ਪੰਜਾਬੀ
ਚੰਗੇ ਮਾਪੇ ਕਿੱਦਾਂ ਬਣੀਏ?
https://cms-imgp.jw-cdn.org/img/p/2015407/univ/art/2015407_univ_sqr_xl.jpg

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਚੰਗੇ ਮਾਪੇ ਕਿੱਦਾਂ ਬਣੀਏ?

ਕੀ ਤੁਸੀਂ ਆਪਣੇ ਬੱਚੇ ਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਸਿਖਾਉਂਦੇ ਹੋ?

ਪਰਿਵਾਰ ਜਿਸ ਵਿਚ ਮਾਪੇ ਇਕ-ਦੂਸਰੇ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦੇ ਹਨ, ਉਸ ਮਾਹੌਲ ਵਿਚ ਬੱਚਿਆਂ ਦੀ ਪਰਵਰਿਸ਼ ਬਹੁਤ ਵਧੀਆ ਹੁੰਦੀ ਹੈ। (ਕੁਲੁੱਸੀਆਂ 3:14, 19) ਚੰਗੇ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਤਾਰੀਫ਼ ਵੀ ਕਰਦੇ ਹਨ, ਜਿਵੇਂ ਯਹੋਵਾਹ ਪਰਮੇਸ਼ੁਰ ਨੇ ਆਪਣੇ ਬੇਟੇ ਦੀ ਤਾਰੀਫ਼ ਕੀਤੀ ਸੀ।ਮੱਤੀ 3:17 ਪੜ੍ਹੋ।

ਸਾਡਾ ਸਵਰਗੀ ਪਿਤਾ ਆਪਣੇ ਸੇਵਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਹੈ ਅਤੇ ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ। ਮਾਪੇ ਵੀ ਉਸ ਤੋਂ ਸਿੱਖ ਕੇ ਆਪਣੇ ਬੱਚਿਆਂ ਦੀ ਗੱਲ ਗੌਰ ਨਾਲ ਸੁਣ ਸਕਦੇ ਹਨ। (ਯਾਕੂਬ 1:19) ਮਾਪਿਆਂ ਨੂੰ ਬੱਚਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਦੀ ਸੋਚ ਗ਼ਲਤ ਹੈ, ਤਾਂ ਵੀ ਉਸ ਦੀ ਗੱਲ ਸੁਣਨੀ ਚਾਹੀਦੀ ਹੈ।ਗਿਣਤੀ 11:11, 15 ਪੜ੍ਹੋ।

ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਕਿੱਦਾਂ ਬਣਾ ਸਕਦੇ ਹੋ?

ਮਾਪੇ ਹੋਣ ਦੇ ਨਾਤੇ ਘਰ ਵਿਚ ਨਿਯਮ ਬਣਾਉਣ ਦਾ ਅਧਿਕਾਰ ਤੁਹਾਡੇ ਕੋਲ ਹੈ। (ਅਫ਼ਸੀਆਂ 6:1) ਇਸ ਸੰਬੰਧੀ ਰੱਬ ਦੀ ਮਿਸਾਲ ਤੋਂ ਸਿੱਖੋ। ਆਪਣੇ ਬੱਚਿਆਂ ਨਾਲ ਪਿਆਰ ਹੋਣ ਕਰਕੇ ਉਹ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਸਾਫ਼-ਸਾਫ਼ ਜਾਣਕਾਰੀ ਦਿੰਦਾ ਹੈ। ਨਾਲੇ ਰੱਬ ਇਹ ਵੀ ਦੱਸਦਾ ਹੈ ਕਿ ਇਨ੍ਹਾਂ ਨੂੰ ਨਾ ਮੰਨਣ ਦੇ ਕਿਹੜੇ ਨਤੀਜੇ ਨਿਕਲਣਗੇ। (ਉਤਪਤ 3:3) ਪਰ ਉਹ ਕਿਸੇ ਨੂੰ ਆਪਣੇ ਕਾਨੂੰਨ ਮੰਨਣ ਲਈ ਮਜਬੂਰ ਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਸਿਖਾਉਂਦਾ ਹੈ ਕਿ ਸਹੀ ਕੰਮ ਕਰਨ ਦੇ ਕਿਹੜੇ ਫ਼ਾਇਦੇ ਹੋ ਸਕਦੇ ਹਨ।ਯਸਾਯਾਹ 48:18, 19 ਪੜ੍ਹੋ।

ਆਪਣੇ ਬੱਚਿਆਂ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਓ। ਇਸ ਤਰ੍ਹਾਂ ਕਰਨ ਨਾਲ ਉਹ ਸਮਝਦਾਰੀ ਤੋਂ ਕੰਮ ਲੈਣਗੇ, ਉਦੋਂ ਵੀ ਜਦੋਂ ਤੁਸੀਂ ਉਨ੍ਹਾਂ ਨਾਲ ਨਹੀਂ ਹੁੰਦੇ। ਜਿਵੇਂ ਪਰਮੇਸ਼ੁਰ ਕੋਈ ਗੱਲ ਸਿਖਾਉਣ ਲਈ ਖ਼ੁਦ ਇਕ ਮਿਸਾਲ ਕਾਇਮ ਕਰਦਾ ਹੈ, ਤੁਸੀਂ ਵੀ ਆਪਣੀ ਮਿਸਾਲ ਨਾਲ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਓ।ਬਿਵਸਥਾ ਸਾਰ 6:5-7; ਅਫ਼ਸੀਆਂ 4:32; 5:1 ਪੜ੍ਹੋ। (w15-E 06/01)