Skip to content

Skip to table of contents

ਹੁਣ ਤੋਂ ਹੀ ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰੋ

ਹੁਣ ਤੋਂ ਹੀ ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰੋ

“ਉਨ੍ਹਾਂ ਨੂੰ ਕਹਿ ਕਿ ਉਹ ਦੂਸਰਿਆਂ ਨਾਲ ਭਲਾਈ ਕਰਨ, . . . ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ।”1 ਤਿਮੋ. 6:18, 19.

ਗੀਤ: 43, 40

1, 2. (ੳ) ਨਵੀਂ ਦੁਨੀਆਂ ਵਿਚ ਤੁਸੀਂ ਕੀ ਕੁਝ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਨਵੀਂ ਦੁਨੀਆਂ ਵਿਚ ਕਿਹੜੀ ਗੱਲ ਤੋਂ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲੇਗੀ?

ਅਸੀਂ ਸਾਰੇ ਜਣੇ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਅਸਲ ਵਿਚ ਪੌਲੁਸ ਰਸੂਲ ਨੇ ਇਸ ਨੂੰ “ਅਸਲੀ ਜ਼ਿੰਦਗੀ” ਕਿਹਾ ਸੀ। (1 ਤਿਮੋਥਿਉਸ 6:12, 19 ਪੜ੍ਹੋ।) ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਇਸ ਧਰਤੀ ’ਤੇ ਹਮੇਸ਼ਾ ਲਈ ਰਹਿਣਗੇ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਾਨੂੰ ਕਿਵੇਂ ਲੱਗੇਗਾ ਜਦੋਂ ਅਸੀਂ ਹਰ ਸਵੇਰ ਨੂੰ ਤੰਦਰੁਸਤ, ਖ਼ੁਸ਼ ਤੇ ਸੰਤੁਸ਼ਟ ਉੱਠਾਂਗੇ। (ਯਸਾ. 35:5, 6) ਸੋਚੋ ਕਿ ਕਿੰਨਾ ਵਧੀਆ ਹੋਵੇਗਾ ਜਦੋਂ ਅਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਦੁਬਾਰਾ ਜੀ ਉੱਠਣ ਵਾਲਿਆਂ ਨਾਲ ਸਮਾਂ ਬਿਤਾਵਾਂਗੇ। (ਯੂਹੰ. 5:28, 29; ਰਸੂ. 24:15) ਤੁਹਾਡੇ ਕੋਲ ਨਵੇਂ-ਨਵੇਂ ਹੁਨਰ ਸਿੱਖਣ ਅਤੇ ਉਨ੍ਹਾਂ ਕੰਮਾਂ ਵਿਚ ਮਾਹਰ ਬਣਨ ਦਾ ਮੌਕਾ ਹੋਵੇਗਾ ਜਿਨ੍ਹਾਂ ਨੂੰ ਕਰਨ ਵਿਚ ਤੁਹਾਨੂੰ ਹੁਣ ਮਜ਼ਾ ਆਉਂਦਾ ਹੈ। ਮਿਸਾਲ ਲਈ, ਤੁਸੀਂ ਸਾਇੰਸ ਬਾਰੇ ਹੋਰ ਸਿੱਖ ਸਕਦੇ ਹੋ, ਕੋਈ ਸਾਜ਼ ਵਜਾਉਣਾ ਜਾਂ ਆਪਣੇ ਘਰ ਦਾ ਡੀਜ਼ਾਈਨ ਆਪ ਬਣਾਉਣਾ ਸਿੱਖ ਸਕਦੇ ਹੋ।

2 ਹਾਲਾਂਕਿ ਅਸੀਂ ਇਨ੍ਹਾਂ ਚੰਗੀਆਂ ਚੀਜ਼ਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਪਰ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਕੇ ਮਿਲੇਗੀ। ਕਲਪਨਾ ਕਰੋ ਕਿ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਸਾਰੇ ਲੋਕ ਯਹੋਵਾਹ ਦੇ ਨਾਂ ਨੂੰ ਪਵਿੱਤਰ ਸਮਝਣਗੇ  ਅਤੇ ਉਸ ਨੂੰ ਆਪਣਾ ਰਾਜਾ ਮੰਨਣਗੇ। (ਮੱਤੀ 6:9, 10) ਅਸੀਂ ਇਹ ਦੇਖ ਕੇ ਕਿੰਨੇ ਖ਼ੁਸ਼ ਹੋਵਾਂਗੇ ਕਿ ਪਰਮੇਸ਼ੁਰ ਦੇ ਮਕਸਦ ਅਨੁਸਾਰ ਸਾਰੀ ਧਰਤੀ ਮੁਕੰਮਲ ਇਨਸਾਨਾਂ ਨਾਲ ਭਰੀ ਹੋਵੇਗੀ। ਜ਼ਰਾ ਸੋਚੋ, ਜਦੋਂ ਅਸੀਂ ਮੁਕੰਮਲ ਹੁੰਦੇ ਜਾਵਾਂਗੇ, ਤਾਂ ਉਦੋਂ ਸਾਡੇ ਲਈ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਨਾ ਕਿੰਨਾ ਸੌਖਾ ਹੋਵੇਗਾ!ਜ਼ਬੂ. 73:28; ਯਾਕੂ. 4:8.

3. ਸਾਨੂੰ ਹੁਣ ਕਿਸ ਵਾਸਤੇ ਤਿਆਰੀ ਕਰਨ ਦੀ ਲੋੜ ਹੈ?

3 ਅਸੀਂ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਨਵੀਂ ਦੁਨੀਆਂ ਵਿਚ ਆਪਣੇ ਸ਼ਾਨਦਾਰ ਵਾਅਦੇ ਪੂਰੇ ਕਰੇਗਾ ਕਿਉਂਕਿ “ਪਰਮੇਸ਼ੁਰ ਲਈ ਸਭ ਕੁਝ ਮੁਮਕਿਨ ਹੈ।” (ਮੱਤੀ 19:25, 26) ਪਰ ਜੇ ਅਸੀਂ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਹੁਣੇ ‘ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜਨ’ ਦੀ ਲੋੜ ਹੈ। ਅਸੀਂ ਜਾਣਦੇ ਹਾਂ ਕਿ ਅੰਤ ਛੇਤੀ ਆਉਣ ਵਾਲਾ ਹੈ। ਭਾਵੇਂ ਅੰਤ ਕਿਸੇ ਵੀ ਸਮੇਂ ਆ ਜਾਵੇ, ਪਰ ਸਾਨੂੰ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਇਸ ਲਈ ਤਿਆਰ ਹਾਂ। ਇਸ ਲਈ ਸਾਨੂੰ ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰਨ ਲਈ ਹੁਣੇ ਉਹ ਸਭ ਕੁਝ ਕਰਨ ਦੀ ਲੋੜ ਹੈ ਜੋ ਅਸੀਂ ਕਰ ਸਕਦੇ ਹਾਂ। ਆਓ ਦੇਖੀਏ ਕਿਵੇਂ।

ਤਿਆਰੀ ਕਿਵੇਂ ਕਰੀਏ

4. ਅਸੀਂ ਅੱਜ ਨਵੀਂ ਦੁਨੀਆਂ ਵਿਚ ਰਹਿਣ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ? ਮਿਸਾਲ ਦਿਓ।

4 ਅਸੀਂ ਅੱਜ ਨਵੀਂ ਦੁਨੀਆਂ ਵਿਚ ਰਹਿਣ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ? ਮਿਸਾਲ ਲਈ, ਮੰਨ ਲਓ ਜੇ ਅਸੀਂ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਬਾਰੇ ਸੋਚ ਰਹੇ ਹਾਂ, ਤਾਂ ਅਸੀਂ ਕਿਵੇਂ ਤਿਆਰੀ ਕਰ ਸਕਦੇ ਹਾਂ? ਅਸੀਂ ਸ਼ਾਇਦ ਉੱਥੇ ਦੇ ਲੋਕਾਂ ਦੀ ਭਾਸ਼ਾ ਤੇ ਰੀਤੀ-ਰਿਵਾਜ ਸਿੱਖਣੇ ਸ਼ੁਰੂ ਕਰੀਏ। ਸ਼ਾਇਦ ਅਸੀਂ ਉੱਥੋਂ ਦਾ ਖਾਣਾ ਖਾ ਕੇ ਦੇਖੀਏ। ਇਸੇ ਤਰ੍ਹਾਂ ਨਵੀਂ ਦੁਨੀਆਂ ਵਿਚ ਜਾਣ ਦੀ ਤਿਆਰੀ ਕਰਨ ਲਈ ਸਾਨੂੰ ਉਹ ਸਭ ਕੁਝ ਕਰਨ ਦੀ ਲੋੜ ਜਿਵੇਂ ਅਸੀਂ ਪਹਿਲਾਂ ਹੀ ਉੱਥੇ ਹੋਈਏ। ਆਓ ਆਪਾਂ ਦੇਖੀਏ ਕਿ ਅਸੀਂ ਤਿਆਰੀ ਕਿਵੇਂ ਕਰ ਸਕਦੇ ਹਾਂ।

5, 6. ਅੱਜ ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨ ਕੇ ਅਸੀਂ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਰਹਿਣ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?

5 ਸ਼ੈਤਾਨ ਚਾਹੁੰਦਾ ਹੈ ਕਿ ਲੋਕ ਸੋਚਣ ਕਿ ਉਹ ਜੋ ਚਾਹੁੰਦੇ ਹਨ, ਉਹ ਕਰ ਸਕਦੇ ਹਨ। ਬਹੁਤ ਸਾਰੇ ਲੋਕ ਰੱਬ ਦੇ ਆਗਿਆਕਾਰ ਰਹਿਣ ਦੀ ਬਜਾਇ ਆਪਣੀ ਮਨਮਰਜ਼ੀ ਕਰਦੇ ਹਨ। ਇਸ ਦਾ ਕੀ ਨਤੀਜਾ ਨਿਕਲਿਆ? ਸਿਰਫ਼ ਦੁੱਖ-ਤਕਲੀਫ਼ਾਂ ਤੇ ਨਿਰਾਸ਼ਾ। (ਯਿਰ. 10:23) ਪਰ ਯਹੋਵਾਹ ਪਿਆਰ ਕਰਨ ਵਾਲਾ ਹਾਕਮ ਹੈ। ਇਸ ਲਈ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਹੀ ਹਸੀਨ ਹੋਵੇਗੀ, ਜਦੋਂ ਸਾਰੇ ਲੋਕ ਯਹੋਵਾਹ ਦੇ ਆਗਿਆਕਾਰ ਹੋਣਗੇ!

6 ਨਵੀਂ ਦੁਨੀਆਂ ਵਿਚ ਯਹੋਵਾਹ ਸਾਨੂੰ ਆਪਣੇ ਸੰਗਠਨ ਰਾਹੀਂ ਇਸ ਧਰਤੀ ਨੂੰ ਖ਼ੂਬਸੂਰਤ ਬਣਾਉਣ ਲਈ ਤੇ ਮੁੜ ਜੀਉਂਦੇ ਹੋਏ ਲੋਕਾਂ ਨੂੰ ਸਿਖਾਉਣ ਲਈ ਜੋ ਹਿਦਾਇਤਾਂ ਦੇਵੇਗਾ, ਉਨ੍ਹਾਂ ਨੂੰ ਮੰਨ ਕੇ ਸਾਨੂੰ ਕਿੰਨੀ ਹੀ ਖ਼ੁਸ਼ੀ ਹੋਵੇਗੀ! ਯਹੋਵਾਹ ਸਾਨੂੰ ਬਹੁਤ ਸਾਰੇ ਕੰਮ ਕਰਨ ਲਈ ਦੇਵੇਗਾ। ਪਰ ਉਦੋਂ ਕੀ ਜਦੋਂ ਅਗਵਾਈ ਕਰਨ ਵਾਲੇ ਭਰਾ ਸਾਨੂੰ ਉਹ ਕੰਮ ਕਰਨ ਨੂੰ ਕਹਿਣ ਜੋ ਸ਼ਾਇਦ ਸਾਨੂੰ ਪਸੰਦ ਨਾ ਹੋਣ? ਕੀ ਅਸੀਂ ਆਗਿਆਕਾਰ ਰਹਾਂਗੇ? ਕੀ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਵਾਹ ਲਾ ਕੇ ਤੇ ਖ਼ੁਸ਼ੀ-ਖ਼ੁਸ਼ੀ ਨਿਭਾਵਾਂਗੇ? ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਰਹਿਣ ਦੀ ਤਿਆਰੀ ਕਰਨ ਵਾਸਤੇ ਸਾਡੇ ਲਈ ਅੱਜ ਤੋਂ ਹੀ ਯਹੋਵਾਹ ਦੇ ਸੰਗਠਨ ਦੀਆਂ ਹਿਦਾਇਤਾਂ ਨੂੰ ਮੰਨਣਾ ਕਿੰਨਾ ਹੀ ਜ਼ਰੂਰੀ ਹੈ।

7, 8. (ੳ) ਸਾਨੂੰ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਸਹਿਯੋਗ ਕਿਉਂ ਦੇਣਾ ਚਾਹੀਦਾ ਹੈ? (ਅ) ਕੁਝ ਮਸੀਹੀਆਂ ਦੀ ਜ਼ਿੰਦਗੀ ਵਿਚ ਕਿਹੜੇ ਬਦਲਾਅ ਆਏ ਹਨ? (ੲ) ਅਸੀਂ ਨਵੀਂ ਦੁਨੀਆਂ ਵਿਚ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

7 ਨਵੀਂ ਦੁਨੀਆਂ ਵਿਚ ਰਹਿਣ ਦੀ ਤਿਆਰੀ ਕਰਨ ਲਈ ਸਾਨੂੰ ਯਹੋਵਾਹ ਦੇ ਸੰਗਠਨ ਦੀ ਆਗਿਆ ਮੰਨਣ ਦੇ ਨਾਲ-ਨਾਲ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਸੰਤੁਸ਼ਟ ਹੋਣ ਤੇ ਇਕ-ਦੂਜੇ ਦਾ ਸਾਥ ਦੇਣ ਬਾਰੇ ਵੀ ਸਿੱਖਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਸਾਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਅਸੀਂ ਦਿਲੋਂ ਸਹਿਯੋਗ ਦੇਣ, ਖ਼ੁਸ਼ ਤੇ ਸੰਤੁਸ਼ਟ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਅਸੀਂ ਹੁਣ ਤੋਂ ਹੀ ਅਗਵਾਈ ਲੈਣ ਵਾਲੇ ਭਰਾਵਾਂ ਨੂੰ ਸਹਿਯੋਗ ਦੇਣਾ ਸਿੱਖਦੇ ਹਾਂ, ਤਾਂ ਅਸੀਂ ਨਵੀਂ ਦੁਨੀਆਂ ਵਿਚ ਵੀ ਇੱਦਾਂ ਹੀ ਕਰਾਂਗੇ। (ਇਬਰਾਨੀਆਂ 13:17 ਪੜ੍ਹੋ।) ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਪਹੁੰਚੇ, ਤਾਂ ਉਨ੍ਹਾਂ ਨੂੰ ਰਹਿਣ ਲਈ ਵੱਖੋ-ਵੱਖਰਾ ਇਲਾਕਾ ਦਿੱਤਾ ਗਿਆ ਸੀ। (ਗਿਣ. 26:52-56; ਯਹੋ. 14:1, 2) ਸਾਨੂੰ ਨਹੀਂ ਪਤਾ ਕਿ ਨਵੀਂ ਦੁਨੀਆਂ ਵਿਚ ਰਹਿਣ ਲਈ ਸਾਨੂੰ  ਕਿਹੜੀ ਜਗ੍ਹਾ ਦਿੱਤੀ ਜਾਵੇਗੀ। ਪਰ ਜੇ ਅਸੀਂ ਸਹਿਯੋਗ ਦੇਣਾ ਸਿੱਖਿਆ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਇੱਛਾ ਪੂਰੀ ਕਰਾਂਗੇ ਭਾਵੇਂ ਅਸੀਂ ਉਸ ਵੇਲੇ ਜਿੱਥੇ ਮਰਜ਼ੀ ਰਹੀਏ।

8 ਜ਼ਰਾ ਸੋਚੋ ਕਿ ਯਹੋਵਾਹ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਉਸ ਦੀ ਸੇਵਾ ਕਰਨੀ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੋਵੇਗੀ! ਇਸ ਕਰਕੇ ਅਸੀਂ ਹੁਣ ਤੋਂ ਹੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਦੇ ਹਾਂ ਅਤੇ ਉਹ ਕੁਝ ਕਰਦੇ ਹਾਂ ਜੋ ਸਾਨੂੰ ਕਰਨ ਲਈ ਕਿਹਾ ਜਾਂਦਾ ਹੈ। ਪਰ ਸਮੇਂ ਦੇ ਬੀਤਣ ਨਾਲ ਸਾਨੂੰ ਸ਼ਾਇਦ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾਵੇ। ਮਿਸਾਲ ਲਈ, ਅਮਰੀਕਾ ਵਿਚ ਬੈਥਲ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਪ੍ਰਚਾਰ ਕਰਨ ਲਈ ਭੇਜ ਦਿੱਤਾ ਗਿਆ। ਨਾਲੇ ਉਮਰ ਵਧਣ ਜਾਂ ਹਾਲਾਤ ਬਦਲਣ ਕਰਕੇ ਕਈ ਸਫ਼ਰੀ ਨਿਗਾਹਬਾਨਾਂ ਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਉਹ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਕੇ ਖ਼ੁਸ਼ ਹਨ ਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇ ਰਿਹਾ ਹੈ। ਜੇ ਅਸੀਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਉਸ ਦੀ ਸੇਵਾ ਪੂਰੀ ਵਾਹ ਲਾ ਕੇ ਕਰਦੇ ਹਾਂ ਅਤੇ ਨਵੀਆਂ ਮਿਲੀਆਂ ਜ਼ਿੰਮੇਵਾਰੀਆਂ ਤੋਂ ਸੰਤੁਸ਼ਟ ਹਾਂ, ਤਾਂ ਇਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ ਤੇ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। (ਕਹਾਉਤਾਂ 10:22 ਪੜ੍ਹੋ।) ਅਸੀਂ ਉਦੋਂ ਕੀ ਕਰਾਂਗੇ ਜਦੋਂ ਅਸੀਂ ਨਵੀਂ ਦੁਨੀਆਂ ਵਿਚ ਆਪਣੀ ਮਨਪਸੰਦ ਜਗ੍ਹਾ ’ਤੇ ਰਹਿਣਾ ਚਾਹਾਂਗੇ, ਪਰ ਸਾਨੂੰ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲਈ ਕਿਹਾ ਜਾਵੇ? ਉਸ ਵੇਲੇ ਇਹ ਗੱਲ ਮਾਅਨੇ ਨਹੀਂ ਰੱਖੇਗੀ ਕਿ ਅਸੀਂ ਕਿੱਥੇ ਰਹਿੰਦੇ ਹਾਂ ਜਾਂ ਕੀ ਕਰਦੇ ਹਾਂ। ਪਰ ਅਸੀਂ ਇਸ ਗੱਲ ਲਈ ਧੰਨਵਾਦੀ ਹੋਵਾਂਗੇ ਕਿ ਸਾਨੂੰ ਨਵੀਂ ਦੁਨੀਆਂ ਵਿਚ ਜੀਉਣ ਦਾ ਮੌਕਾ ਮਿਲਿਆ।ਨਹ. 8:10.

9, 10. (ੳ) ਨਵੀਂ ਦੁਨੀਆਂ ਵਿਚ ਸਾਨੂੰ ਕਿਹੜੀਆਂ ਗੱਲਾਂ ਵਿਚ ਧੀਰਜ ਰੱਖਣ ਦੀ ਲੋੜ ਪੈ ਸਕਦੀ ਹੈ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਹੁਣ ਧੀਰਜ ਰੱਖਦੇ ਹਾਂ?

9 ਨਵੀਂ ਦੁਨੀਆਂ ਵਿਚ ਸ਼ਾਇਦ ਸਾਨੂੰ ਕਦੇ-ਕਦੇ ਧੀਰਜ ਰੱਖਣ ਦੀ ਲੋੜ ਪਵੇ। ਮਿਸਾਲ ਲਈ, ਅਸੀਂ ਸ਼ਾਇਦ ਸੁਣੀਏ ਕਿ ਕੁਝ ਲੋਕ ਬਹੁਤ ਖ਼ੁਸ਼ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਮੁੜ ਜੀਉਂਦੇ ਹੋ ਗਏ ਹਨ। ਪਰ ਸਾਨੂੰ ਸ਼ਾਇਦ ਆਪਣੇ ਪਿਆਰਿਆਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਡੀਕ ਕਰਨੀ ਪਵੇ। ਜੇ ਇਸ ਤਰ੍ਹਾਂ ਹੋਵੇ, ਤਾਂ ਕੀ ਅਸੀਂ ਦੂਜਿਆਂ ਦੀ ਖ਼ੁਸ਼ੀ ਵਿਚ ਖ਼ੁਸ਼ੀ ਮਨਾਵਾਂਗੇ ਤੇ ਧੀਰਜ ਰੱਖਾਂਗੇ? (ਰੋਮੀ. 12:15) ਜੇ ਅਸੀਂ ਹੁਣ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਧੀਰਜ ਨਾਲ ਉਡੀਕ ਕਰਨੀ ਸਿੱਖਦੇ ਹਾਂ, ਤਾਂ ਇਸ ਨਾਲ ਸਾਨੂੰ ਉਦੋਂ ਧੀਰਜ ਰੱਖਣ ਵਿਚ ਮਦਦ ਮਿਲੇਗੀ।ਉਪ. 7:8.

10 ਬਾਈਬਲ ਦੀ ਕਿਸੇ ਗੱਲ ਬਾਰੇ ਨਵੀਂ ਸਮਝ ਮਿਲਣ ਤੇ ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਅਸੀਂ ਨਵੀਂ ਦੁਨੀਆਂ ਵਿਚ ਰਹਿਣ ਦੀ ਤਿਆਰੀ ਕਰਦੇ ਹਾਂ। ਕੀ ਅਸੀਂ ਇਸ ਨਵੀਂ ਜਾਣਕਾਰੀ ਦਾ ਅਧਿਐਨ ਕਰਦੇ ਹਾਂ ਅਤੇ ਜੇ ਸਾਨੂੰ ਇਹ ਜਾਣਕਾਰੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ, ਤਾਂ ਕੀ ਅਸੀਂ ਧੀਰਜ ਰੱਖਦੇ ਹਾਂ? ਜੇ ਹਾਂ, ਤਾਂ ਨਵੀਂ ਦੁਨੀਆਂ ਵਿਚ ਸਾਡੇ ਲਈ ਧੀਰਜ ਰੱਖਣਾ ਸੌਖਾ ਹੋਵੇਗਾ ਜਦੋਂ ਯਹੋਵਾਹ ਸਾਨੂੰ ਕੋਈ ਨਵੀਂ ਗੱਲ ਦੱਸੇਗਾ।ਕਹਾ. 4:18; ਯੂਹੰ. 16:12.

11. ਸਾਨੂੰ ਹੁਣ ਦੂਜਿਆਂ ਨੂੰ ਮਾਫ਼ ਕਰਨਾ ਕਿਉਂ ਸਿੱਖਣਾ ਚਾਹੀਦਾ ਹੈ ਅਤੇ ਇਹ ਗੱਲ ਨਵੀਂ ਦੁਨੀਆਂ ਵਿਚ ਸਾਡੀ ਕਿਵੇਂ ਮਦਦ ਕਰੇਗੀ?

11 ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰਨ ਦਾ ਇਕ ਹੋਰ ਤਰੀਕਾ ਹੈ, ਦੂਜਿਆਂ ਨੂੰ ਮਾਫ਼ ਕਰਨਾ ਸਿੱਖਣਾ। ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਮੀਆਂ ਅਤੇ ਕੁਧਰਮੀਆਂ ਨੂੰ ਸ਼ਾਇਦ ਆਪਣੇ ਔਗੁਣ ਛੱਡਣ ਵਿਚ ਕੁਝ ਸਮਾਂ ਲੱਗੇ। (ਰਸੂ. 24:15) ਕੀ ਅਸੀਂ ਉਸ ਸਮੇਂ ਦੌਰਾਨ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਵਾਂਗੇ ਤੇ ਇਕ-ਦੂਜੇ ਨੂੰ ਮਾਫ਼ ਕਰਾਂਗੇ? ਜੇ ਅਸੀਂ ਹੁਣ ਦੂਜਿਆਂ ਨੂੰ ਮਾਫ਼ ਕਰਨਾ ਅਤੇ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾਉਣਾ ਸਿੱਖਦੇ ਹਾਂ, ਤਾਂ ਨਵੀਂ ਦੁਨੀਆਂ ਵਿਚ ਸਾਡੇ ਲਈ ਇਸ ਤਰ੍ਹਾਂ ਕਰਨਾ ਸੌਖਾ ਹੋਵੇਗਾ।ਕੁਲੁੱਸੀਆਂ 3:12-14 ਪੜ੍ਹੋ।

12. ਸਾਨੂੰ ਹੁਣ ਤੋਂ ਹੀ ਨਵੀਂ ਦੁਨੀਆਂ ਵਿਚ ਜੀਉਣ ਲਈ ਤਿਆਰੀ ਕਿਉਂ ਕਰਨੀ ਚਾਹੀਦੀ ਹੈ?

12 ਸ਼ਾਇਦ ਨਵੀਂ ਦੁਨੀਆਂ ਵਿਚ ਉਦੋਂ ਸਾਨੂੰ ਉਹ ਚੀਜ਼ ਨਾ ਮਿਲੇ ਜਦੋਂ ਅਸੀਂ ਚਾਹੀਏ ਜਾਂ ਸ਼ਾਇਦ ਸਾਨੂੰ ਉਹ ਚੀਜ਼ ਮਿਲੇ ਹੀ ਨਾ। ਇਸ ਦੀ ਬਜਾਇ, ਸਾਨੂੰ ਹਰ ਹਾਲ ਵਿਚ ਧੰਨਵਾਦੀ ਤੇ ਸੰਤੁਸ਼ਟ ਹੋਣ ਦੀ ਜ਼ਰੂਰਤ ਹੋਵੇਗੀ। ਅਸਲ ਵਿਚ ਸਾਨੂੰ ਉਸ ਵੇਲੇ ਉਹੀ ਗੁਣ ਦਿਖਾਉਣ ਦੀ ਲੋੜ ਪਵੇਗੀ ਜੋ ਗੁਣ ਯਹੋਵਾਹ ਸਾਨੂੰ ਹੁਣ ਸਿਖਾ ਰਿਹਾ ਹੈ। ਅੱਜ ਇਹ ਗੁਣ ਦਿਖਾਉਣੇ ਸਿੱਖ ਕੇ ਅਸੀਂ ਸਬੂਤ ਦਿੰਦੇ ਹਾਂ ਕਿ “ਆਉਣ ਵਾਲੀ ਦੁਨੀਆਂ” ਸਾਡੇ ਲਈ ਇਕ ਹਕੀਕਤ  ਹੈ ਤੇ ਅਸੀਂ ਵਧੀਆ ਹਾਲਾਤਾਂ ਵਿਚ ਹਮੇਸ਼ਾ ਦੀ ਜ਼ਿੰਦਗੀ ਜੀਉਣ ਦੀ ਤਿਆਰੀ ਕਰ ਰਹੇ ਹਾਂ। (ਇਬ. 2:5; 11:1) ਨਾਲੇ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ ਉਸ ਦੁਨੀਆਂ ਵਿਚ ਰਹਿਣਾ ਚਾਹੁੰਦੇ ਹਾਂ ਜਿੱਥੇ ਹਰ ਕੋਈ ਯਹੋਵਾਹ ਦਾ ਕਹਿਣਾ ਮੰਨੇਗਾ।

ਯਹੋਵਾਹ ਦੀ ਸੇਵਾ ਕਰਨ ’ਤੇ ਧਿਆਨ ਲਾਈ ਰੱਖੋ

ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਓ

13. ਨਵੀਂ ਦੁਨੀਆਂ ਵਿਚ ਅਸੀਂ ਆਪਣੀ ਜ਼ਿੰਦਗੀ ਵਿਚ ਕਿਹੜੀ ਗੱਲ ਨੂੰ ਪਹਿਲ ਦੇਵਾਂਗੇ?

13 ਨਵੀਂ ਦੁਨੀਆਂ ਵਿਚ ਜ਼ਿੰਦਗੀ ਦਾ ਮਜ਼ਾ ਲੈਣ ਲਈ ਸਾਡੇ ਕੋਲ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹੋਣਗੀਆਂ। ਪਰ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਯਹੋਵਾਹ ਨਾਲ ਆਪਣਾ ਗੂੜ੍ਹਾ ਰਿਸ਼ਤਾ ਹੋਣ ਕਾਰਨ ਮਿਲੇਗੀ। (ਮੱਤੀ 5:3) ਅਸੀਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਾਂਗੇ ਅਤੇ ਉਸ ਦੀ ਸੇਵਾ ਵਿਚ ਆਨੰਦ ਮਾਣਾਂਗੇ। (ਜ਼ਬੂ. 37:4) ਇਸ ਲਈ ਅਸੀਂ ਆਪਣੀ ਜ਼ਿੰਦਗੀ ਵਿਚ ਹੁਣ ਯਹੋਵਾਹ ਨੂੰ ਪਹਿਲ ਦੇ ਕੇ ਨਵੀਂ ਦੁਨੀਆਂ ਵਿਚ ਅਸਲੀ ਜ਼ਿੰਦਗੀ ਜੀਉਣ ਦੀ ਤਿਆਰੀ ਕਰ ਰਹੇ ਹਾਂ।ਮੱਤੀ 6:19-21 ਪੜ੍ਹੋ।

14. ਯਹੋਵਾਹ ਦੀ ਸੇਵਾ ਕਰਨ ਵਿਚ ਨੌਜਵਾਨ ਕਿਹੜੇ ਟੀਚੇ ਰੱਖ ਸਕਦੇ ਹਨ?

14 ਅਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਜ਼ਿਆਦਾ ਆਨੰਦ ਕਿਵੇਂ ਮਾਣ ਸਕਦੇ ਹਾਂ? ਇਕ ਤਰੀਕਾ ਹੈ, ਟੀਚੇ ਰੱਖਣੇ। ਜੇ ਤੁਸੀਂ ਨੌਜਵਾਨ ਹੋ, ਤਾਂ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣ ਬਾਰੇ ਗੰਭੀਰਤਾ ਨਾਲ ਸੋਚੋ। ਕਿਉਂ ਨਾ ਅਲੱਗ-ਅਲੱਗ ਤਰ੍ਹਾਂ ਦੀ ਪੂਰੇ ਸਮੇਂ ਦੀ ਸੇਵਾ ਬਾਰੇ ਪ੍ਰਕਾਸ਼ਨਾਂ ਤੋਂ ਰਿਸਰਚ ਕਰੋ ਤੇ ਇਨ੍ਹਾਂ ਵਿੱਚੋਂ ਇਕ ਟੀਚਾ ਰੱਖੋ? * ਉਨ੍ਹਾਂ ਕੁਝ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜੋ ਕਈ ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਜੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਲਾਓਗੇ, ਤਾਂ ਤੁਹਾਨੂੰ ਲਾਹੇਵੰਦ ਸਿਖਲਾਈ ਮਿਲੇਗੀ। ਅੱਜ ਯਹੋਵਾਹ ਦੀ ਸੇਵਾ ਵਿਚ ਮਿਲੀ ਸਿਖਲਾਈ ਅਤੇ ਹੋਏ ਤਜਰਬਿਆਂ ਦੀ ਮਦਦ ਨਾਲ ਤੁਸੀਂ ਨਵੀਂ ਦੁਨੀਆਂ ਵਿਚ ਵੀ ਯਹੋਵਾਹ ਦੀ ਸੇਵਾ ਕਰ ਪਾਓਗੇ।

ਯਹੋਵਾਹ ਦੀ ਸੇਵਾ ਲਈ ਟੀਚੇ ਰੱਖੋ

15. ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਹੋਰ ਕਿਹੜੇ ਟੀਚੇ ਰੱਖ ਸਕਦੇ ਹੋ?

15 ਅਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਕਈ ਟੀਚੇ ਰੱਖ ਸਕਦੇ ਹਾਂ। ਮਿਸਾਲ ਲਈ, ਅਸੀਂ ਪ੍ਰਚਾਰ ਕਰਨ ਦੇ ਕਿਸੇ ਇਕ ਤਰੀਕੇ ਵਿਚ ਹੋਰ ਵਧੀਆ ਬਣਨ ਦਾ ਟੀਚਾ ਰੱਖ ਸਕਦੇ ਹਾਂ। ਜਾਂ ਅਸੀਂ ਬਾਈਬਲ ਦੇ ਅਸੂਲਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੇ ਸਿੱਖ ਸਕਦੇ ਹਾਂ। ਅਸੀਂ ਮੀਟਿੰਗਾਂ ਵਿਚ ਲੋਕਾਂ ਦੇ ਸਾਮ੍ਹਣੇ ਆਪਣੀ ਪੜ੍ਹਨ ਦੀ ਕਾਬਲੀਅਤ ਜਾਂ ਭਾਸ਼ਣਾਂ ਤੇ ਟਿੱਪਣੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਨ੍ਹਾਂ ਗੱਲਾਂ ਦੇ ਨਾਲ-ਨਾਲ ਤੁਸੀਂ ਹੋਰ ਗੱਲਾਂ ਵਿਚ ਵੀ ਸੁਧਾਰ ਕਰ ਸਕਦੇ ਹੋ। ਪਰ ਅਸਲ ਗੱਲ ਇਹ ਹੈ: ਜਦੋਂ ਤੁਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਟੀਚੇ ਰੱਖਦੇ ਹੋ, ਤਾਂ ਪਰਮੇਸ਼ੁਰ ਦੇ ਕੰਮਾਂ ਲਈ ਤੁਹਾਡਾ ਜੋਸ਼ ਵਧੇਗਾ ਅਤੇ ਤੁਹਾਨੂੰ ਨਵੀਂ ਦੁਨੀਆਂ ਵਿਚ ਜੀਉਣ ਦੀ ਤਿਆਰੀ ਕਰਨ ਵਿਚ ਮਦਦ ਮਿਲੇਗੀ।

 ਹੁਣ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ

ਪਰਮੇਸ਼ੁਰ ਦੇ ਗਿਆਨ ਲਈ ਧੰਨਵਾਦੀ ਹੋਵੋ

16. ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਕਿਉਂ ਹੈ?

16 ਜਦੋਂ ਅਸੀਂ ਨਵੀਂ ਦੁਨੀਆਂ ਵਿਚ ਜਾਣ ਦੀ ਤਿਆਰੀ ਕਰਨ ਵਿਚ ਸਮਾਂ ਲਾਉਂਦੇ ਹਾਂ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈਣ ਤੋਂ ਵਾਂਝਿਆਂ ਰਹਿੰਦੇ ਹਾਂ? ਬਿਲਕੁਲ ਨਹੀਂ! ਯਹੋਵਾਹ ਦੀ ਸੇਵਾ ਕਰਨੀ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਅਸੀਂ ਉਸ ਦੀ ਸੇਵਾ ਇਸ ਲਈ ਨਹੀਂ ਕਰਦੇ ਕਿਉਂਕਿ ਸਾਨੂੰ ਇੱਦਾਂ ਕਰਨ ਲਈ ਕੋਈ ਮਜਬੂਰ ਕਰਦਾ ਹੈ ਜਾਂ ਅਸੀਂ ਸਿਰਫ਼ ਮਹਾਂਕਸ਼ਟ ਵਿੱਚੋਂ ਬਚਣਾ ਚਾਹੁੰਦੇ ਹਾਂ। ਜਦੋਂ ਪਰਮੇਸ਼ੁਰ ਨਾਲ ਸਾਡਾ ਚੰਗਾ ਰਿਸ਼ਤਾ ਹੁੰਦਾ ਹੈ, ਤਾਂ ਸਾਡੀ ਜ਼ਿੰਦਗੀ ਬਿਹਤਰ ਬਣਦੀ ਹੈ ਤੇ ਅਸੀਂ ਜ਼ਿਆਦਾ ਖ਼ੁਸ਼ ਰਹਿੰਦੇ ਹਾਂ। ਜ਼ਿੰਦਗੀ ਵਿਚ ਕਿਸੇ ਹੋਰ ਚੀਜ਼ ਨਾਲੋਂ ਪਰਮੇਸ਼ੁਰ ਦਾ ਪਿਆਰ ਅਤੇ ਸੇਧ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਯਹੋਵਾਹ ਨੇ ਸਾਨੂੰ ਇਸੇ ਤਰੀਕੇ ਨਾਲ ਜੀਉਣ ਲਈ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 63:1-3 ਪੜ੍ਹੋ।) ਅਸੀਂ ਅੱਜ ਵੀ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਪਾ ਸਕਦੇ ਹਾਂ। ਜਿਨ੍ਹਾਂ ਭੈਣਾਂ-ਭਰਾਵਾਂ ਨੇ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕੀਤੀ ਹੈ, ਉਹ ਦਿਲੋਂ ਕਹਿੰਦੇ ਹਨ ਕਿ ਇਹ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ।ਜ਼ਬੂ. 1:1-3; ਯਸਾ. 58:13, 14.

ਬਾਈਬਲ ਤੋਂ ਸਲਾਹ ਲਓ

17. ਨਵੀਂ ਦੁਨੀਆਂ ਵਿਚ ਆਪਣੇ ਸ਼ੌਕ ਪੂਰੇ ਕਰਨੇ ਅਤੇ ਮਨੋਰੰਜਨ ਕਰਨਾ ਕਿੰਨਾ ਕੁ ਜ਼ਰੂਰੀ ਹੋਵੇਗਾ?

17 ਨਵੀਂ ਦੁਨੀਆਂ ਵਿਚ ਅਸੀਂ ਕੁਝ ਸਮਾਂ ਆਪਣੇ ਸ਼ੌਕ ਪੂਰੇ ਕਰਨ ਤੇ ਮਨੋਰੰਜਨ ਕਰਨ ਵਿਚ ਬਿਤਾਵਾਂਗੇ। ਯਹੋਵਾਹ ਨੇ ਹੀ ਸਾਡੇ ਵਿਚ ਇਹ ਇੱਛਾ ਪਾਈ ਹੈ ਕਿ ਅਸੀਂ ਜ਼ਿੰਦਗੀ ਦਾ ਮਜ਼ਾ ਲਈਏ ਤੇ ਉਹ ਵਾਅਦਾ ਕਰਦਾ ਹੈ ਕਿ ਉਹ ‘ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’ (ਜ਼ਬੂ. 145:16; ਉਪ. 2:24) ਸਾਨੂੰ ਆਰਾਮ ਤੇ ਮਨੋਰੰਜਨ ਕਰਨ ਦੀ ਲੋੜ ਹੈ, ਪਰ ਜਦੋਂ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਪਹਿਲ ਦਿੰਦੇ ਹਾਂ, ਤਾਂ ਅਸੀਂ ਇਨ੍ਹਾਂ ਦਾ ਹੋਰ ਵੀ ਮਜ਼ਾ ਲੈਂਦੇ ਹਾਂ। ਨਵੀਂ ਦੁਨੀਆਂ ਵਿਚ ਵੀ ਇਸੇ ਤਰ੍ਹਾਂ ਹੋਵੇਗਾ। ਸੋ ਕਿੰਨੀ ਅਕਲਮੰਦੀ ਦੀ ਗੱਲ ਹੈ ਕਿ ਅਸੀਂ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਈਏ ਤੇ ਉਨ੍ਹਾਂ ਬਰਕਤਾਂ ’ਤੇ ਧਿਆਨ ਲਾਈ ਰੱਖੀਏ ਜੋ ਪਰਮੇਸ਼ੁਰ ਦੀ ਸੇਵਾ ਕਰ ਕੇ ਮਿਲਦੀਆਂ ਹਨ!ਮੱਤੀ 6:33.

18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਉਣ ਦੀ ਤਿਆਰੀ ਕਰ ਰਹੇ ਹਾਂ?

18 ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿੰਨੀ ਖ਼ੁਸ਼ੀਆਂ ਭਰੀ ਹੋਵੇਗੀ! ਅਸੀਂ ਹੁਣ “ਅਸਲੀ ਜ਼ਿੰਦਗੀ” ਲਈ ਤਿਆਰੀ ਕਰ ਕੇ ਦਿਖਾਈਏ ਕਿ ਅਸੀਂ ਨਵੀਂ ਦੁਨੀਆਂ ਵਿਚ ਜਾਣ ਲਈ ਕਿੰਨੇ ਉਤਸੁਕ ਹਾਂ। ਆਓ ਆਪਾਂ ਉਹ ਗੁਣ ਦਿਖਾਈਏ ਜੋ ਯਹੋਵਾਹ ਸਾਨੂੰ ਸਿਖਾ ਰਿਹਾ ਹੈ ਅਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ। ਆਓ ਆਪਾਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇ ਕੇ ਖ਼ੁਸ਼ੀ ਮਾਣੀਏ। ਸਾਨੂੰ ਪੂਰਾ ਭਰੋਸਾ ਹੈ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਸਾਨੂੰ ਉਹ ਸਭ ਕੁਝ ਦੇਵੇਗਾ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। ਇਸ ਲਈ ਆਓ ਆਪਾਂ ਇੱਦਾਂ ਜ਼ਿੰਦਗੀ ਬਿਤਾਈਏ ਜਿੱਦਾਂ ਅਸੀਂ ਪਹਿਲਾਂ ਹੀ ਨਵੀਂ ਦੁਨੀਆਂ ਵਿਚ ਹੋਈਏ!

^ ਪੈਰਾ 14 ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ), ਸਫ਼ੇ 311-318 ਦੇਖੋ।