦਾਊਦ ਅਤੇ ਯੋਆਬ ਨੇ ਕਿਹੋ ਜਿਹਾ ਰਵੱਈਆ ਦਿਖਾਇਆ?

  • ਅਸੀਂ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਸਾਡੇ ਭੈਣ-ਭਰਾ ਸਹੀ ਰਾਹ ਦੀ ਚੋਣ ਕਰਨਗੇ?