ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਰੱਬ ਕਿਹੋ ਜਿਹਾ ਹੈ?
ਅਸੀਂ ਰੱਬ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਸਰੀਰ ਹੱਡ-ਮਾਸ ਦਾ ਨਹੀਂ ਹੈ। ਉਸ ਨੇ ਆਕਾਸ਼, ਧਰਤੀ ਤੇ ਹੋਰ ਸਾਰੀਆਂ ਚੀਜ਼ਾਂ ਬਣਾਈਆਂ। ਉਸ ਨੂੰ ਕਿਸੇ ਨੇ ਨਹੀਂ ਬਣਾਇਆ, ਉਸ ਦੀ ਕੋਈ ਸ਼ੁਰੂਆਤ ਨਹੀਂ ਹੈ। (ਜ਼ਬੂਰਾਂ ਦੀ ਪੋਥੀ 90:2) ਰੱਬ ਚਾਹੁੰਦਾ ਹੈ ਕਿ ਲੋਕ ਉਸ ਦੀ ਤਲਾਸ਼ ਕਰਨ ਤੇ ਉਸ ਬਾਰੇ ਸੱਚਾਈ ਜਾਣਨ।—ਰਸੂਲਾਂ ਦੇ ਕੰਮ 17:24-27 ਪੜ੍ਹੋ।
ਅਸੀਂ ਰੱਬ ਦਾ ਨਾਂ ਜਾਣ ਸਕਦੇ ਹਾਂ। ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ’ਤੇ ਵਿਚਾਰ ਕਰ ਕੇ ਅਸੀਂ ਉਸ ਦੇ ਕੁਝ ਗੁਣਾਂ ਬਾਰੇ ਸਿੱਖ ਸਕਦੇ ਹਾਂ। (ਰੋਮੀਆਂ 1:20) ਪਰ ਰੱਬ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਸਾਨੂੰ ਉਸ ਦੇ ਬਚਨ ਬਾਈਬਲ ਦੀ ਸਟੱਡੀ ਕਰਨ ਦੀ ਲੋੜ ਹੈ। ਇਸ ਤੋਂ ਅਸੀਂ ਰੱਬ ਦੇ ਚੰਗੇ ਗੁਣਾਂ ਬਾਰੇ ਕਾਫ਼ੀ ਜਾਣਕਾਰੀ ਲੈ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 103:7-10 ਪੜ੍ਹੋ।
ਅਨਿਆਂ ਬਾਰੇ ਰੱਬ ਦਾ ਕੀ ਵਿਚਾਰ ਹੈ?
ਸਾਡਾ ਸਿਰਜਣਹਾਰ ਯਹੋਵਾਹ ਅਨਿਆਂ ਤੇ ਬੁਰਾਈ ਨੂੰ ਨਫ਼ਰਤ ਕਰਦਾ ਹੈ। (ਬਿਵਸਥਾ ਸਾਰ 25:16) ਉਸ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਬਣਾਇਆ ਹੈ ਜਿਸ ਕਰਕੇ ਅਸੀਂ ਅਨਿਆਂ ਨੂੰ ਨਫ਼ਰਤ ਕਰਦੇ ਹਾਂ। ਸਾਡੇ ਆਲੇ-ਦੁਆਲੇ ਹੋ ਰਹੇ ਅਨਿਆਂ ਲਈ ਰੱਬ ਜ਼ਿੰਮੇਵਾਰ ਨਹੀਂ ਹੈ। ਰੱਬ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਅਫ਼ਸੋਸ ਦੀ ਗੱਲ ਹੈ ਕਿ ਲੋਕ ਆਪਣੀ ਇਸ ਆਜ਼ਾਦੀ ਦਾ ਗ਼ਲਤ ਇਸਤੇਮਾਲ ਕਰ ਕੇ ਦੂਜਿਆਂ ਨਾਲ ਅਨਿਆਂ ਕਰਦੇ ਹਨ। ਇਹ ਸਾਰਾ ਕੁਝ ਦੇਖ ਕੇ ਯਹੋਵਾਹ ਦਾ ਮਨ ਦੁਖੀ ਹੁੰਦਾ ਹੈ।—ਉਤਪਤ 6:5, 6; ਬਿਵਸਥਾ ਸਾਰ 32:4, 5 ਪੜ੍ਹੋ।
ਯਹੋਵਾਹ ਨਿਆਂ ਨੂੰ ਪਿਆਰ ਕਰਦਾ ਹੈ ਤੇ ਉਹ ਹਮੇਸ਼ਾ ਲਈ ਅਨਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। (ਜ਼ਬੂਰਾਂ ਦੀ ਪੋਥੀ 37:28, 29) ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਜਲਦੀ ਹੀ ਦੁਨੀਆਂ ਵਿੱਚੋਂ ਅਨਿਆਂ ਨੂੰ ਖ਼ਤਮ ਕਰ ਦੇਵੇਗਾ।—2 ਪਤਰਸ 3:7-9, 13 ਪੜ੍ਹੋ। (w14-E 01/01)
ਬਾਈਬਲ ਵਾਅਦਾ ਕਰਦੀ ਹੈ ਕਿ ਜਲਦੀ ਹੀ ਸਾਰਿਆਂ ਨੂੰ ਰੱਬ ਤੋਂ ਨਿਆਂ ਮਿਲੇਗਾ