ਪੰਜਾਬੀ
ਕੀ ਆਰਮਾਗੇਡਨ ਦੀ ਲੜਾਈ ਤੋਂ ਬਚਿਆ ਜਾ ਸਕਦਾ ਹੈ?
https://cms-imgp.jw-cdn.org/img/p/2017212/univ/art/2017212_univ_sqr_xl.jpg
wp17 ਨੰ. 2 ਸਫ਼ਾ 16

ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕੀ ਕਹਿੰਦੀ ਹੈ?

ਆਰਮਾਗੇਡਨ ਕੀ ਹੈ?

ਕੁਝ ਲੋਕ ਮੰਨਦੇ ਹਨ . . .

ਕਿ ਨਿਊਕਲੀ ਹਥਿਆਰਾਂ ਜਾਂ ਵਾਤਾਵਰਣ ਵਿਚ ਤਬਦੀਲੀ ਆਉਣ ਕਰਕੇ ਪੂਰੀ ਦੁਨੀਆਂ ਨਾਸ਼ ਹੋ ਜਾਵੇਗੀ। ਤੁਸੀਂ ਕੀ ਸੋਚਦੇ ਹੋ?

ਬਾਈਬਲ ਕੀ ਕਹਿੰਦੀ ਹੈ

ਆਰਮਾਗੇਡਨ ਕੋਈ ਅਸਲੀ ਜਗ੍ਹਾ ਨਹੀਂ ਹੈ, ਸਗੋਂ ਇਹ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ” ਜਾਣ ਵਾਲੀ ਲੜਾਈ ਹੈ ਜੋ ਉਹ ਦੁਸ਼ਟਾਂ ਖ਼ਿਲਾਫ਼ ਲੜੇਗਾ।​—ਪ੍ਰਕਾਸ਼ ਦੀ ਕਿਤਾਬ 16:14, 16.

ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?

ਕੀ ਆਰਮਾਗੇਡਨ ਦੀ ਲੜਾਈ ਤੋਂ ਬਚਿਆ ਜਾ ਸਕਦਾ ਹੈ?

ਤੁਸੀਂ ਕੀ ਕਹੋਗੇ?

  • ਹਾਂ

  • ਨਹੀਂ

  • ਸ਼ਾਇਦ

ਬਾਈਬਲ ਕੀ ਕਹਿੰਦੀ ਹੈ

ਸਾਰੀਆਂ ਕੌਮਾਂ ਵਿੱਚੋਂ “ਇਕ ਵੱਡੀ ਭੀੜ” “ਮਹਾਂਕਸ਼ਟ” ਵਿੱਚੋਂ ਬਚ ਜਾਵੇਗੀ। ਮਹਾਂਕਸ਼ਟ ਦਾ ਅੰਤ ਆਰਮਾਗੇਡਨ ਦੀ ਲੜਾਈ ਨਾਲ ਹੋਵੇਗਾ।​—ਪ੍ਰਕਾਸ਼ ਦੀ ਕਿਤਾਬ 7:9, 14.

ਬਾਈਬਲ ਤੋਂ ਸਾਨੂੰ ਹੋਰ ਕੀ ਪਤਾ ਲੱਗਦਾ ਹੈ?

  • ਰੱਬ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਰਮਾਗੇਡਨ ਵਿੱਚੋਂ ਬਚ ਨਿਕਲਣ। ਰੱਬ ਉਨ੍ਹਾਂ ਬੁਰੇ ਲੋਕਾਂ ਦਾ ਨਾਸ਼ ਕਰੇਗਾ ਜਿਹੜੇ ਅੱਜ ਨਹੀਂ ਸੁਧਰਦੇ।​—ਹਿਜ਼ਕੀਏਲ 18:32.

  • ਬਾਈਬਲ ਦੱਸਦੀ ਹੈ ਕਿ ਅਸੀਂ ਆਰਮਾਗੇਡਨ ਦੀ ਲੜਾਈ ਵਿੱਚੋਂ ਕਿਵੇਂ ਬਚ ਸਕਦੇ ਹਾਂ।​—ਸਫ਼ਨਯਾਹ 2:3.