Skip to content

Skip to table of contents

ਮੁੱਖ ਪੰਨੇ ਤੋਂ | ਰੱਬ ਦੀ ਸਰਕਾਰ—ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?

ਰੱਬ ਦੇ ਰਾਜ ਵਿਚ ਦਿਲਚਸਪੀ ਕਿਉਂ ਲਈਏ?

ਰੱਬ ਦੇ ਰਾਜ ਵਿਚ ਦਿਲਚਸਪੀ ਕਿਉਂ ਲਈਏ?

ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੇ ਰੱਬ ਦੇ ਰਾਜ ’ਤੇ ਉਮੀਦ ਲਾਈ ਹੋਈ ਹੈ। ਇਹ ਲੋਕ ਯਿਸੂ ਵਾਂਗ ਉਹੀ ਪ੍ਰਾਰਥਨਾ ਕਰਦੇ ਹਨ ਜਿਹੜੀ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ: ‘ਤੇਰਾ ਰਾਜ ਆਵੇ। ਤੇਰੀ ਇੱਛਾ ਧਰਤੀ ਉੱਤੇ ਪੂਰੀ ਹੋਵੇ।’ਮੱਤੀ 6:10.

ਅਜੀਬ ਗੱਲ ਹੈ ਕਿ ਬਹੁਤ ਸਾਰੇ ਲੋਕ ਰੱਬ ਦੇ ਰਾਜ ਵਿਚ ਗਹਿਰੀ ਦਿਲਚਸਪੀ ਰੱਖਦੇ ਹਨ ਜਦਕਿ ਜ਼ਿਆਦਾਤਰ ਧਰਮ ਤਾਂ ਇਸ ਬਾਰੇ ਸੋਚਦੇ ਵੀ ਨਹੀਂ। ਇਸ ਬਾਰੇ ਇਕ ਇਤਿਹਾਸਕਾਰ ਕਹਿੰਦਾ ਹੈ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਯਿਸੂ ਨੇ ‘ਸਵਰਗ ਦੇ ਰਾਜ ਦੀ ਸਿੱਖਿਆ ਨੂੰ ਕਿੰਨੀ ਅਹਿਮੀਅਤ ਦਿੱਤੀ ਸੀ,’ ਪਰ ਇਸੇ ਸਿੱਖਿਆ ਨੂੰ ‘ਈਸਾਈ ਜਗਤ ਦੇ ਬਹੁਤ ਸਾਰੇ ਚਰਚ ਕੋਈ ਅਹਿਮੀਅਤ ਨਹੀਂ ਦਿੰਦੇ।’—ਐੱਚ. ਜੀ. ਵੈਲਸ।

ਇਨ੍ਹਾਂ ਚਰਚਾਂ ਤੋਂ ਉਲਟ ਯਹੋਵਾਹ ਦੇ ਗਵਾਹ ਰੱਬ ਦੇ ਰਾਜ ਨੂੰ ਬਹੁਤ ਅਹਿਮੀਅਤ ਦਿੰਦੇ ਹਨ। ਧਿਆਨ ਦਿਓ: ਜਿਹੜਾ ਮੈਗਜ਼ੀਨ ਤੁਸੀਂ ਹੁਣ ਪੜ੍ਹ ਰਹੇ ਹੋ, ਇਹ ਸਾਡਾ ਮੁੱਖ ਰਸਾਲਾ ਹੈ ਜੋ 220 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ। ਹਰ ਅੰਕ ਦੀਆਂ ਲਗਭਗ 4 ਕਰੋੜ 60 ਲੱਖ ਕਾਪੀਆਂ ਛਪਦੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ। ਇਸ ਮੈਗਜ਼ੀਨ ਦਾ ਮੁੱਖ ਮਕਸਦ ਕੀ ਹੈ? ਇਸ ਰਸਾਲੇ ਦਾ ਪੂਰਾ ਨਾਂ ਦੇਖੋ: ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ।  *

ਯਹੋਵਾਹ ਦੇ ਗਵਾਹ ਰੱਬ ਦੇ ਰਾਜ ਯਾਨੀ ਸਰਕਾਰ ਬਾਰੇ ਲੋਕਾਂ ਨੂੰ ਦੱਸਣ ਲਈ ਇੰਨੀ ਮਿਹਨਤ ਕਿਉਂ ਕਰਦੇ ਹਨ? ਪਹਿਲੀ ਗੱਲ, ਅਸੀਂ ਮੰਨਦੇ ਹਾਂ ਕਿ ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ ਬਾਈਬਲ ਦਾ ਮੁੱਖ ਸੰਦੇਸ਼ ਪਰਮੇਸ਼ੁਰ ਦਾ ਰਾਜ ਹੈ। ਇਸ ਤੋਂ ਇਲਾਵਾ, ਸਾਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀਆਂ ਸਮੱਸਿਆਵਾਂ ਦਾ ਇੱਕੋ-ਇਕ ਹੱਲ ਹੈ।

ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਕੇ ਯਹੋਵਾਹ ਦੇ ਗਵਾਹ ਯਿਸੂ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਸੀ ਅਤੇ ਪ੍ਰਚਾਰ ਕਰਦਿਆਂ ਵੀ ਉਸ ਨੇ ਰਾਜ ਬਾਰੇ ਲੋਕਾਂ ਨੂੰ ਦੱਸਿਆ ਸੀ। (ਲੂਕਾ 4:43) ਯਿਸੂ ਲਈ ਰੱਬ ਦਾ ਰਾਜ ਇੰਨਾ ਮਾਅਨੇ ਕਿਉਂ ਰੱਖਦਾ ਹੈ? ਇਸ ਰਾਜ ਤੋਂ ਤੁਹਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ? ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਅਗਲੇ ਲੇਖ ਪੜ੍ਹੋ ਅਤੇ ਦੇਖੋ ਕਿ ਬਾਈਬਲ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ। (w14-E 10/01)

^ ਪੈਰਾ 5 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।