Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਸਤੰਬਰ ਵਿਚ ਖ਼ਾਸ ਮੁਹਿੰਮ

ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਸਤੰਬਰ ਵਿਚ ਖ਼ਾਸ ਮੁਹਿੰਮ

ਸਤੰਬਰ ਮਹੀਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਵਰਤ ਕੇ ਸਾਰੇ ਲੋਕਾਂ ਨਾਲ ਅਸੀਂ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਚਾਹੋ, ਤਾਂ ਇਸ ਮਹੀਨੇ 30 ਘੰਟੇ ਦੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹਨ। ਅਸੀਂ ਇਸ ਖ਼ਾਸ ਮੁਹਿੰਮ ਵਿਚ ਕਿਵੇਂ ਹਿੱਸਾ ਲਵਾਂਗੇ?

  • ਪਹਿਲੀ ਮੁਲਾਕਾਤ ਤੇ: ਗੱਲਬਾਤ ਕਰਨ ਦੀ ਕਲਾ ਵਰਤਦੇ ਹੋਏ ਸੁਭਾਵਕ ਤਰੀਕੇ ਨਾਲ ਗੱਲ ਕਰੋ ਅਤੇ ਘਰ-ਮਾਲਕ ਵਿਚ ਦਿਲਚਸਪੀ ਲਓ। (ਫ਼ਿਲਿ 2:4) ਫਿਰ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਬਾਈਬਲ ਦੇ ਕਿਸੇ ਵਿਸ਼ੇ ਬਾਰੇ ਗੱਲ ਕਰੋ। ਜੇ ਘਰ-ਮਾਲਕ ਸੱਚ-ਮੁੱਚ ਦਿਲਚਸਪੀ ਲੈਂਦਾ ਹੈ ਅਤੇ ਹੋਰ ਗੱਲ ਕਰਨ ਲਈ ਤਿਆਰ ਹੈ, ਤਾਂ ਉਸ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛੋ। ਉਨ੍ਹਾਂ ਲੋਕਾਂ ਨੂੰ ਵੀ ਸਟੱਡੀ ਕਰਨ ਬਾਰੇ ਪੁੱਛੋ ਜਿਨ੍ਹਾਂ ਨੇ ਪਹਿਲਾਂ ਦਿਲਚਸਪੀ ਦਿਖਾਈ ਸੀ। ਚਾਹੇ ਉਨ੍ਹਾਂ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕੀਤਾ ਸੀ, ਪਰ ਹੋ ਸਕਦਾ ਹੈ ਕਿ ਹੁਣ ਉਨ੍ਹਾਂ ਨੂੰ ਇਹ ਬਰੋਸ਼ਰ ਅਤੇ ਸਟੱਡੀ ਕਰਨ ਦਾ ਨਵਾਂ ਤਰੀਕਾ ਪਸੰਦ ਆਵੇ। ਜਿਨ੍ਹਾਂ ਘਰਾਂ ਵਿਚ ਲੋਕ ਨਹੀਂ ਮਿਲਦੇ, ਉੱਥੇ ਇਹ ਬਰੋਸ਼ਰ ਨਾ ਛੱਡੋ ਜਾਂ ਜਿਹੜੇ ਲੋਕ ਨੇ ਪਹਿਲਾਂ ਦਿਲਚਸਪੀ ਨਹੀਂ ਦਿਖਾਈ ਸੀ, ਉਨ੍ਹਾਂ ਨੂੰ ਚਿੱਠੀਆਂ ਵਿਚ ਪਾ ਕੇ ਇਹ ਬਰੋਸ਼ਰ ਨਾ ਭੇਜੋ। ਇਸ ਮਹੀਨੇ ਦੌਰਾਨ ਮੰਡਲੀ ਦੀ ਸਰਵਿਸ ਕਮੇਟੀ ਪ੍ਰਚਾਰ ਲਈ ਹੋਰ ਵੀ ਮੀਟਿੰਗਾਂ ਰੱਖ ਸਕਦੀ ਹੈ।

  • ਹੋਰ ਮੌਕਿਆਂ ਤੇ: ਜੇ ਤੁਹਾਡੀ ਮੰਡਲੀ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਲਗਾ ਕੇ ਪ੍ਰਚਾਰ ਕਰਦੀ ਹੈ, ਤਾਂ ਤੁਸੀਂ ਉਸ ਵਿਚ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਰੱਖ ਸਕਦੇ ਹੋ। ਜਦੋਂ ਕੋਈ ਦਿਲਚਸਪੀ ਦਿਖਾਉਂਦਾ ਹੈ ਅਤੇ ਬਰੋਸ਼ਰ ਲੈਂਦਾ ਹੈ, ਤਾਂ ਤੁਸੀਂ ਉਸ ਨੂੰ ਦੱਸੋ ਕਿ ਉਹ ਮੁਫ਼ਤ ਵਿਚ ਬਾਈਬਲ ਤੋਂ ਸਿੱਖ ਸਕਦਾ ਹੈ। ਸਰਵਿਸ ਓਵਰਸੀਅਰ ਕਾਬਲ ਪ੍ਰਚਾਰਕਾਂ ਨੂੰ ਬਿਜ਼ਨਿਸ ਇਲਾਕਿਆਂ ਵਿਚ ਭੇਜਣ ਦਾ ਪ੍ਰਬੰਧ ਕਰ ਸਕਦਾ ਹੈ। ਤੁਸੀਂ ਆਪਣੇ ਨਾਲ ਕੰਮ ਵਾਲਿਆਂ ਨੂੰ ਜਾਂ ਹੋਰ ਮੌਕਿਆਂ ਤੇ ਵੀ ਗਵਾਹੀ ਦਿੰਦਿਆਂ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰ ਸਕਦੇ ਹੋ ਜੇ ਉਹ ਸੱਚ-ਮੁੱਚ ਦਿਲਚਸਪੀ ਦਿਖਾਉਂਦੇ ਹਨ।

ਯਿਸੂ ਨੇ ਸਾਨੂੰ ਲੋਕਾਂ ਨੂੰ ‘ਚੇਲੇ ਬਣਾਉਣ’ ਅਤੇ ‘ਸਿਖਾਉਣ’ ਦਾ ਹੁਕਮ ਦਿੱਤਾ ਹੈ। (ਮੱਤੀ 28:19, 20) ਆਓ ਆਪਾਂ ਇਸ ਖ਼ਾਸ ਮੁਹਿੰਮ ਵਿਚ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਵਰਤ ਕੇ ਇਸ ਹੁਕਮ ਨੂੰ ਮੰਨੀਏ।