ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2013

ਇਸ ਅੰਕ ਵਿਚ ਸ੍ਰਿਸ਼ਟੀ ਤੋਂ ਕੁਝ ਸਬੂਤ ਲਏ ਗਏ ਹਨ ਜਿਨ੍ਹਾਂ ਤੋਂ ਅਸੀਂ ਸਿਰਜਣਹਾਰ ਦੀ ਤਾਕਤ ਤੇ ਬੁੱਧ ਬਾਰੇ ਸਿੱਖਦੇ ਹਾਂ। ਨਾਲੇ ਜਾਣੋ ਕਿ ਅਸੀਂ ਯਿਸੂ ਦੀ ਦਿਲੋਂ ਕੀਤੀ ਗਈ ਪ੍ਰਾਰਥਨਾ ਮੁਤਾਬਕ ਕਿਵੇਂ ਚੱਲ ਸਕਦੇ ਹਾਂ।

ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਪੀਨ ਵਿਚ ਖ਼ੁਸ਼ੀ ਨਾਲ ਪੇਸ਼ ਕੀਤਾ

ਜਾਣੋ ਕਿ ਕੁਝ ਭੈਣਾਂ-ਭਰਾਵਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਅਤੇ ਚੀਜ਼ਾਂ ਵੇਚ ਕੇ ਫ਼ਿਲਪੀਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕਿਉਂ ਕੀਤਾ।

ਸ੍ਰਿਸ਼ਟੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ

ਸਿੱਖੋ ਕਿ ਪਰਮੇਸ਼ੁਰ ਬਾਰੇ ਸੱਚਾਈ ਜਾਣਨ ਲਈ ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਅਤੇ ਉਸ ’ਤੇ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ।

“ਯਹੋਵਾਹ ਦੇ ਦਾਸ ਬਣ ਕੇ ਉਸ ਦੀ ਸੇਵਾ ਕਰੋ”

ਅਸੀਂ ਸ਼ੈਤਾਨ ਦੇ ਗ਼ੁਲਾਮ ਹੋਣ ਤੋਂ ਕਿਵੇਂ ਬਚ ਸਕਦੇ ਹਾਂ? ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

ਜੀਵਨੀ

ਯਹੋਵਾਹ ’ਤੇ ਭਰੋਸਾ ਰੱਖਣ ਨਾਲ ਮਿਲੀਆਂ ਬਰਕਤਾਂ

ਮੈਲਕਮ ਅਤੇ ਗ੍ਰੇਸ ਐਲਨ ਨੇ ਯਹੋਵਾਹ ਦੀ ਸੇਵਾ ਵਿਚ 75 ਤੋਂ ਜ਼ਿਆਦਾ ਸਾਲ ਬਿਤਾਏ ਹਨ। ਜਾਣੋ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ’ਤੇ ਭਰੋਸਾ ਰੱਖਦੇ ਹਨ।

ਦਿਲੋਂ ਅਤੇ ਸੋਚ-ਸਮਝ ਕੇ ਕੀਤੀ ਗਈ ਪ੍ਰਾਰਥਨਾ ਤੋਂ ਸਾਡੇ ਲਈ ਸਬਕ

ਅਸੀਂ ਲੇਵੀਆਂ ਦੀ ਪ੍ਰਾਰਥਨਾ ਤੋਂ ਕੀ ਸਿੱਖਦੇ ਹਾਂ? ਅਸੀਂ ਸੋਚ-ਸਮਝ ਕੇ ਦਿਲੋਂ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ?

ਯਿਸੂ ਦੀ ਦਿਲੋਂ ਕੀਤੀ ਪ੍ਰਾਰਥਨਾ ਮੁਤਾਬਕ ਚੱਲੋ

ਜਦ ਯਿਸੂ ਨੇ ਪ੍ਰਾਰਥਨਾ ਕੀਤੀ, ਤਾਂ ਉਸ ਨੇ ਆਪਣੀਆਂ ਖ਼ਾਹਸ਼ਾਂ ਦੀ ਬਜਾਇ ਯਹੋਵਾਹ ਦੀ ਇੱਛਾ ਨੂੰ ਪਹਿਲੀ ਥਾਂ ਦਿੱਤੀ। ਅਸੀਂ ਉਸ ਦੀ ਪ੍ਰਾਰਥਨਾ ਮੁਤਾਬਕ ਕਿਵੇਂ ਚੱਲ ਸਕਦੇ ਹਾਂ?

ਕੀ ਤੁਸੀਂ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਵਧ-ਚੜ੍ਹ ਕੇ ਪ੍ਰਚਾਰ ਕਰੋਗੇ?

ਜਾਣੋ ਕਿ ਕੁਝ ਭੈਣ-ਭਰਾ ਹਰ ਮੌਕੇ ਤੇ ਗਵਾਹੀ ਦੇਣ ਲਈ ਕਿਵੇਂ ਤਿਆਰ ਹੁੰਦੇ ਹਨ।