Skip to content

Skip to table of contents

“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?”

“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?”

“ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਹੈ?”​—ਮੱਤੀ 24:45.

1, 2. ਯਿਸੂ ਸਾਨੂੰ ਕਿਸ ਦੇ ਜ਼ਰੀਏ ਗਿਆਨ ਦੇ ਰਿਹਾ ਹੈ ਅਤੇ ਸਾਨੂੰ ਵਫ਼ਾਦਾਰ ਨੌਕਰ ਦੀ ਲੋੜ ਕਿਉਂ ਹੈ?

ਇਕ ਭੈਣ ਨੇ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦੇ ਭਰਾਵਾਂ ਨੂੰ ਇਕ ਚਿੱਠੀ ਵਿਚ ਲਿਖਿਆ: “ਭਰਾਵੋ, ਸਮੇਂ ਸਿਰ ਮੈਗਜ਼ੀਨ-ਕਿਤਾਬਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਨ੍ਹਾਂ ਵਿਚ ਹਮੇਸ਼ਾ ਉਹੀ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਦੀ ਮੈਨੂੰ ਲੋੜ ਹੁੰਦੀ ਹੈ।” ਕੀ ਤੁਹਾਨੂੰ ਵੀ ਇੱਦਾਂ ਲੱਗਦਾ? ਸਾਨੂੰ ਇਸ ਤੋਂ ਕੋਈ ਹੈਰਾਨੀ ਨਹੀਂ ਹੁੰਦੀ ਕਿ ਸਾਨੂੰ ਸਹੀ ਸਮੇਂ ਤੇ ਭੋਜਨ ਯਾਨੀ ਗਿਆਨ ਮਿਲਦਾ ਹੈ।

2 ਸਹੀ ਸਮੇਂ ਤੇ ਮਿਲਦਾ ਗਿਆਨ ਇਸ ਗੱਲ ਦਾ ਸਬੂਤ ਹੈ ਕਿ ਮੰਡਲੀ ਦਾ ਮੁਖੀ ਯਿਸੂ ਸਾਨੂੰ ਗਿਆਨ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਿਹਾ ਹੈ। ਉਹ ਕਿਸ ਰਾਹੀਂ ਸਾਨੂੰ ਗਿਆਨ ਦਿੰਦਾ ਹੈ? ਆਪਣੀ ਮੌਜੂਦਗੀ ਦੀ ਨਿਸ਼ਾਨੀ ਦਿੰਦਿਆਂ ਯਿਸੂ ਨੇ ਕਿਹਾ ਸੀ ਕਿ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੇ ਜ਼ਰੀਏ ਆਪਣੇ ਸਾਰੇ ਨੌਕਰਾਂ-ਚਾਕਰਾਂ ਨੂੰ “ਸਹੀ ਸਮੇਂ ਤੇ ਭੋਜਨ” ਦੇਵੇਗਾ। * (ਮੱਤੀ 24:45-47 ਪੜ੍ਹੋ।) ਇਨ੍ਹਾਂ ਆਖ਼ਰੀ ਦਿਨਾਂ ਵਿਚ ਯਿਸੂ ਵਫ਼ਾਦਾਰ ਨੌਕਰ ਰਾਹੀਂ ਆਪਣੇ ਸੱਚੇ ਚੇਲਿਆਂ ਨੂੰ ਗਿਆਨ ਦੇ ਰਿਹਾ ਹੈ। ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਵਫ਼ਾਦਾਰ ਨੌਕਰ ਕੌਣ ਹੈ ਕਿਉਂਕਿ ਆਪਣੀ ਨਿਹਚਾ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਲਈ ਸਾਨੂੰ ਵਫ਼ਾਦਾਰ ਨੌਕਰ ਦੀ ਲੋੜ ਹੈ।​—ਮੱਤੀ 4:4; ਯੂਹੰ. 17:3.

3. ਵਫ਼ਾਦਾਰ ਨੌਕਰ ਦੀ ਮਿਸਾਲ ਬਾਰੇ ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਕੀ ਕਿਹਾ ਗਿਆ ਸੀ?

3 ਵਫ਼ਾਦਾਰ ਨੌਕਰ ਬਾਰੇ ਯਿਸੂ ਦੀ ਮਿਸਾਲ ਦਾ ਕੀ ਮਤਲਬ ਹੈ? ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਇਹ ਕਿਹਾ ਗਿਆ ਸੀ: ਯਿਸੂ ਨੇ ਪੰਤੇਕੁਸਤ 33 ਈਸਵੀ ਵਿਚ ਵਫ਼ਾਦਾਰ ਨੌਕਰ ਨੂੰ ਆਪਣੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ ਸੀ। ਉਸ ਸਮੇਂ ਤੋਂ ਧਰਤੀ ’ਤੇ ਜੀ ਰਹੇ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਵਫ਼ਾਦਾਰ ਨੌਕਰ ਕਿਹਾ ਜਾਂਦਾ ਸੀ। ਹਰ ਚੁਣਿਆ ਹੋਇਆ ਮਸੀਹੀ ਨੌਕਰਾਂ-ਚਾਕਰਾਂ ਵਿੱਚੋਂ ਇਕ ਸੀ। ਯਿਸੂ ਨੇ 1919 ਵਿਚ ਵਫ਼ਾਦਾਰ ਨੌਕਰ ਨੂੰ “ਆਪਣੀ ਸਾਰੀ ਮਲਕੀਅਤ” ਯਾਨੀ ਧਰਤੀ ਉੱਤੇ ਰਾਜ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਤੇ ਕੰਮਾਂ ਦਾ ਮੁਖਤਿਆਰ ਬਣਾਇਆ। ਪਰ  ਵਫ਼ਾਦਾਰ ਤੇ ਸਮਝਦਾਰ ਨੌਕਰ ਦੀ ਮਿਸਾਲ ਬਾਰੇ ਹੋਰ ਪ੍ਰਾਰਥਨਾ ਅਤੇ ਸਟੱਡੀ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਸਾਨੂੰ ਇਸ ਬਾਰੇ ਆਪਣੀ ਸਮਝ ਵਿਚ ਤਬਦੀਲੀ ਕਰਨ ਦੀ ਲੋੜ ਹੈ। (ਕਹਾ. 4:18) ਆਓ ਆਪਾਂ ਦੇਖੀਏ ਕਿ ਇਸ ਮਿਸਾਲ ਦਾ ਸਾਡੇ ਨਾਲ ਕੀ ਤਅੱਲਕ ਹੈ, ਭਾਵੇਂ ਸਾਡੀ ਉਮੀਦ ਸਵਰਗ ਜਾਣ ਜਾਂ ਧਰਤੀ ’ਤੇ ਰਹਿਣ ਦੀ ਹੈ।

ਵਫ਼ਾਦਾਰ ਨੌਕਰ ਬਾਰੇ ਯਿਸੂ ਦੇ ਸ਼ਬਦ ਕਦੋਂ ਪੂਰੇ ਹੁੰਦੇ ਹਨ?

4-6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਵਫ਼ਾਦਾਰ ਨੌਕਰ ਬਾਰੇ ਯਿਸੂ ਦੇ ਸ਼ਬਦ 1914 ਤੋਂ ਬਾਅਦ ਹੀ ਪੂਰੇ ਹੋਣ ਲੱਗੇ?

4 ਬਾਈਬਲ ਵਿਚ ਯਿਸੂ ਦੀ ਪੂਰੀ ਭਵਿੱਖਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਵਫ਼ਾਦਾਰ ਅਤੇ ਸਮਝਦਾਰ ਨੌਕਰ ਬਾਰੇ ਉਸ ਦੇ ਸ਼ਬਦ ਪੰਤੇਕੁਸਤ 33 ਈਸਵੀ ਵਿਚ ਨਹੀਂ, ਸਗੋਂ ਆਖ਼ਰੀ ਦਿਨਾਂ ਵਿਚ ਪੂਰੇ ਹੋਣ ਲੱਗੇ। ਆਓ ਆਪਾਂ ਦੇਖੀਏ ਕਿ ਸਾਨੂੰ ਬਾਈਬਲ ਤੋਂ ਇਹ ਗੱਲ ਕਿਵੇਂ ਪਤਾ ਲੱਗੀ।

5 ਯਿਸੂ ਨੇ ਵਫ਼ਾਦਾਰ ਨੌਕਰ ਦੀ ਮਿਸਾਲ ਉਦੋਂ ਦਿੱਤੀ ਜਦ ਉਹ ਆਪਣੀ ‘ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਨਿਸ਼ਾਨੀ’ ਬਾਰੇ ਭਵਿੱਖਬਾਣੀ ਕਰ ਰਿਹਾ ਸੀ। (ਮੱਤੀ 24:3) ਇਸ ਭਵਿੱਖਬਾਣੀ ਦਾ ਪਹਿਲਾ ਹਿੱਸਾ ਮੱਤੀ 24:4-22 ਵਿਚ ਹੈ ਜੋ ਪਹਿਲਾਂ 33 ਤੋਂ 70 ਈਸਵੀ ਦੌਰਾਨ ਪੂਰਾ ਹੋਇਆ ਸੀ ਅਤੇ ਫਿਰ ਸਾਡੇ ਜ਼ਮਾਨੇ ਵਿਚ ਸਾਰੀ ਦੁਨੀਆਂ ਵਿਚ ਪੂਰਾ ਹੋ ਰਿਹਾ ਹੈ। ਕੀ ਇਸ ਦਾ ਮਤਲਬ ਹੈ ਕਿ ਵਫ਼ਾਦਾਰ ਨੌਕਰ ਬਾਰੇ ਵੀ ਯਿਸੂ ਦੇ ਸ਼ਬਦ ਪਹਿਲੀ ਸਦੀ ਅਤੇ ਸਾਡੇ ਜ਼ਮਾਨੇ ਵਿਚ ਪੂਰੇ ਹੁੰਦੇ ਹਨ? ਨਹੀਂ।

6 ਮੱਤੀ 24:29 ਤੋਂ ਸ਼ੁਰੂ ਕਰਦਿਆਂ ਯਿਸੂ ਖ਼ਾਸ ਕਰਕੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਸੀ ਜੋ ਸਾਡੇ ਜ਼ਮਾਨੇ ਵਿਚ ਹੋਣੀਆਂ ਸਨ। (ਮੱਤੀ 24:30, 42, 44 ਪੜ੍ਹੋ।) ਮਹਾਂਕਸ਼ਟ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ ਸੀ ਕਿ ਲੋਕ “ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ” ਦੇਖਣਗੇ। ਫਿਰ ਯਿਸੂ ਨੇ ਆਖ਼ਰੀ ਦਿਨਾਂ ਵਿਚ ਰਹਿੰਦੇ ਲੋਕਾਂ ਨੂੰ ਜਾਗਦੇ ਰਹਿਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ” ਅਤੇ “ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।” * ਇਨ੍ਹਾਂ ਆਇਤਾਂ ਵਿਚ ਆਖ਼ਰੀ ਦਿਨਾਂ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਵਫ਼ਾਦਾਰ ਨੌਕਰ ਦੀ ਮਿਸਾਲ ਦਿੱਤੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਫ਼ਾਦਾਰ ਨੌਕਰ ਬਾਰੇ ਉਸ ਦੇ ਸ਼ਬਦ 1914 ਵਿਚ ਆਖ਼ਰੀ ਦਿਨ ਸ਼ੁਰੂ ਹੋਣ ਤੋਂ ਬਾਅਦ ਹੀ ਪੂਰੇ ਹੋਣ ਲੱਗੇ। ਇੱਦਾਂ ਕਹਿਣਾ ਠੀਕ ਕਿਉਂ ਹੈ?

7. ਵਾਢੀ ਦਾ ਸਮਾਂ ਸ਼ੁਰੂ ਹੋਣ ਨਾਲ ਕਿਹੜਾ ਸਵਾਲ ਖੜ੍ਹਾ ਹੋਇਆ ਅਤੇ ਕਿਉਂ?

7 ਜ਼ਰਾ ਇਸ ਸਵਾਲ ਬਾਰੇ ਸੋਚੋ: “ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਅਸਲ ਵਿਚ ਕੌਣ ਹੈ?” ਪਹਿਲੀ ਸਦੀ ਵਿਚ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਸੀ। ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਰਸੂਲ ਚਮਤਕਾਰ ਕਰ ਸਕਦੇ ਸਨ ਅਤੇ ਦੂਜਿਆਂ ਨੂੰ ਪਵਿੱਤਰ ਸ਼ਕਤੀ ਦੀਆਂ ਦਾਤਾਂ ਦੇ ਸਕਦੇ ਸਨ। ਇਹ ਇਸ ਗੱਲ ਦਾ ਸਬੂਤ ਸੀ ਕਿ ਪਰਮੇਸ਼ੁਰ ਉਨ੍ਹਾਂ ਦੇ ਨਾਲ ਸੀ। (ਰਸੂ. 5:12) ਸੋ ਕਿਸੇ ਨੂੰ ਇਹ ਪੁੱਛਣ ਦੀ ਲੋੜ ਨਹੀਂ ਸੀ ਕਿ ਯਿਸੂ ਨੇ ਮੰਡਲੀ ਵਿਚ ਅਗਵਾਈ ਕਰਨ ਲਈ ਕਿਨ੍ਹਾਂ ਨੂੰ ਚੁਣਿਆ ਸੀ। ਪਰ 1914 ਵਿਚ ਹਾਲਾਤ ਵੱਖਰੇ ਸਨ। ਉਸ ਸਾਲ ਵਾਢੀ ਦਾ ਸਮਾਂ ਸ਼ੁਰੂ ਹੋਇਆ ਅਤੇ ਜੰਗਲੀ ਬੂਟੀ ਨੂੰ ਕਣਕ ਤੋਂ ਜੁਦਾ ਕਰਨ ਦਾ ਸਮਾਂ ਆ ਗਿਆ ਸੀ। (ਮੱਤੀ 13:36-43) ਉਸ ਸਮੇਂ ਕਈ ਝੂਠੇ ਮਸੀਹੀ ਯਿਸੂ ਦੇ ਸੱਚੇ ਚੇਲੇ ਹੋਣ ਦਾ ਦਾਅਵਾ ਕਰ ਰਹੇ ਸਨ। ਇਸ ਲਈ ਵਾਢੀ ਦਾ ਸਮਾਂ ਸ਼ੁਰੂ ਹੋਣ ਨਾਲ ਇਹ ਸਵਾਲ ਖੜ੍ਹਾ ਹੋਇਆ: ਇਨ੍ਹਾਂ ਸਾਰਿਆਂ ਵਿੱਚੋਂ ਕਣਕ ਵਰਗੇ ਚੁਣੇ ਹੋਏ ਮਸੀਹੀ ਕੌਣ ਸਨ? ਵਫ਼ਾਦਾਰ ਨੌਕਰ ਦੀ ਮਿਸਾਲ ਤੋਂ ਇਸ ਦਾ ਜਵਾਬ ਮਿਲਦਾ ਹੈ। ਯਿਸੂ ਦੇ ਚੁਣੇ ਹੋਏ ਚੇਲੇ ਉਹੀ ਸਨ ਜਿਨ੍ਹਾਂ ਨੂੰ ਭੋਜਨ ਯਾਨੀ ਸੱਚਾਈ ਦਾ ਗਿਆਨ ਮਿਲ ਰਿਹਾ ਸੀ।

ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

8. ਸਿਰਫ਼ ਚੁਣੇ ਹੋਏ ਮਸੀਹੀ ਵਫ਼ਾਦਾਰ ਨੌਕਰ ਵਜੋਂ ਸੇਵਾ ਕਿਉਂ ਕਰ ਸਕਦੇ ਹਨ?

8 ਸਿਰਫ਼ ਚੁਣੇ ਹੋਏ ਮਸੀਹੀ ਵਫ਼ਾਦਾਰ ਨੌਕਰ ਵਜੋਂ ਸੇਵਾ ਕਰ ਸਕਦੇ ਹਨ। ਉਨ੍ਹਾਂ ਨੂੰ “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਕਿਹਾ ਜਾਂਦਾ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ‘ਹਰ ਪਾਸੇ ਉਸ ਦੇ ਗੁਣ ਗਾਉਣ’ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਉਨ੍ਹਾਂ ਨੂੰ “ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।” (1 ਪਤ. 2:9) ਤਾਂ ਫਿਰ ਇਹ ਬਿਲਕੁਲ ਠੀਕ ਹੈ ਕਿ ਜਿਹੜੇ ਮਸੀਹੀ “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਵਿੱਚੋਂ ਹਨ, ਉਹੀ ਬਾਕੀ ਮਸੀਹੀਆਂ ਨੂੰ ਬਾਈਬਲ ਤੋਂ ਸੱਚਾਈ ਸਿਖਾਉਣ।​—ਮਲਾ. 2:7; ਪ੍ਰਕਾ. 12:17.

9. ਕੀ ਸਾਰੇ ਚੁਣੇ ਹੋਏ ਮਸੀਹੀ ਵਫ਼ਾਦਾਰ ਨੌਕਰ ਵਜੋਂ ਸੇਵਾ ਕਰਦੇ ਹਨ? ਸਮਝਾਓ।

 9 ਕੀ ਸਾਰੇ ਚੁਣੇ ਹੋਏ ਮਸੀਹੀ ਵਫ਼ਾਦਾਰ ਨੌਕਰ ਵਜੋਂ ਸੇਵਾ ਕਰਦੇ ਹਨ? ਨਹੀਂ। ਸਾਰੇ ਚੁਣੇ ਹੋਏ ਮਸੀਹੀਆਂ ਨੂੰ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਗਿਆਨ ਦੇਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੈ। ਚੁਣੇ ਹੋਏ ਮਸੀਹੀਆਂ ਵਿੱਚੋਂ ਕੁਝ ਭਰਾ ਆਪਣੀ ਮੰਡਲੀ ਵਿਚ ਸਹਾਇਕ ਸੇਵਕਾਂ ਜਾਂ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ। ਉਹ ਮੰਡਲੀ ਵਿਚ ਅਤੇ ਘਰ-ਘਰ ਪ੍ਰਚਾਰ ਕਰ ਕੇ ਲੋਕਾਂ ਨੂੰ ਸਿਖਾਉਂਦੇ ਹਨ ਅਤੇ ਸੰਗਠਨ ਦੀਆਂ ਹਿਦਾਇਤਾਂ ਮੁਤਾਬਕ ਚੱਲਦੇ ਹਨ। ਪਰ ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਗਿਆਨ ਨਹੀਂ ਦਿੰਦੇ। ਚੁਣੇ ਹੋਏ ਮਸੀਹੀਆਂ ਵਿੱਚੋਂ ਨਿਮਰ ਭੈਣਾਂ ਵੀ ਹਨ ਜੋ ਕਦੀ ਵੀ ਮੰਡਲੀ ਵਿਚ ਸਿਖਾਉਣ ਦੀ ਗੁਸਤਾਖ਼ੀ ਨਹੀਂ ਕਰਦੀਆਂ।​—1 ਕੁਰਿੰ. 11:3; 14:34.

10. ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

10 ਤਾਂ ਫਿਰ ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ? ਯਾਦ ਕਰੋ ਕਿ ਯਿਸੂ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦਿੰਦਾ ਹੁੰਦਾ ਸੀ ਅਤੇ ਉਹ ਅੱਜ ਵੀ ਇਸੇ ਤਰ੍ਹਾਂ ਕਰ ਰਿਹਾ ਹੈ। ਇਸ ਲਈ ਵਫ਼ਾਦਾਰ ਨੌਕਰ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਭਰਾਵਾਂ ਦਾ ਛੋਟਾ ਜਿਹਾ ਗਰੁੱਪ ਹੈ ਜੋ ਯਿਸੂ ਦੀ ਮੌਜੂਦਗੀ ਦੌਰਾਨ ਭੋਜਨ ਤਿਆਰ ਕਰਦਾ ਅਤੇ ਵੰਡਦਾ ਹੈ। ਇਨ੍ਹਾਂ ਆਖ਼ਰੀ ਦਿਨਾਂ ਵਿਚ ਇਹ ਚੁਣੇ ਹੋਏ ਭਰਾ ਵਫ਼ਾਦਾਰ ਨੌਕਰ ਵਜੋਂ ਵਰਲਡ ਹੈੱਡ-ਕੁਆਰਟਰ ਵਿਚ ਇਕੱਠੇ ਕੰਮ ਕਰ ਰਹੇ ਹਨ। ਇਹ ਭਰਾ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹਨ। ਧਿਆਨ ਦਿਓ ਕਿ ਭਾਵੇਂ ਇਹ ਨੌਕਰ ਕੁਝ ਭਰਾਵਾਂ ਦਾ ਇਕ ਗਰੁੱਪ ਹੈ, ਪਰ ਯਿਸੂ ਨੇ ਇਸ ਨੂੰ ਇਕ “ਨੌਕਰ” ਕਿਹਾ ਸੀ। ਇਸ ਲਈ ਪ੍ਰਬੰਧਕ ਸਭਾ ਦੇ ਸਾਰੇ ਮੈਂਬਰ ਇਕੱਠੇ ਮਿਲ ਕੇ ਫ਼ੈਸਲੇ ਕਰਦੇ ਹਨ।

ਨੌਕਰ-ਚਾਕਰ ਕੌਣ ਹਨ?

11, 12. (ੳ) ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਦੋ ਵਾਰ ਕਿਸ-ਕਿਸ ਦਾ ਮੁਖਤਿਆਰ ਬਣਾਇਆ ਜਾਂਦਾ ਹੈ? (ਅ) ਯਿਸੂ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਕਦੋਂ ਬਣਾਇਆ ਅਤੇ ਉਸ ਨੇ ਕਿਨ੍ਹਾਂ ਨੂੰ ਚੁਣਿਆ?

11 ਗੌਰ ਕਰੋ ਕਿ ਯਿਸੂ ਦੀ ਮਿਸਾਲ ਵਿਚ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਦੋ ਵਾਰ ਮੁਖਤਿਆਰ ਬਣਾਇਆ ਜਾਂਦਾ ਹੈ। ਪਹਿਲਾਂ ਨੌਕਰਾਂ-ਚਾਕਰਾਂ ਦਾ ਅਤੇ ਫਿਰ ਮਾਲਕ ਦੀ ਸਾਰੀ ਮਲਕੀਅਤ ਦਾ। ਯਾਦ ਕਰੋ ਕਿ ਯਿਸੂ ਦੇ ਸ਼ਬਦ ਆਖ਼ਰੀ ਦਿਨਾਂ ਵਿਚ ਪੂਰੇ ਹੋਣੇ ਸਨ, ਇਸ ਲਈ ਨੌਕਰ ਨੂੰ 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਹੀ ਮੁਖਤਿਆਰ ਬਣਾਇਆ ਜਾ ਸਕਦਾ ਸੀ।

12 ਯਿਸੂ ਨੇ ਵਫ਼ਾਦਾਰ ਨੌਕਰ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਕਦੋਂ ਬਣਾਇਆ ਸੀ? ਯਾਦ ਕਰੋ ਕਿ ਵਾਢੀ ਦਾ ਸਮਾਂ 1914 ਵਿਚ ਸ਼ੁਰੂ ਹੋਇਆ ਸੀ। ਅਸੀਂ ਪਹਿਲਾਂ ਦੇਖਿਆ ਸੀ ਕਿ ਉਸ ਸਮੇਂ ਕਈ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਸਨ। ਇਸ ਲਈ ਸਵਾਲ ਖੜ੍ਹਾ ਹੋਇਆ ਸੀ ਕਿ ਇਨ੍ਹਾਂ ਸਾਰਿਆਂ ਵਿੱਚੋਂ ਯਿਸੂ ਕਿਸ ਨੂੰ ਵਫ਼ਾਦਾਰ ਨੌਕਰ ਵਜੋਂ ਚੁਣੇਗਾ? ਇਸ ਦਾ ਜਵਾਬ ਉਦੋਂ  ਮਿਲਿਆ ਜਦ 1914 ਤੋਂ ਲੈ ਕੇ 1919 ਦੇ ਸ਼ੁਰੂ ਤਕ ਯਿਸੂ ਆਪਣੇ ਪਿਤਾ ਨਾਲ ਮੰਦਰ ਦੀ ਜਾਂਚ ਕਰਨ ਆਇਆ ਯਾਨੀ ਇਹ ਦੇਖਣ ਆਇਆ ਕਿ ਪਰਮੇਸ਼ੁਰ ਦੀ ਭਗਤੀ ਕੌਣ ਸਹੀ ਤਰੀਕੇ ਨਾਲ ਕਰ ਰਹੇ ਸਨ। * (ਮਲਾ. 3:1) ਉਹ ਇਹ ਦੇਖ ਕੇ ਬਹੁਤ ਖ਼ੁਸ਼ ਹੋਏ ਕਿ ਬਾਈਬਲ ਸਟੂਡੈਂਟਸ ਦਾ ਛੋਟਾ ਜਿਹਾ ਗਰੁੱਪ ਯਹੋਵਾਹ ਦੀ ਇੱਛਾ ਅਤੇ ਉਸ ਦੇ ਬਚਨ ਮੁਤਾਬਕ ਚੱਲ ਰਿਹਾ ਸੀ। ਭਾਵੇਂ ਕਿ ਇਨ੍ਹਾਂ ਨੂੰ ਸ਼ੁੱਧ ਕੀਤੇ ਜਾਣ ਦੀ ਲੋੜ ਸੀ, ਪਰ ਜਦ ਇਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਪਰਖਿਆ ਅਤੇ ਨਿਖਾਰਿਆ ਗਿਆ, ਤਾਂ ਇਨ੍ਹਾਂ ਨੇ ਨਿਮਰਤਾ ਨਾਲ ਖ਼ੁਦ ਵਿਚ ਤਬਦੀਲੀਆਂ ਕੀਤੀਆਂ। (ਮਲਾ. 3:2-4) ਇਹ ਵਫ਼ਾਦਾਰ ਬਾਈਬਲ ਸਟੂਡੈਂਟਸ ਕਣਕ ਵਰਗੇ ਸੱਚੇ ਮਸੀਹੀ ਸਾਬਤ ਹੋਏ। ਯਿਸੂ ਨੇ 1919 ਵਿਚ ਚੁਣੇ ਹੋਏ ਮਸੀਹੀਆਂ ਵਿੱਚੋਂ ਕੁਝ ਕਾਬਲ ਭਰਾਵਾਂ ਨੂੰ ਵਫ਼ਾਦਾਰ ਅਤੇ ਸਮਝਦਾਰ ਨੌਕਰ ਵਜੋਂ ਚੁਣਿਆ ਅਤੇ ਉਨ੍ਹਾਂ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਇਆ।

13. ਨੌਕਰ-ਚਾਕਰ ਕੌਣ ਹਨ ਅਤੇ ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ?

13 ਤਾਂ ਫਿਰ ਨੌਕਰ-ਚਾਕਰ ਕੌਣ ਹਨ? ਉਹ ਸਾਰੇ ਮਸੀਹੀ ਜਿਨ੍ਹਾਂ ਨੂੰ ਭੋਜਨ ਦਿੱਤਾ ਜਾਂਦਾ ਹੈ। ਆਖ਼ਰੀ ਦਿਨਾਂ ਦੇ ਸ਼ੁਰੂ ਵਿਚ ਸਾਰੇ ਨੌਕਰ-ਚਾਕਰ ਚੁਣੇ ਹੋਏ ਮਸੀਹੀ ਸਨ। ਪਰ ਬਾਅਦ ਵਿਚ ਵੱਡੀ ਭੀੜ ਦੇ ਲੋਕਾਂ ਨੂੰ ਵੀ ਨੌਕਰਾਂ-ਚਾਕਰਾਂ ਵਿਚ ਗਿਣਿਆ ਗਿਆ ਜਿਨ੍ਹਾਂ ਨੂੰ ਹੋਰ ਭੇਡਾਂ ਵੀ ਕਿਹਾ ਜਾਂਦਾ ਹੈ। ਚੁਣੇ ਹੋਏ ਮਸੀਹੀ ਅਤੇ ਹੋਰ ਭੇਡਾਂ ਯਿਸੂ ਦੀ ਅਗਵਾਈ ਹੇਠ “ਇੱਕੋ ਝੁੰਡ” ਹਨ। ਇਸ ਝੁੰਡ ਵਿਚ ਜ਼ਿਆਦਾਤਰ ਮਸੀਹੀ ਹੋਰ ਭੇਡਾਂ ਦੇ ਮੈਂਬਰ ਹਨ। (ਯੂਹੰ. 10:16) ਇਨ੍ਹਾਂ ਸਾਰੇ ਮਸੀਹੀਆਂ ਨੂੰ ਵਫ਼ਾਦਾਰ ਨੌਕਰ ਤੋਂ ਇੱਕੋ ਤਰ੍ਹਾਂ ਦਾ ਭੋਜਨ ਮਿਲਦਾ ਹੈ। ਪ੍ਰਬੰਧਕ ਸਭਾ ਦੇ ਮੈਂਬਰਾਂ ਬਾਰੇ ਕੀ ਜੋ ਵਫ਼ਾਦਾਰ ਨੌਕਰ ਵਜੋਂ ਸੇਵਾ ਕਰਦੇ ਹਨ? ਇਨ੍ਹਾਂ ਭਰਾਵਾਂ ਨੂੰ ਵੀ ਭੋਜਨ ਲੈਣ ਦੀ ਲੋੜ ਹੈ। ਇਸ ਲਈ ਪ੍ਰਬੰਧਕ ਸਭਾ ਦਾ ਹਰ ਭਰਾ ਜਾਣਦਾ ਹੈ ਕਿ ਉਹ ਵੀ ਯਿਸੂ ਦੇ ਬਾਕੀ ਚੇਲਿਆਂ ਵਾਂਗ ਨੌਕਰਾਂ-ਚਾਕਰਾਂ ਵਿੱਚੋਂ ਇਕ ਹੈ।

ਭਾਵੇਂ ਸਾਡੀ ਉਮੀਦ ਸਵਰਗ ਜਾਣ ਜਾਂ ਧਰਤੀ ’ਤੇ ਰਹਿਣ ਦੀ ਹੈ, ਪਰ ਅਸੀਂ ਸਾਰੇ ਨੌਕਰ-ਚਾਕਰ ਹਾਂ ਅਤੇ ਸਾਨੂੰ ਸਹੀ ਸਮੇਂ ਤੇ ਗਿਆਨ ਦੀ ਲੋੜ ਹੈ

14. (ੳ) ਵਫ਼ਾਦਾਰ ਨੌਕਰ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ? (ਅ) ਯਿਸੂ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ? (“ਜੇ ਨੌਕਰ ਬੁਰਾ ਹੋਵੇ . . .” ਨਾਂ ਦੀ ਡੱਬੀ ਦੇਖੋ।)

14 ਯਿਸੂ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਬਾਈਬਲ ਦੇ ਜ਼ਮਾਨੇ ਵਿਚ ਇਕ ਭਰੋਸੇਯੋਗ ਨੌਕਰ ਘਰ ਦਾ ਪ੍ਰਬੰਧਕ ਜਾਂ ਮੁਖਤਿਆਰ ਹੁੰਦਾ ਸੀ। (ਲੂਕਾ 12:42) ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਿਸਾਲ ਲਈ, ਉਹ ਦਾਨ ਤੇ ਜ਼ਮੀਨ-ਜਾਇਦਾਦ ਦੀ ਦੇਖ-ਭਾਲ ਕਰਦਾ ਹੈ, ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦਾ ਹੈ, ਅਸੈਂਬਲੀਆਂ ਤੇ ਸੰਮੇਲਨਾਂ ਦੇ ਪ੍ਰੋਗ੍ਰਾਮ ਤਿਆਰ ਕਰਦਾ ਹੈ ਅਤੇ ਬਾਈਬਲ ਪ੍ਰਕਾਸ਼ਨ ਛਾਪਦਾ ਹੈ ਤਾਂਕਿ ਭੈਣ-ਭਰਾ ਇਨ੍ਹਾਂ ਨੂੰ ਪ੍ਰਚਾਰ ਵਿਚ, ਮੰਡਲੀ ਅਤੇ ਖ਼ੁਦ ਬਾਈਬਲ ਦੀ ਸਟੱਡੀ ਕਰਨ ਲਈ ਵਰਤ ਸਕਣ। ਨੌਕਰਾਂ-ਚਾਕਰਾਂ ਨੂੰ ਵਫ਼ਾਦਾਰ ਨੌਕਰ ਤੋਂ ਮਿਲਦੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ।

 ਨੌਕਰ ਨੂੰ ਮਾਲਕ ਦੀ ਸਾਰੀ ਮਲਕੀਅਤ ਦਾ ਮੁਖਤਿਆਰ ਕਦੋਂ ਬਣਾਇਆ ਜਾਂਦਾ ਹੈ?

15, 16. ਯਿਸੂ ਵਫ਼ਾਦਾਰ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਉਣ ਕਦੋਂ ਆਉਂਦਾ ਹੈ?

15 ਯਿਸੂ ਨੌਕਰ ਨੂੰ “ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ” ਕਦੋਂ ਬਣਾਉਂਦਾ ਹੈ? ਯਿਸੂ ਨੇ ਕਿਹਾ ਸੀ: “ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਆਪਣਾ ਕੰਮ ਕਰਦਿਆਂ ਦੇਖੇ! ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ।” (ਮੱਤੀ 24:46, 47) ਗੌਰ ਕਰੋ ਕਿ ਯਿਸੂ ਉਸ ਨੂੰ ਦੂਜੀ ਵਾਰ ਮੁਖਤਿਆਰ ਉਦੋਂ ਬਣਾਉਂਦਾ ਹੈ ਜਦੋਂ ਉਹ ਨੌਕਰ ਨੂੰ “ਕੰਮ ਕਰਦਿਆਂ” ਯਾਨੀ ਉਸ ਨੂੰ ਵਫ਼ਾਦਾਰੀ ਨਾਲ ਭੋਜਨ ਦਿੰਦਿਆਂ ਦੇਖਦਾ ਹੈ। ਸੋ ਪਹਿਲਾਂ ਯਿਸੂ ਨੌਕਰ ਨੂੰ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਉਂਦਾ ਹੈ, ਫਿਰ ਨੌਕਰ ਕੁਝ ਸਮੇਂ ਲਈ ਆਪਣਾ ਕੰਮ ਕਰਦਾ ਹੈ ਅਤੇ ਇਸ ਤੋਂ ਬਾਅਦ ਯਿਸੂ ਉਸ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਉਂਦਾ ਹੈ। ਇਹ ਸਮਝਣ ਲਈ ਕਿ ਯਿਸੂ ਇਹ ਕਿਵੇਂ ਅਤੇ ਕਦੋਂ ਕਰਦਾ ਹੈ, ਸਾਨੂੰ ਦੋ ਗੱਲਾਂ ਜਾਣਨ ਦੀ ਲੋੜ ਹੈ: ਉਹ ਕਦੋਂ ਆਉਂਦਾ ਹੈ ਅਤੇ ਉਸ ਦੀ ਮਲਕੀਅਤ ਵਿਚ ਕੀ-ਕੀ ਸ਼ਾਮਲ ਹੈ।

16 ਯਿਸੂ ਕਦੋਂ ਆਉਂਦਾ ਹੈ? ਇਸ ਦਾ ਜਵਾਬ ਸਾਨੂੰ ਅਗਲੀਆਂ-ਪਿਛਲੀਆਂ ਆਇਤਾਂ ਤੋਂ ਮਿਲਦਾ ਹੈ। ਯਾਦ ਕਰੋ ਕਿ ਪਿਛਲੀਆਂ ਆਇਤਾਂ ਮੁਤਾਬਕ ਯਿਸੂ ਸ਼ੈਤਾਨ ਦੀ ਦੁਨੀਆਂ ਦਾ ਨਿਆਂ ਤੇ ਅੰਤ ਕਰਨ “ਆਉਂਦਾ” ਹੈ। * (ਮੱਤੀ 24:30, 42, 44) ਇਸ ਲਈ ਵਫ਼ਾਦਾਰ ਨੌਕਰ ਦੀ ਮਿਸਾਲ ਵਿਚ ਯਿਸੂ ਮਹਾਂਕਸ਼ਟ ਦੌਰਾਨ ‘ਆਉਂਦਾ’ ਹੈ।

17. ਯਿਸੂ ਦੀ ਸਾਰੀ ਮਲਕੀਅਤ ਵਿਚ ਕੀ-ਕੀ ਸ਼ਾਮਲ ਹੈ?

17 ਯਿਸੂ ਦੀ “ਸਾਰੀ ਮਲਕੀਅਤ” ਵਿਚ ਕੀ-ਕੀ ਸ਼ਾਮਲ ਹੈ? ਉਹ ਸਿਰਫ਼ ਧਰਤੀ ’ਤੇ ਆਪਣੀ “ਸਾਰੀ” ਮਲਕੀਅਤ ਦੀ ਗੱਲ ਨਹੀਂ ਕਰ ਰਿਹਾ ਸੀ। ਦਰਅਸਲ ਉਸ ਕੋਲ ਸਵਰਗ ਵਿਚ ਵੀ ਬਹੁਤ ਅਧਿਕਾਰ ਹੈ। ਉਸ ਨੇ ਕਿਹਾ ਸੀ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18; ਅਫ਼. 1:20-23) ਉਸ ਦੀ ਮਲਕੀਅਤ ਵਿਚ ਪਰਮੇਸ਼ੁਰ ਦਾ ਰਾਜ ਵੀ ਹੈ ਜੋ ਉਸ ਨੂੰ 1914 ਵਿਚ ਮਿਲਿਆ ਸੀ ਅਤੇ ਉਹ ਆਪਣੇ ਚੁਣੇ ਹੋਏ ਚੇਲਿਆਂ ਨਾਲ ਮਿਲ ਕੇ ਰਾਜ ਕਰੇਗਾ।​—ਪ੍ਰਕਾ. 11:15.

18. ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾ ਕੇ ਯਿਸੂ ਨੂੰ ਖ਼ੁਸ਼ੀ ਕਿਉਂ ਹੁੰਦੀ ਹੈ?

 18 ਇਹ ਸਭ ਕੁਝ ਪੜ੍ਹ ਕੇ ਅਸੀਂ ਕੀ ਸਿੱਖਿਆ ਹੈ? ਜਦ ਯਿਸੂ ਮਹਾਂਕਸ਼ਟ ਦੌਰਾਨ ਨਿਆਂ ਕਰਨ ਆਵੇਗਾ, ਤਾਂ ਉਹ ਦੇਖੇਗਾ ਕਿ ਵਫ਼ਾਦਾਰ ਨੌਕਰ ਸਹੀ ਸਮੇਂ ਤੇ ਉਸ ਦੇ ਨੌਕਰਾਂ-ਚਾਕਰਾਂ ਨੂੰ ਭੋਜਨ ਦਿੰਦਾ ਆਇਆ ਹੈ। ਫਿਰ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾ ਕੇ ਯਿਸੂ ਨੂੰ ਬੜੀ ਖ਼ੁਸ਼ੀ ਹੋਵੇਗੀ। ਜਿਹੜੇ ਭਰਾ ਵਫ਼ਾਦਾਰ ਨੌਕਰ ਵਜੋਂ ਸੇਵਾ ਕਰਦੇ ਹਨ, ਉਨ੍ਹਾਂ ਨੂੰ ਸਾਰੀ ਮਲਕੀਅਤ ਦਾ ਮੁਖਤਿਆਰ ਉਦੋਂ ਬਣਾਇਆ ਜਾਵੇਗਾ ਜਦੋਂ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ ਅਤੇ ਉਹ ਯਿਸੂ ਨਾਲ ਰਾਜ ਕਰਨਗੇ।

19. ਕੀ ਸਵਰਗ ਵਿਚ ਵਫ਼ਾਦਾਰ ਨੌਕਰ ਨੂੰ ਬਾਕੀ ਚੁਣੇ ਹੋਏ ਮਸੀਹੀਆਂ ਨਾਲੋਂ ਵੱਡਾ ਇਨਾਮ ਮਿਲੇਗਾ? ਸਮਝਾਓ।

19 ਕੀ ਸਵਰਗ ਵਿਚ ਵਫ਼ਾਦਾਰ ਨੌਕਰ ਨੂੰ ਬਾਕੀ ਚੁਣੇ ਹੋਏ ਮਸੀਹੀਆਂ ਨਾਲੋਂ ਵੱਡਾ ਇਨਾਮ ਮਿਲੇਗਾ? ਨਹੀਂ। ਜਿਸ ਇਨਾਮ ਦਾ ਵਾਅਦਾ ਥੋੜ੍ਹੇ ਲੋਕਾਂ ਨਾਲ ਕੀਤਾ ਜਾਂਦਾ ਹੈ, ਉਹੀ ਇਨਾਮ ਬਾਅਦ ਵਿਚ ਹੋਰਨਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਮਿਸਾਲ ਲਈ, ਧਿਆਨ ਦਿਓ ਕਿ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਕੀ ਕਿਹਾ ਸੀ। (ਲੂਕਾ 22:28-30 ਪੜ੍ਹੋ।) ਯਿਸੂ ਨੇ ਉਨ੍ਹਾਂ ਦੀ ਵਫ਼ਾਦਾਰੀ ਲਈ ਉਨ੍ਹਾਂ ਨੂੰ ਸ਼ਾਨਦਾਰ ਇਨਾਮ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਸਿੰਘਾਸਣਾਂ ਉੱਤੇ ਬੈਠ ਕੇ ਯਿਸੂ ਨਾਲ ਰਾਜ ਕਰਨਾ ਸੀ। ਪਰ ਕੁਝ ਸਾਲਾਂ ਬਾਅਦ ਯਿਸੂ ਨੇ ਕਿਹਾ ਸੀ ਕਿ ਸਾਰੇ 1,44,000 ਮਸੀਹੀ ਸਿੰਘਾਸਣਾਂ ਉੱਤੇ ਬੈਠ ਕੇ ਉਸ ਨਾਲ ਰਾਜ ਕਰਨਗੇ। (ਪ੍ਰਕਾ. 1:1; 3:21) ਇਸੇ ਤਰ੍ਹਾਂ ਮੱਤੀ 24:47 ਵਿਚ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਇਕ ਛੋਟੇ ਜਿਹੇ ਗਰੁੱਪ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ। ਇਸ ਗਰੁੱਪ ਵਿਚ ਉਹ ਭਰਾ ਹਨ ਜੋ ਵਫ਼ਾਦਾਰ ਨੌਕਰ ਵਜੋਂ ਸੇਵਾ ਕਰਦੇ ਹਨ। ਪਰ ਅਸਲ ਵਿਚ ਸਾਰੇ 1,44,000 ਮਸੀਹੀਆਂ ਨੂੰ ਵੀ ਉਹ ਅਧਿਕਾਰ ਮਿਲੇਗਾ ਜੋ ਸਵਰਗ ਵਿਚ ਯਿਸੂ ਕੋਲ ਹੈ।​—ਪ੍ਰਕਾ. 20:4, 6.

ਸਾਰੇ 1,44,000 ਮਸੀਹੀਆਂ ਨੂੰ ਵੀ ਉਹ ਅਧਿਕਾਰ ਮਿਲੇਗਾ ਜੋ ਸਵਰਗ ਵਿਚ ਯਿਸੂ ਕੋਲ ਹੈ (ਪੈਰਾ 19 ਦੇਖੋ)

20. ਯਿਸੂ ਨੇ ਵਫ਼ਾਦਾਰ ਨੌਕਰ ਨੂੰ ਮੁਖਤਿਆਰ ਕਿਉਂ ਬਣਾਇਆ ਹੈ ਅਤੇ ਤੁਸੀਂ ਕੀ ਠਾਣਿਆ ਹੈ?

20 ਜਿਸ ਤਰ੍ਹਾਂ ਯਿਸੂ ਨੇ ਪਹਿਲੀ ਸਦੀ ਵਿਚ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਗਿਆਨ ਦਿੱਤਾ ਸੀ, ਉਸੇ ਤਰ੍ਹਾਂ ਅੱਜ ਉਹ ਵਫ਼ਾਦਾਰ ਅਤੇ ਸਮਝਦਾਰ ਨੌਕਰ ਦੇ ਜ਼ਰੀਏ ਬਹੁਤਿਆਂ ਨੂੰ ਗਿਆਨ ਦੇ ਰਿਹਾ ਹੈ। ਉਹ ਭਾਵੇਂ ਸਾਡੀ ਉਮੀਦ ਸਵਰਗ ਜਾਣ ਜਾਂ ਧਰਤੀ ’ਤੇ ਰਹਿਣ ਦੀ ਹੈ, ਪਰ ਯਿਸੂ ਚਾਹੁੰਦਾ ਹੈ ਕਿ ਉਸ ਦੇ ਸਾਰੇ ਚੇਲਿਆਂ ਨੂੰ ਆਖ਼ਰੀ ਦਿਨਾਂ ਦੌਰਾਨ ਸਹੀ ਸਮੇਂ ਤੇ ਭੋਜਨ ਮਿਲਦਾ ਰਹੇ। ਇਸੇ ਲਈ ਉਸ ਨੇ ਵਫ਼ਾਦਾਰ ਨੌਕਰ ਨੂੰ ਮੁਖਤਿਆਰ ਬਣਾਇਆ ਹੈ। ਆਓ ਆਪਾਂ ਇਸ ਇੰਤਜ਼ਾਮ ਦੀ ਕਦਰ ਕਰੀਏ ਅਤੇ ਠਾਣ ਲਈਏ ਕਿ ਅਸੀਂ ਉਨ੍ਹਾਂ ਚੁਣੇ ਹੋਏ ਭਰਾਵਾਂ ਦੀਆਂ ਹਿਦਾਇਤਾਂ ਮੁਤਾਬਕ ਚੱਲਦੇ ਰਹਾਂਗੇ ਜੋ ਵਫ਼ਾਦਾਰ ਅਤੇ ਸਮਝਦਾਰ ਨੌਕਰ ਵਜੋਂ ਸੇਵਾ ਕਰਦੇ ਹਨ।​—ਇਬ. 13:7, 17.

 

^ ਪੇਰਗ੍ਰੈਫ 2 ਪੈਰਾ 2: ਇਸ ਤੋਂ ਪਹਿਲਾਂ ਯਿਸੂ ਨੇ ਇਕ ਮਿਲਦੀ-ਜੁਲਦੀ ਮਿਸਾਲ ਵਿਚ “ਨੌਕਰ” ਨੂੰ “ਪ੍ਰਬੰਧਕ” ਕਿਹਾ ਅਤੇ “ਨੌਕਰਾਂ-ਚਾਕਰਾਂ” ਦਾ ਵੀ ਜ਼ਿਕਰ ਕੀਤਾ।​—ਲੂਕਾ 12:42-44.

^ ਪੇਰਗ੍ਰੈਫ 6 ਪੈਰਾ 6: ਯਿਸੂ ਦਾ ‘ਆਉਣਾ’ (ਯੂਨਾਨੀ ਵਿਚ ਅਰਖੋਮਾਈ) ਉਸ ਦੀ “ਮੌਜੂਦਗੀ” (ਪਰੂਸੀਆ) ਤੋਂ ਵੱਖਰਾ ਹੈ। ਉਸ ਦੀ ਮੌਜੂਦਗੀ ਉਸ ਸਮੇਂ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਜਦ ਉਹ ਨਿਆਂ ਕਰਨ ਆਵੇਗਾ।

^ ਪੇਰਗ੍ਰੈਫ 12 ਪੈਰਾ 12: ਇਸ ਅੰਕ ਵਿਚ ਸਫ਼ੇ 10-12 ਉੱਤੇ ਦਿੱਤੇ ਲੇਖ “ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ” ਦੇ ਪੈਰੇ 5-8 ਦੇਖੋ।

^ ਪੇਰਗ੍ਰੈਫ 16 ਪੈਰਾ 16: ਇਸ ਅੰਕ ਵਿਚ ਸਫ਼ੇ 7-8 ਉੱਤੇ ਦਿੱਤੇ ਲੇਖ “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ?” ਦੇ ਪੈਰੇ 14-18 ਦੇਖੋ।