Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਤੁਹਾਨੂੰ ਅਟੱਲ ਪਿਆਰ ਕਰਦਾ ਹੈ

ਯਹੋਵਾਹ ਤੁਹਾਨੂੰ ਅਟੱਲ ਪਿਆਰ ਕਰਦਾ ਹੈ

ਯਹੋਵਾਹ ਤੁਹਾਨੂੰ ਬਹੁਤ ਅਨਮੋਲ ਸਮਝਦਾ ਹੈ। (ਯਸਾ 43:4) ਉਸ ਨੇ ਤੁਹਾਨੂੰ ਆਪਣੇ ਵੱਲ ਅਤੇ ਆਪਣੇ ਸੰਗਠਨ ਵੱਲ ਖਿੱਚਿਆ ਹੈ। ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਹੋ ਜਾਂਦੇ ਹੋ। ਯਹੋਵਾਹ ਕੀਮਤੀ ਚੀਜ਼ ਵਾਂਗ ਤੁਹਾਡਾ ਧਿਆਨ ਰੱਖਦਾ ਹੈ, ਉਦੋਂ ਵੀ ਜਦੋਂ ਤੁਸੀਂ ਮੁਸ਼ਕਲਾਂ ਵਿਚ ਹੁੰਦੇ ਹੋ। ਉਹ ਆਪਣੇ ਸੰਗਠਨ ਦੇ ਜ਼ਰੀਏ ਤੁਹਾਨੂੰ ਅਟੱਲ ਪਿਆਰ ਦਿਖਾਉਂਦਾ ਹੈ।—ਜ਼ਬੂ 25:10.

ਜਦੋਂ ਅਸੀਂ ਗੌਰ ਕਰਾਂਗੇ ਕਿ ਹਾਲ ਹੀ ਦੇ ਸਮੇਂ ਵਿਚ ਕੁਦਰਤੀ ਆਫ਼ਤਾਂ ਆਉਣ ’ਤੇ ਸੰਗਠਨ ਨੇ ਭੈਣਾਂ-ਭਰਾਵਾਂ ਦੀ ਕਿੱਦਾਂ ਮਦਦ ਕੀਤੀ, ਤਾਂ ਸਾਡਾ ਭਰੋਸਾ ਵਧੇਗਾ ਕਿ ਯਹੋਵਾਹ ਸਾਨੂੰ ਅਟੱਲ ਪਿਆਰ ਕਰਦਾ ਹੈ।

2019 ਕੋਆਰਡੀਨੇਟਰ ਕਮੇਟੀ ਰਿਪੋਰਟ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਕੋਆਰਡੀਨੇਟਰ ਕਮੇਟੀ ਕਿਸੇ ਵੀ ਕੁਦਰਤੀ ਆਫ਼ਤ ਲਈ ਬ੍ਰਾਂਚ ਆਫ਼ਿਸਾਂ ਨੂੰ ਕਿਵੇਂ ਤਿਆਰ ਕਰਦੀ ਹੈ?

  • ਇੰਡੋਨੇਸ਼ੀਆ ਅਤੇ ਨਾਈਜੀਰੀਆ ਵਿਚ ਕੁਦਰਤੀ ਆਫ਼ਤ ਆਉਣ ਤੇ ਯਹੋਵਾਹ ਦੇ ਸੰਗਠਨ ਨੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਅਤੇ ਕਿਵੇਂ ਮਦਦ ਕੀਤੀ?

  • ਸੰਗਠਨ ਨੇ ਕੋਵਿਡ-19 ਮਹਾਂਮਾਰੀ ਦੌਰਾਨ ਜੋ ਕਦਮ ਚੁੱਕੇ, ਉਨ੍ਹਾਂ ਵਿੱਚੋਂ ਕਿਹੜੀ ਗੱਲ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ?