Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ | ਨਵੇਂ ਸੇਵਾ ਸਾਲ ਲਈ ਟੀਚੇ ਰੱਖੋ

ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ

ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਲਈ ਆਪਣਾ ਘਰ ਛੱਡ ਕੇ ਕਿਸੇ ਨਵੀਂ ਜਗ੍ਹਾ ਜਾਣ ਲਈ ਨਿਹਚਾ ਦੀ ਲੋੜ ਹੈ। (ਇਬ 11:8-10) ਜੇ ਤੁਹਾਡਾ ਟੀਚਾ ਉੱਥੇ ਜਾ ਕੇ ਸੇਵਾ ਕਰਨ ਦਾ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਆਪਣੀ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰੋ। ਤੁਸੀਂ ਇਹ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਲਈ ਕਿਹੜੀ ਜਗ੍ਹਾ ਠੀਕ ਰਹੇਗੀ ਅਤੇ ਤੁਸੀਂ ਉੱਥੇ ਜਾ ਕੇ ਆਪਣਾ ਖ਼ਰਚਾ ਚਲਾ ਸਕੋਗੇ ਜਾਂ ਨਹੀਂ? ਕਿਉਂ ਨਾ ਇਸ ਬਾਰੇ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਦੇਖੋ। ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜੋ ਦੂਸਰੀਆਂ ਮੰਡਲੀਆਂ ਵਿਚ ਜਾ ਕੇ ਸੇਵਾ ਕਰ ਰਹੇ ਹਨ। (ਕਹਾ 15:22) ਪ੍ਰਾਰਥਨਾ ਵਿਚ ਯਹੋਵਾਹ ਤੋਂ ਸੇਧ ਮੰਗੋ। (ਯਾਕੂ 1:5) ਇਸ ਤੋਂ ਇਲਾਵਾ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਉਸ ਇਲਾਕੇ ਬਾਰੇ ਹੋਰ ਜਾਣਕਾਰੀ ਲਓ ਅਤੇ ਜੇ ਹੋ ਸਕੇ, ਤਾਂ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਜਾ ਕੇ ਆਓ।

ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ​—ਉੱਥੇ ਜਾਓ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਗੈਬਰੀਅਲ ਨੂੰ ਕਿਹੜੀਆਂ ਰੁਕਾਵਟਾਂ ਆਈਆਂ? ਉਹ ਇਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਿਆ?