Skip to content

‘ਨਿਹਚਾ ਨਾਲ ਚੱਲੋ, ਵੇਖਣ ਨਾਲ ਨਹੀਂ’

ਰੋਮੀ ਫ਼ੌਜ ਯਰੂਸ਼ਲਮ ਦੁਆਲੇ ਕੀਤੀ ਘੇਰਾਬੰਦੀ ਨੂੰ ਛੱਡ ਕੇ ਵਾਪਸ ਚਲੀ ਜਾਂਦੀ ਹੈ। ਦੋ ਮਸੀਹੀ ਪਰਿਵਾਰਾਂ ਨੂੰ ਇਕ ਮੁਸ਼ਕਲ ਫ਼ੈਸਲਾ ਕਰਨਾ ਪੈਂਦਾ ਹੈ। ਕੀ ਉਹ ਯਿਸੂ ਦਾ ਹੁਕਮ ਮੰਨ ਕੇ ਆਪਣਾ ਸਭ ਕੁਝ ਹਮੇਸ਼ਾ ਲਈ ਛੱਡ ਕੇ ਜਾਣਗੇ? ਇਹ ਫ਼ੈਸਲਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ। ਇਸ ਵੀਡੀਓ ਵਿਚ ਬਾਈਬਲ ਦੀਆਂ ਘਟਨਾਵਾਂ ਦਿਖਾਈਆਂ ਗਈਆਂ ਹਨ ਜੋ ਇਤਿਹਾਸ ਮੁਤਾਬਕ ਬਿਲਕੁਲ ਸੱਚ ਹਨ। ਭਾਵੇਂ ਕਿ ਇਸ ਵਿਚ ਮਾਰ-ਧਾੜ ਦੇ ਸੀਨ ਦਿਖਾਏ ਗਏ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਵਿਚ ਮਾਰ-ਧਾੜ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। ਸਗੋਂ ਇਸ ਵਿਚ ਹਕੀਕਤ ਦਿਖਾਈ ਗਈ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨਾਲ ਕੀ ਹੋਇਆ ਸੀ।