ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2015

ਇਸ ਅੰਕ ਵਿਚ 31 ਅਗਸਤ ਤੋਂ 27 ਸਤੰਬਰ 2015 ਦੇ ਅਧਿਐਨ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਰੂਸ

ਕੁਆਰੇ ਤੇ ਵਿਆਹੇ ਲੋਕਾਂ ਬਾਰੇ ਪੜ੍ਹੋ ਜੋ ਰੂਸ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਯਹੋਵਾਹ ’ਤੇ ਹੋਰ ਭਰੋਸਾ ਕਰਨਾ ਸਿੱਖਿਆ ਹੈ।

ਸ਼ਾਂਤੀ ਤੇ ਏਕਤਾ ਬਣਾਈ ਰੱਖੋ

ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਮਾਹੌਲ ਵਿਚ ਰਹਿੰਦੇ ਹਨ ਅਤੇ ਮਹਾਨ ਮੰਦਰ ਕੀ ਹੈ? ਪੌਲੁਸ ਨੇ ਕਿਹੜੀ ‘ਸੋਹਣੀ ਜਗ੍ਹਾ’ ਦੇਖੀ ਸੀ?

‘ਮਾੜੇ ਦਿਨਾਂ’ ਵਿਚ ਵੀ ਯਹੋਵਾਹ ਦੀ ਸੇਵਾ ਕਰਦੇ ਰਹੋ

ਤੁਸੀਂ ਯਹੋਵਾਹ ਦੀ ਸੇਵਾ ਕਰਦਿਆਂ ਆਪਣੀ ਨਿਹਚਾ ਅਤੇ ਜੋਸ਼ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹੋ? ਬਾਈਬਲ ਵਿੱਚੋਂ ਸਿਆਣੀ ਉਮਰ ਦੇ ਸੇਵਕਾਂ ਦੀਆਂ ਮਿਸਾਲਾਂ ’ਤੇ ਗੌਰ ਕਰੋ ਜਿਨ੍ਹਾਂ ਨੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ।

ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਹਾਡੇ ਕੰਮ ਨੂੰ ਕੌਣ ਦੇਖਦਾ ਹੈ?

ਬਸਲਏਲ ਤੇ ਆਹਾਲੀਆਬ ਦੀ ਮਿਸਾਲ ਸਾਡੀ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਕਰੇਗੀ ਕਿ ਭਾਵੇਂ ਸਾਨੂੰ ਲੱਗਦਾ ਹੈ ਕਿ ਸਾਡਾ ਕੰਮ ਕੋਈ ਨਹੀਂ ਦੇਖਦਾ, ਪਰ ਯਹੋਵਾਹ ਦੇਖਦਾ ਹੈ।

ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ

ਮਸੀਹੀ ਯਹੋਵਾਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਕਿਵੇਂ ਸਿੱਖ ਸਕਦੇ ਹਨ?

ਭਗਤੀ ਦੀ ਥਾਂ ਲਈ ਆਦਰ ਦਿਖਾਓ

ਅਸੀਂ ਆਪਣੀਆਂ ਭਗਤੀ ਦੀਆਂ ਥਾਵਾਂ ਲਈ ਆਦਰ ਕਿਵੇਂ ਦਿਖਾ ਸਕਦੇ ਹਾਂ? ਕਿੰਗਡਮ ਹਾਲ ਬਣਾਉਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪੈਸਾ ਕਿੱਥੋਂ ਆਉਂਦਾ ਹੈ?

ਕੀ ਤੁਸੀਂ ਜਾਣਦੇ ਹੋ?

ਬਾਈਬਲ ਕਹਿੰਦੀ ਹੈ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਜੰਗਲ ਸਨ। ਜਦੋਂ ਅਸੀਂ ਇਸ ਗੱਲ ’ਤੇ ਗੌਰ ਕਰਦੇ ਹਾਂ ਕਿ ਅੱਜ ਉੱਥੇ ਦਰਖ਼ਤਾਂ ਦਾ ਨਾਮੋ-ਨਿਸ਼ਾਨ ਨਹੀਂ ਹੈ, ਤਾਂ ਕੀ ਇਹ ਸੱਚ ਹੈ ਕਿ ਉੱਥੇ ਕਦੀ ਜੰਗਲ ਸਨ?