Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਤੁਹਾਡਾ ਰਾਜਾ ਕੌਣ ਹੈ?

ਤੁਹਾਡਾ ਰਾਜਾ ਕੌਣ ਹੈ?

ਇਜ਼ਰਾਈਲੀਆਂ ਨੇ ਇਕ ਇਨਸਾਨੀ ਰਾਜੇ ਦੀ ਮੰਗ ਕੀਤੀ (1 ਸਮੂ 8:4, 5; it-2 163 ਪੈਰਾ 1)

ਉਹ ਯਹੋਵਾਹ ਨੂੰ ਦੇਖ ਨਹੀਂ ਸਕਦੇ ਸਨ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕੀਤਾ (1 ਸਮੂ 8:7, 8; w11 7/1 19 ਪੈਰਾ 1)

ਯਹੋਵਾਹ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਇਸ ਮੰਗ ਦੇ ਕੀ ਨਤੀਜੇ ਨਿਕਲਣਗੇ (1 ਸਮੂ 8:9, 18; w10 1/15 30 ਪੈਰਾ 9)

ਯਹੋਵਾਹ ਹਮੇਸ਼ਾ ਤੋਂ ਆਪਣੀ ਸਾਰੀ ਸ੍ਰਿਸ਼ਟੀ ’ਤੇ ਹਕੂਮਤ ਕਰਦਾ ਆਇਆ ਹੈ। ਉਹ ਪਿਆਰ ਨਾਲ ਹਕੂਮਤ ਕਰਦਾ ਹੈ ਅਤੇ ਆਪਣੀ ਪਰਜਾ ਨਾਲ ਆਦਰ ਨਾਲ ਪੇਸ਼ ਆਉਂਦਾ ਹੈ। ਉਸ ਦਾ ਕਹਿਣਾ ਮੰਨ ਕੇ ਤੇ ਉਸ ਦੀ ਹਕੂਮਤ ਦਾ ਪੱਖ ਲੈ ਕੇ ਸਾਨੂੰ ਹਮੇਸ਼ਾ ਬਰਕਤਾਂ ਮਿਲਣਗੀਆਂ।

ਖ਼ੁਦ ਤੋਂ ਪੁੱਛੋ, ‘ਕੀ ਮੈਂ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਉਂਦਾ ਹਾਂ ਕਿ ਮੈਂ ਯਹੋਵਾਹ ਦੀ ਹਕੂਮਤ ਦਾ ਪੱਖ ਲੈਂਦਾ ਹਾਂ?’