ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2013

ਜਦ ਯਹੋਵਾਹ ਇਸ ਬੁਰੀ ਦੁਨੀਆਂ ਦਾ ਖ਼ਾਤਮਾ ਕਰੇਗਾ, ਤਾਂ ਉਸ ਸਮੇਂ ਦੀ ਉਡੀਕ ਕਰਦਿਆਂ ਅਸੀਂ ਪਰਮੇਸ਼ੁਰ ਦੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ? ਅੱਜ ਯਹੋਵਾਹ ਤੇ ਯਿਸੂ ਆਪਣੀਆਂ ਭੇਡਾਂ ਦੀ ਅਗਵਾਈ ਕਿਵੇਂ ਕਰਦੇ ਹਨ?

“ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ”

ਮਸੀਹੀਆਂ ਨੂੰ ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? ਦੂਜਿਆਂ ਲਈ ਪ੍ਰਾਰਥਨਾ ਕਰਨ ਨਾਲ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?

ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਤਰੀਕੇ

ਜਾਣੋ ਕਿ ਕੁਝ ਲੋਕ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਪਰਮੇਸ਼ੁਰ ਦਾ ਗਿਆਨ ਦੇਣ ਲਈ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਦਾਨ ਕਿਵੇਂ ਦਿੰਦੇ ਹਨ।

ਅਸੀਂ “ਪਰਮੇਸ਼ੁਰ ਦੀ ਉਡੀਕ” ਕਿਵੇਂ ਕਰ ਸਕਦੇ ਹਾਂ?

ਇਸ ਬੁਰੀ ਦੁਨੀਆਂ ਦੇ ਅੰਤ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ? ਅਸੀਂ ਪਰਮੇਸ਼ੁਰ ਦੇ ਧੀਰਜ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

ਜੀਵਨੀ

ਪਰਮੇਸ਼ੁਰ ਦੀ ਸੇਵਾ ਉਸ ਲਈ ਦਵਾਈ ਵਾਂਗ ਹੈ!

ਓਨੇਸਮਸ ਨੂੰ ਜਨਮ ਤੋਂ ਹੀ ਬ੍ਰਿਟਲ ਬੋਨ ਡੀਜ਼ੀਜ਼ (ਹੱਡੀਆਂ ਦਾ ਟੁੱਟਣਾ) ਹੈ। ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਵਾਅਦਿਆਂ ਤੋਂ ਉਸ ਨੂੰ ਕਿਵੇਂ ਹੌਸਲਾ ਮਿਲਿਆ?

ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?

ਹਿਜ਼ਕੀਯਾਹ, ਯਸਾਯਾਹ, ਮੀਕਾਹ ਅਤੇ ਯਰੂਸ਼ਲਮ ਦੇ ਸਰਦਾਰ ਵਧੀਆ ਚਰਵਾਹੇ ਕਿਵੇਂ ਸਾਬਤ ਹੋਏ? ਅੱਜ ਸੱਤ ਚਰਵਾਹੇ ਤੇ ਅੱਠ ਰਾਜਕੁਮਾਰ ਕੌਣ ਹਨ?

ਯਹੋਵਾਹ ਦੇ ਚਰਵਾਹਿਆਂ ਦਾ ਕਹਿਣਾ ਮੰਨੋ

ਬਜ਼ੁਰਗਾਂ ਨੂੰ ਪਵਿੱਤਰ ਸ਼ਕਤੀ ਜ਼ਰੀਏ ਮੰਡਲੀ ਵਿਚ ਚਰਵਾਹਿਆਂ ਵਜੋਂ ਚੁਣਿਆ ਗਿਆ ਹੈ। ਭੇਡਾਂ ਨੂੰ ਉਨ੍ਹਾਂ ਦੀ ਕਿਉਂ ਸੁਣਨੀ ਚਾਹੀਦੀ ਹੈ?

ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋ

ਜਦ ਮੰਡਲੀ ਦੇ ਕਿਸੇ ਭੈਣ-ਭਰਾ ਨੂੰ ਹੌਸਲੇ ਜਾਂ ਸਲਾਹ ਦੀ ਲੋੜ ਹੁੰਦੀ ਹੈ, ਤਾਂ ਬਜ਼ੁਰਗ ਉਸ ਦੀ ਮਦਦ ਕਿਵੇਂ ਕਰ ਸਕਦੇ ਹਨ? ਬਜ਼ੁਰਗ ਸਭ ਤੋਂ ਮਹਾਨ ਚਰਵਾਹਿਆਂ ਯਹੋਵਾਹ ਤੇ ਯਿਸੂ ਮਸੀਹ ਦੀ ਰੀਸ ਕਿਵੇਂ ਕਰ ਸਕਦੇ ਹਨ?

ਇਤਿਹਾਸ ਦੇ ਪੰਨਿਆਂ ਤੋਂ

“ਮੈਂ ਆਪਣਾ ਘਰ ਆਪਣੇ ਨਾਲ ਕਿਤੇ ਵੀ ਲੈ ਜਾਂਦਾ ਸੀ”

1929 ਦੇ ਅਖ਼ੀਰ ਵਿਚ ਸ਼ੇਅਰ ਬਾਜ਼ਾਰ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਨਾਲ ਪੂਰੀ ਦੁਨੀਆਂ ਆਰਥਿਕ ਮਹਾਂ-ਮੰਦੀ ਦੀ ਲਪੇਟ ਵਿਚ ਆ ਗਈ। ਇਸ ਮਹਾਂ-ਮੰਦੀ ਦੌਰਾਨ ਪਾਇਨੀਅਰਾਂ ਨੇ ਆਪਣਾ ਗੁਜ਼ਾਰਾ ਕਿਵੇਂ ਤੋਰਿਆ?