Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਜ਼ਬੂਰ 37:25 ਵਿਚ ਦਾਊਦ ਦੇ ਅਤੇ ਮੱਤੀ 6:33 ਵਿਚ ਯਿਸੂ ਦੇ ਸ਼ਬਦਾਂ ਦਾ ਇਹ ਮਤਲਬ ਹੈ ਕਿ ਯਹੋਵਾਹ ਕਦੇ ਵੀ ਕਿਸੇ ਮਸੀਹੀ ਨੂੰ ਖਾਣੇ ਦੀ ਕਮੀ ਨਹੀਂ ਆਉਣ ਦੇਵੇਗਾ?

ਦਾਊਦ ਨੇ ਲਿਖਿਆ ਸੀ ਕਿ ਉਸ ਨੇ “ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” ਉਹ ਇਹ ਗੱਲ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਕਹਿ ਰਿਹਾ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ੁਰ ਹਮੇਸ਼ਾ ਦੇਖ-ਭਾਲ ਕਰਦਾ ਹੈ। (ਜ਼ਬੂ. 37:25) ਪਰ ਦਾਊਦ ਦੇ ਸ਼ਬਦਾਂ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਦੇ ਕਿਸੇ ਭਗਤ ਨੂੰ ਕਦੇ ਖਾਣੇ ਦੀ ਕਮੀ ਨਹੀਂ ਆਈ ਸੀ ਜਾਂ ਨਹੀਂ ਆਵੇਗੀ।

ਦਾਊਦ ਨੇ ਕਈ ਵਾਰ ਮੁਸ਼ਕਲ ਘੜੀਆਂ ਦਾ ਸਾਮ੍ਹਣਾ ਕੀਤਾ ਸੀ। ਇਕ ਵਾਰ ਜਦ ਉਹ ਸ਼ਾਊਲ ਤੋਂ ਭੱਜ ਰਿਹਾ ਸੀ, ਤਾਂ ਦਾਊਦ ਕੋਲ ਖਾਣ ਨੂੰ ਕੁਝ ਨਹੀਂ ਸੀ ਤੇ ਉਸ ਨੇ ਆਪਣੇ ਅਤੇ ਆਪਣੇ ਸਾਥੀਆਂ ਲਈ ਰੋਟੀ ਮੰਗੀ ਸੀ। (1 ਸਮੂ. 21:1-6) ਉਸ ਔਖੀ ਘੜੀ ਵਿਚ ਵੀ ਉਹ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਛੱਡਿਆ ਨਹੀਂ ਸੀ। ਅਸੀਂ ਬਾਈਬਲ ਵਿਚ ਕਿਤੇ ਨਹੀਂ ਪੜ੍ਹਦੇ ਕਿ ਦਾਊਦ ਨੇ ਕਦੀ ਭੀਖ ਮੰਗ ਕੇ ਰੋਟੀ ਖਾਧੀ ਸੀ।

ਮੱਤੀ 6:33 ਵਿਚ ਯਿਸੂ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰੇਗਾ ਜਿਹੜੇ ਉਸ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ। ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ [ਜਿਵੇਂ ਕਿ ਖਾਣਾ-ਪੀਣਾ ਅਤੇ ਕੱਪੜੇ] ਤੁਹਾਨੂੰ ਦਿੱਤੀਆਂ ਜਾਣਗੀਆਂ।” ਪਰ ਯਿਸੂ ਨੇ ਇਹ ਵੀ ਕਿਹਾ ਸੀ ਕਿ ਅਤਿਆਚਾਰਾਂ ਕਰਕੇ ਸ਼ਾਇਦ ਉਸ ਦੇ “ਭਰਾਵਾਂ” ਨੂੰ ਭੁੱਖੇ ਰਹਿਣਾ ਪਵੇ। (ਮੱਤੀ 25:35, 37, 40) ਪੌਲੁਸ ਰਸੂਲ ਨੇ ਵੀ ਕਈ ਵਾਰ ਭੁੱਖ-ਪਿਆਸ ਸਹਾਰੀ ਸੀ।2 ਕੁਰਿੰ. 11:27.

ਯਹੋਵਾਹ ਸਾਨੂੰ ਦੱਸਦਾ ਹੈ ਕਿ ਅਸੀਂ ਕਈ ਤਰ੍ਹਾਂ ਦੇ ਅਤਿਆਚਾਰਾਂ ਦਾ ਸਾਮ੍ਹਣਾ ਕਰਾਂਗੇ। ਸ਼ੈਤਾਨ ਦੁਆਰਾ ਲਾਏ ਦੋਸ਼ਾਂ ਦਾ ਜਵਾਬ ਦਿੰਦੇ ਵੇਲੇ ਸ਼ਾਇਦ ਯਹੋਵਾਹ ਸਾਡੇ ’ਤੇ ਤੰਗੀਆਂ ਆਉਣ ਦੇਵੇ। (ਅੱਯੂ. 2:3-5) ਮਿਸਾਲ ਲਈ, ਸਾਡੇ ਕੁਝ ਮਸੀਹੀ ਭੈਣਾਂ-ਭਰਾਵਾਂ ਨੂੰ ਨਾਜ਼ੀ ਤਸ਼ੱਦਦ ਕੈਂਪਾਂ ਵਿਚ ਕੈਦ ਕੀਤਾ ਗਿਆ ਸੀ ਜਿੱਥੇ ਉਨ੍ਹਾਂ ’ਤੇ ਅਤਿਆਚਾਰ ਕੀਤੇ ਗਏ ਸਨ। ਗਵਾਹਾਂ ਨੂੰ ਭਰ ਪੇਟ ਖਾਣਾ ਨਹੀਂ ਦਿੱਤਾ ਜਾਂਦਾ ਸੀ ਜੋ ਉਨ੍ਹਾਂ ਦੀ ਵਫ਼ਾਦਾਰੀ ਨੂੰ ਤੋੜਨ ਦਾ ਇਕ ਬੇਰਹਿਮ ਤਰੀਕਾ ਸੀ। ਵਫ਼ਾਦਾਰ ਗਵਾਹ ਯਹੋਵਾਹ ਪ੍ਰਤੀ ਆਗਿਆਕਾਰ ਰਹੇ ਅਤੇ ਉਸ ਨੇ ਵੀ ਉਨ੍ਹਾਂ ਨੂੰ ਛੱਡਿਆ ਨਹੀਂ। ਉਸ ਨੇ ਉਨ੍ਹਾਂ ’ਤੇ ਇਹ ਮੁਸੀਬਤ ਆਉਣ ਦਿੱਤੀ ਜਿਸ ਤਰ੍ਹਾਂ ਅੱਜ ਉਹ ਸਾਰੇ ਮਸੀਹੀਆਂ ’ਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਣ ਦਿੰਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਸੰਭਾਲਦਾ ਹੈ ਜੋ ਉਸ ਦੇ ਨਾਂ ਦੀ ਖ਼ਾਤਰ ਦੁੱਖ ਸਹਿੰਦੇ ਹਨ। (1 ਕੁਰਿੰ. 10:13) ਅਸੀਂ ਫ਼ਿਲਿੱਪੀਆਂ 1:29 ਦੇ ਸ਼ਬਦਾਂ ਨੂੰ ਯਾਦ ਰੱਖ ਸਕਦੇ ਹਾਂ: “ਤੁਹਾਨੂੰ ਨਾ ਸਿਰਫ਼ ਮਸੀਹ ਉੱਤੇ ਨਿਹਚਾ ਕਰਨ ਦਾ ਸਨਮਾਨ ਬਖ਼ਸ਼ਿਆ ਗਿਆ ਹੈ, ਸਗੋਂ ਉਸ ਦੀ ਖ਼ਾਤਰ ਦੁੱਖ ਸਹਿਣ ਦਾ ਸਨਮਾਨ ਵੀ ਬਖ਼ਸ਼ਿਆ ਗਿਆ ਹੈ।”

ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਸੇਵਕਾਂ ਨਾਲ ਹੈ। ਮਿਸਾਲ ਲਈ, ਯਸਾਯਾਹ 54:17 ਵਿਚ ਲਿਖਿਆ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।” ਇਹ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਵਾਅਦੇ ਸਾਡੇ ਲਈ ਗਾਰੰਟੀ ਹਨ ਕਿ ਪਰਮੇਸ਼ੁਰ ਸਮੂਹ ਦੇ ਤੌਰ ਤੇ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ। ਪਰ ਇਕੱਲੇ-ਇਕੱਲੇ ਮਸੀਹੀ ਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ, ਇੱਥੋਂ ਤਕ ਕਿ ਮੌਤ ਦਾ ਵੀ।