Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਯਿਸੂ ਨੇ “ਕੈਦੀ ਦੂਤਾਂ ਨੂੰ ਪ੍ਰਚਾਰ” ਕਦੋਂ ਕੀਤਾ ਸੀ? (1 ਪਤ. 3:19)

ਇੱਦਾਂ ਲੱਗਦਾ ਹੈ ਕਿ ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਦੁਸ਼ਟ ਦੂਤਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਿਸ ਦੇ ਉਹ ਲਾਇਕ ਸਨ।​—6/15, ਸਫ਼ਾ 23.

ਯਿਸੂ ਲੋਕਾਂ ਦਾ ਨਿਆਂ ਭੇਡਾਂ ਜਾਂ ਬੱਕਰੀਆਂ ਵਜੋਂ ਕਦੋਂ ਕਰੇਗਾ? (ਮੱਤੀ 25:32)

ਯਿਸੂ ਸਾਰੀਆਂ ਕੌਮਾਂ ਦੇ ਲੋਕਾਂ ਦਾ ਨਿਆਂ ਭੇਡਾਂ ਜਾਂ ਬੱਕਰੀਆਂ ਵਜੋਂ ਉਦੋਂ ਕਰੇਗਾ ਜਦ ਉਹ ਮਹਾਂਕਸ਼ਟ ਦੌਰਾਨ ਝੂਠੇ ਧਰਮਾਂ ਦੇ ਵਿਨਾਸ਼ ਤੋਂ ਬਾਅਦ ਆਵੇਗਾ।​—7/15, ਸਫ਼ਾ 6.

ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਵਿਚ ਦੱਸੇ ਬੁਰੇ ਕੰਮ ਕਰਨ ਵਾਲੇ ਲੋਕ ਕਦੋਂ ਰੋਣ-ਪਿੱਟਣਗੇ? (ਮੱਤੀ 13:36, 41, 42)

ਮਹਾਂਕਸ਼ਟ ਦੌਰਾਨ ਜਦ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਨਾਸ਼ ਤੋਂ ਬਚਣ ਦਾ ਕੋਈ ਚਾਰਾ ਨਹੀਂ ਹੈ, ਤਾਂ ਉਹ ਰੋਣਗੇ ਤੇ ਗੁੱਸੇ ਵਿਚ ਆਪਣੇ ਦੰਦ ਪੀਹਣਗੇ।​—7/15, ਸਫ਼ਾ 13.

ਵਫ਼ਾਦਾਰ ਅਤੇ ਸਮਝਦਾਰ ਨੌਕਰ ਬਾਰੇ ਯਿਸੂ ਦੇ ਸ਼ਬਦ ਕਦੋਂ ਪੂਰੇ ਹੋਏ? (ਮੱਤੀ 24:45-47)

ਉਸ ਦੇ ਸ਼ਬਦ ਪੰਤੇਕੁਸਤ 33 ਈਸਵੀ ਵਿਚ ਨਹੀਂ, ਸਗੋਂ 1914 ਤੋਂ ਬਾਅਦ ਪੂਰੇ ਹੋਣ ਲੱਗੇ। ਯਿਸੂ ਨੇ 1919 ਵਿਚ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ। ਨੌਕਰ-ਚਾਕਰ ਸਾਰੇ ਮਸੀਹੀ ਹਨ ਜਿਨ੍ਹਾਂ ਨੂੰ ਭੋਜਨ ਦਿੱਤਾ ਜਾਂਦਾ ਹੈ।​—7/15, ਸਫ਼ੇ 21-23.

ਯਿਸੂ ਵਫ਼ਾਦਾਰ ਨੌਕਰ ਨੂੰ “ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ” ਕਦੋਂ ਬਣਾਉਂਦਾ ਹੈ?

ਇਹ ਭਵਿੱਖ ਵਿਚ ਹੋਵੇਗਾ ਜਦੋਂ ਮਹਾਂਕਸ਼ਟ ਦੌਰਾਨ ਵਫ਼ਾਦਾਰ ਭਰਾਵਾਂ ਨੂੰ ਸਵਰਗ ਲਿਜਾਇਆ ਜਾਵੇਗਾ।​—7/15, ਸਫ਼ਾ 25.

ਕੀ ਬਾਈਬਲ ਵਿਚ ਕੁਝ ਲੋਕਾਂ ਦੇ ਨਾਂ ਇਸ ਕਰਕੇ ਨਹੀਂ ਦਿੱਤੇ ਗਏ ਕਿਉਂਕਿ ਉਹ ਬੁਰੇ ਸਨ ਜਾਂ ਖ਼ਾਸ ਨਹੀਂ ਸਨ?

ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਬਾਈਬਲ ਵਿਚ ਕਈ ਚੰਗੇ ਤੇ ਬੁਰੇ ਲੋਕਾਂ ਦੇ ਨਾਂ ਨਹੀਂ ਦਿੱਤੇ ਗਏ ਹਨ। (ਰੂਥ 4:1-3; ਮੱਤੀ 26:18) ਬਾਈਬਲ ਵਿਚ ਵਫ਼ਾਦਾਰ ਦੂਤਾਂ ਵਿੱਚੋਂ ਸਿਰਫ਼ ਦੋ ਦੂਤਾਂ ਦੇ ਨਾਂ ਦੱਸੇ ਗਏ ਹਨ।​—9/1, ਸਫ਼ਾ 10.

ਪਰਮੇਸ਼ੁਰ ਦੀ ਤਾਕਤ ਤੋਂ ਇਲਾਵਾ ਕਿਸ ਚੀਜ਼ ਨੇ 230 ਗਵਾਹਾਂ ਦੀ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਜ਼ਾਕਸਨਹਾਊਸਨ ਕੈਂਪ ਤੋਂ ਲੰਬਾ ਸਫ਼ਰ ਕਰਨਾ ਪਿਆ ਸੀ?

ਭਾਵੇਂ ਉਹ ਭੁੱਖ ਤੇ ਬੀਮਾਰੀ ਕਰਕੇ ਬਹੁਤ ਕਮਜ਼ੋਰ ਹੋ ਗਏ ਸਨ, ਪਰ ਉਹ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੇ ਜਿਸ ਕਰਕੇ ਉਹ ਇਸ ਮੁਸ਼ਕਲ ਸਫ਼ਰ ਵਿੱਚੋਂ ਜੀਉਂਦੇ ਬਚ ਨਿਕਲੇ।​—8/15, ਸਫ਼ਾ 18.

ਸਾਨੂੰ ਇਸ ਗੱਲ ਤੋਂ ਹੌਸਲਾ ਕਿਉਂ ਮਿਲਦਾ ਹੈ ਕਿ ਇਜ਼ਰਾਈਲੀ ਯਰਦਨ ਦਰਿਆ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ?

ਭਾਵੇਂ ਦਰਿਆ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਸੀ, ਪਰ ਯਹੋਵਾਹ ਨੇ ਦਰਿਆ ਦੇ ਪਾਣੀ ਨੂੰ ਰੋਕ ਦਿੱਤਾ ਤਾਂਕਿ ਉਸ ਦੇ ਲੋਕ ਦਰਿਆ ਪਾਰ ਕਰ ਸਕਣ। ਇਸ ਚਮਤਕਾਰ ਕਰਕੇ ਉਸ ਉੱਤੇ ਉਨ੍ਹਾਂ ਦੀ ਨਿਹਚਾ ਅਤੇ ਭਰੋਸਾ ਪੱਕਾ ਹੋਇਆ ਅਤੇ ਇਸ ਬਿਰਤਾਂਤ ਤੋਂ ਸਾਨੂੰ ਵੀ ਹੌਸਲਾ ਮਿਲਦਾ ਹੈ।​—9/15, ਸਫ਼ਾ 16.

‘ਸੱਤ ਚਰਵਾਹੇ’ ਅਤੇ ‘ਅੱਠ ਰਾਜਕੁਮਾਰਾਂ’ ਬਾਰੇ ਮੀਕਾਹ 5:5 ਦੀ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?

ਮੀਕਾਹ 5:5 ਵਿਚ ਜ਼ਿਕਰ ਕੀਤੇ ਗਏ ‘ਸੱਤ ਚਰਵਾਹੇ’ ਅਤੇ ‘ਅੱਠ ਰਾਜਕੁਮਾਰ’ ਮੰਡਲੀ ਦੇ ਬਜ਼ੁਰਗ ਹਨ। ਭਵਿੱਖ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਜੋ ਹਮਲਾ ਹੋਵੇਗਾ, ਬਜ਼ੁਰਗ ਉਸ ਦਾ ਸਾਮ੍ਹਣਾ ਕਰਨ ਵਾਸਤੇ ਭੈਣਾਂ-ਭਰਾਵਾਂ ਨੂੰ ਤਕੜਾ ਕਰ ਰਹੇ ਹਨ।​—11/15, ਸਫ਼ਾ 20.