Skip to content

‘ਆਓ ਅਸੀਂ ਯਹੋਵਾਹ ਲਈ ਚੜ੍ਹਾਵਾ ਲਿਆਈਏ’

‘ਆਓ ਅਸੀਂ ਯਹੋਵਾਹ ਲਈ ਚੜ੍ਹਾਵਾ ਲਿਆਈਏ’

ਜਦੋਂ ਕੋਈ ਤੁਹਾਡੇ ਲਈ ਚੰਗਾ ਕੰਮ ਕਰਦਾ ਹੈ, ਤਾਂ ਤੁਸੀਂ ਉਸ ਲਈ ਕਦਰ ਕਿੱਦਾਂ ਦਿਖਾਉਂਦੇ ਹੋ? ਧਿਆਨ ਦਿਓ ਕਿ ਮਿਦਯਾਨੀਆਂ ਨਾਲ ਲੜਾਈ ਕਰਨ ਤੋਂ ਬਾਅਦ ਇਸਰਾਏਲ ਦੇ ਸੈਨਾਪਤੀਆਂ ਨੇ ਕਿਵੇਂ ਆਪਣੀ ਸ਼ੁਕਰਗੁਜ਼ਾਰੀ ਦਿਖਾਈ ਸੀ। ਪਓਰ ਦੇ ਬਆਲ ਦੇਵਤੇ ਦੇ ਸੰਬੰਧ ਵਿਚ ਇਸਰਾਏਲ ਦੇ ਪਾਪ ਕਰਨ ਤੋਂ ਬਾਅਦ ਇਹ ਲੜਾਈ ਲੜੀ ਗਈ ਸੀ। ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਜਿੱਤ ਦਿਵਾਈ ਅਤੇ ਲੁੱਟ ਦਾ ਮਾਲ 12,000 ਸਿਪਾਹੀਆਂ ਅਤੇ ਬਾਕੀ ਇਸਰਾਏਲੀਆਂ ਦੇ ਵਿਚਕਾਰ ਵੰਡ ਦਿੱਤਾ ਗਿਆ। ਯਹੋਵਾਹ ਦੀ ਹਿਦਾਇਤ ਮੁਤਾਬਕ ਸਿਪਾਹੀਆਂ ਨੇ ਆਪਣੇ ਹਿੱਸੇ ਵਿੱਚੋਂ ਜਾਜਕਾਂ ਨੂੰ ਕੁਝ ਹਿੱਸਾ ਦਿੱਤਾ ਅਤੇ ਦੂਜੇ ਇਸਰਾਏਲੀਆਂ ਨੇ ਉੱਨਾ ਹੀ ਹਿੱਸਾ ਲੇਵੀਆਂ ਨੂੰ ਦਿੱਤਾ।—ਗਿਣ. 31:1-5, 25-30.

ਪਰ ਸੈਨਾਪਤੀ ਇਸ ਤੋਂ ਵੀ ਜ਼ਿਆਦਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੂਸਾ ਨੂੰ ਕਿਹਾ: “ਤੁਹਾਡੇ ਦਾਸਾਂ ਨੇ ਜੁੱਧ ਕਰਨ ਵਾਲਿਆਂ ਦਾ ਲੇਖਾ ਕੀਤਾ ਜਿਹੜੇ ਸਾਡੇ ਹੱਥਾਂ ਵਿੱਚ ਸਨ ਅਤੇ ਸਾਡੇ ਵਿੱਚੋਂ ਇੱਕ ਮਨੁੱਖ ਵੀ ਨਹੀਂ ਘਟਿਆ।” ਸੈਨਾਪਤੀਆਂ ਨੇ ਯਹੋਵਾਹ ਦੇ ਚੜ੍ਹਾਵੇ ਵਜੋਂ ਸੋਨਾ ਅਤੇ ਵੱਖੋ-ਵੱਖਰੇ ਗਹਿਣੇ ਦੇਣ ਦਾ ਫ਼ੈਸਲਾ ਕੀਤਾ। ਸੋਨੇ ਦੇ ਗਹਿਣਿਆਂ ਦਾ ਕੁੱਲ ਭਾਰ 190 ਕਿਲੋਗ੍ਰਾਮ ਤੋਂ ਵੀ ਜ਼ਿਆਦਾ ਸੀ।—ਗਿਣ. 31:49-54.

 ਯਹੋਵਾਹ ਨੇ ਲੋਕਾਂ ਲਈ ਜੋ ਕੁਝ ਕੀਤਾ ਹੈ, ਉਸ ਲਈ ਅੱਜ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੀ ਕਦਰਦਾਨੀ ਦਿਖਾਉਣ ਲਈ ਪ੍ਰੇਰਿਤ ਹੋਏ ਹਨ। ਪਰ ਇਸ ਤਰ੍ਹਾਂ ਦੀ ਕਦਰਦਾਨੀ ਸਿਰਫ਼ ਪਰਮੇਸ਼ੁਰ ਦੇ ਸਮਰਪਿਤ ਸੇਵਕ ਹੀ ਨਹੀਂ ਦਿਖਾਉਂਦੇ। ਇਕ ਬੱਸ ਡਰਾਈਵਰ ਦੀ ਮਿਸਾਲ ਉੱਤੇ ਗੌਰ ਕਰੋ ਜੋ 2009 ਵਿਚ ਇਟਲੀ ਦੇ ਸ਼ਹਿਰ ਬੋਲੋਨਯਾ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਭੈਣਾਂ-ਭਰਾਵਾਂ ਨੂੰ ਲੈ ਕੇ ਆਉਂਦਾ ਸੀ ਅਤੇ ਲੈ ਕੇ ਜਾਂਦਾ ਸੀ। ਉਹ ਬਹੁਤ ਨਰਮ ਸੁਭਾਅ ਦਾ ਸੀ ਅਤੇ ਬਹੁਤ ਧਿਆਨ ਨਾਲ ਬੱਸ ਚਲਾਉਂਦਾ ਸੀ। ਇਸ ਕਰਕੇ ਉਸ ਦੀ ਬੱਸ ਵਿਚ ਆਉਣ-ਜਾਣ ਵਾਲੇ ਭੈਣਾਂ-ਭਰਾਵਾਂ ਨੇ ਧੰਨਵਾਦ ਕਰਨ ਵਾਸਤੇ ਇਕ ਕਾਰਡ ਲਿਖਣ ਅਤੇ ਟਿੱਪ ਵਜੋਂ ਕੁਝ ਪੈਸੇ ਦੇਣ ਦੇ ਨਾਲ-ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇਣ ਦੀ ਸੋਚੀ। ਡਰਾਈਵਰ ਨੇ ਕਿਹਾ: “ਮੈਂ ਖ਼ੁਸ਼ੀ ਨਾਲ ਕਾਰਡ ਅਤੇ ਕਿਤਾਬ ਰੱਖ ਲੈਂਦਾ ਹਾਂ ਪਰ ਪੈਸੇ ਵਾਪਸ ਕਰ ਦਿੰਦਾ ਹਾਂ ਕਿਉਂਕਿ ਮੈਂ ਇਸ ਨੂੰ ਦਾਨ ਕਰਨਾ ਚਾਹੁੰਦਾ ਹਾਂ ਤਾਂਕਿ ਤੁਸੀਂ ਆਪਣੇ ਕੰਮ ਵਿਚ ਲੱਗੇ ਰਹੋ। ਭਾਵੇਂ ਮੈਂ ਯਹੋਵਾਹ ਦਾ ਗਵਾਹ ਨਹੀਂ ਹਾਂ, ਫਿਰ ਵੀ ਮੈਂ ਦਾਨ ਦੇਣਾ ਚਾਹੁੰਦਾ ਹਾਂ ਕਿਉਂਕਿ ਮੈਂ ਦੇਖਿਆ ਹੈ ਕਿ ਤੁਸੀਂ ਪਿਆਰ ਨਾਲ ਸਭ ਕੁਝ ਕਰਦੇ ਹੋ।”

ਯਹੋਵਾਹ ਨੇ ਤੁਹਾਡੇ ਲਈ ਜੋ ਕੁਝ ਕੀਤਾ ਹੈ, ਉਸ ਵਾਸਤੇ ਜਦੋਂ ਤੁਸੀਂ ਕਦਰਦਾਨੀ ਦਿਖਾਉਣ ਲਈ ਪ੍ਰੇਰਿਤ ਹੁੰਦੇ ਹੋ, ਤਾਂ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਦਾਨ ਦੇ ਸਕਦੇ ਹੋ। (ਮੱਤੀ 24:14) ਕੁਝ ਇਸ ਲੇਖ ਨਾਲ ਦਿੱਤੀ ਡੱਬੀ ਵਿਚ ਦੱਸੇ ਤਰੀਕਿਆਂ ਨਾਲ ਦਾਨ ਦਿੰਦੇ ਹਨ।