Skip to content

Skip to table of contents

 ਬਾਈਬਲ ਕੀ ਕਹਿੰਦੀ ਹੈ

ਧਰਮ

ਧਰਮ

ਇੰਨੇ ਧਰਮ ਕਿਉਂ ਹਨ?

‘ਤੁਸੀਂ ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਰੀਤ ’ਤੇ ਚੱਲਦੇ ਹੋ।’​—ਮਰਕੁਸ 7:8.

ਬਾਈਬਲ ਕੀ ਕਹਿੰਦੀ ਹੈ

ਪਰਮੇਸ਼ੁਰ ਨੇ ਸਾਡੇ ਵਿਚ ਇਹ ਖ਼ਾਹਸ਼ ਪਾਈ ਹੈ ਕਿ ਅਸੀਂ ਉਸ ਦੀ ਭਗਤੀ ਕਰੀਏ। (ਮੱਤੀ 5:3) ਇਹ ਲੋੜ ਪੂਰੀ ਕਰਨ ਲਈ ਇਨਸਾਨਾਂ ਨੇ ਢੇਰ ਸਾਰੇ ਧਰਮ ਬਣਾਏ ਹਨ। ਪਰ ਇਹ ਧਰਮ ਪਰਮੇਸ਼ੁਰ ਵੱਲੋਂ ਨਹੀਂ, ਸਗੋਂ ਇਨਸਾਨਾਂ ਦੀਆਂ ਬਣਾਈਆਂ ਗੱਲਾਂ ਉੱਤੇ ਆਧਾਰਿਤ ਹਨ।

ਮਿਸਾਲ ਲਈ, ਪਹਿਲੀ ਸਦੀ ਦੇ ਇਕ ਧਾਰਮਿਕ ਗਰੁੱਪ ਦੇ ਮੈਂਬਰਾਂ ਬਾਰੇ ਬਾਈਬਲ ਕਹਿੰਦੀ ਹੈ: “ਉਹ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ ਹੈ। ਕਿਉਂਕਿ ਉਹ ਇਹ ਗੱਲ ਨਹੀਂ ਸਮਝਦੇ ਕਿ ਪਰਮੇਸ਼ੁਰ ਕਿਸ ਆਧਾਰ ਤੇ ਕਿਸੇ ਇਨਸਾਨ ਨੂੰ ਧਰਮੀ ਠਹਿਰਾਉਂਦਾ ਹੈ, ਸਗੋਂ ਉਹ ਆਪਣੇ ਹੀ ਤਰੀਕੇ ਨਾਲ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ।” (ਰੋਮੀਆਂ 10:2, 3) ਉਸੇ ਤਰ੍ਹਾਂ ਅੱਜ ਵੀ ਕਿੰਨੇ ਸਾਰੇ ਧਰਮ ਹਨ ਜੋ “ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।”​—ਮਰਕੁਸ 7:7.

 ਕੀ ਕਿਸੇ ਧਰਮ ਨੂੰ ਮੰਨਣਾ ਜ਼ਰੂਰੀ ਹੈ?

“ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ।”​—ਇਬਰਾਨੀਆਂ 10:24, 25.

ਬਾਈਬਲ ਕੀ ਕਹਿੰਦੀ ਹੈ

ਇਬਰਾਨੀਆਂ 10:25 ਵਿਚ ਲਿਖਿਆ ਹੈ: ‘ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੋ।’ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਲੋਕ ਉਸ ਦੀ ਭਗਤੀ ਕਰਨ ਲਈ ਇਕ ਸਮੂਹ ਵਜੋਂ ਇਕੱਠੇ ਹੋਣ। ਪਰ ਕੀ ਸਾਰਿਆਂ ਦੇ ਆਪੋ-ਆਪਣੇ ਵਿਚਾਰ ਹੋਣਗੇ ਜਿਵੇਂ ਕਿ ਰੱਬ ਕੌਣ ਹੈ ਅਤੇ ਉਹ ਸਾਡੇ ਤੋਂ ਕੀ ਚਾਹੁੰਦਾ ਹੈ? ਨਹੀਂ। ਬਾਈਬਲ ਕਹਿੰਦੀ ਹੈ ਕਿ ਜਿਹੜੇ ਲੋਕ ਰੱਬ ਦੇ ਤਰੀਕੇ ਮੁਤਾਬਕ ਉਸ ਦੀ ਭਗਤੀ ਕਰਦੇ ਹਨ, ਤਾਂ ਜ਼ਰੂਰੀ ਹੈ ਕਿ ਉਹ ‘ਸਾਰੇ ਆਪਸ ਵਿਚ ਸਹਿਮਤ ਹੋਣ’ ਅਤੇ ‘ਇਕ ਮਨ ਹੋਣ ਅਤੇ ਇੱਕੋ ਜਿਹੀ ਸੋਚ ਰੱਖਣ।’ (1 ਕੁਰਿੰਥੀਆਂ 1:10) ਉਨ੍ਹਾਂ ਨੂੰ ਮੰਡਲੀਆਂ ਵਿਚ ਇਕੱਠਾ ਕੀਤਾ ਜਾਵੇਗਾ ਅਤੇ ਉਹ ਦੁਨੀਆਂ ਭਰ ਵਿਚ ਰਹਿੰਦੇ ‘ਸਾਰੇ ਭਰਾਵਾਂ ਨਾਲ ਪਿਆਰ ਕਰਨਗੇ।’ (1 ਪਤਰਸ 2:17; 1 ਕੁਰਿੰਥੀਆਂ 11:16) ਅਜਿਹੀ ਭਗਤੀ ਕਰਨ ਨਾਲ ਰੱਬ ਨੂੰ ਖ਼ੁਸ਼ ਕੀਤਾ ਜਾ ਸਕਦਾ ਹੈ।

ਕੀ ਸੱਚੇ ਧਰਮ ਦੀ ਪਛਾਣ ਕੀਤੀ ਜਾ ਸਕਦੀ ਹੈ?

“ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”​—ਯੂਹੰਨਾ 13:35.

ਬਾਈਬਲ ਕੀ ਕਹਿੰਦੀ ਹੈ

ਸੱਚੇ ਧਰਮ ਦੇ ਮੈਂਬਰਾਂ ਦੀ ਪਛਾਣ ਬਾਰੇ ਬਾਈਬਲ ਸਮਝਾਉਂਦੀ ਹੈ: “ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਤੋਂ ਪਛਾਣੋਗੇ। ਕੀ ਕਿਸੇ ਨੇ ਕਦੇ ਕੰਡਿਆਲ਼ੀਆਂ ਝਾੜੀਆਂ ਨੂੰ ਅੰਜੀਰਾਂ ਜਾਂ ਅੰਗੂਰ ਲੱਗਦੇ ਦੇਖੇ ਹਨ?” (ਮੱਤੀ 7:16) ਜਿੱਦਾਂ ਆਮ ਬੰਦਾ ਅੰਜੀਰ ਅਤੇ ਕੰਡੇ ਵਿਚ ਫ਼ਰਕ ਦੇਖ ਸਕਦਾ ਹੈ, ਉਸੇ ਤਰ੍ਹਾਂ ਝੂਠੇ ਤੇ ਸੱਚੇ ਧਰਮ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਤਾਂ ਫਿਰ ਸੱਚੇ ਧਰਮ ਦੇ ਫਲ ਯਾਨੀ ਇਸ ਦੀ ਪਛਾਣ ਕੀ ਹੈ?

  • ਸੱਚਾ ਧਰਮ ਪਰਮੇਸ਼ੁਰ ਦੇ ਬਚਨ ਯਾਨੀ ਬਾਈਬਲ ਤੋਂ ਸੱਚਾਈ ਸਿਖਾਉਂਦਾ ਹੈ। (ਯੂਹੰਨਾ 4:24; 17:17) ਇਹ ਸਿੱਖਿਆ ਇਨਸਾਨਾਂ ਦੇ ਫ਼ਲਸਫ਼ਿਆਂ ਉੱਤੇ ਆਧਾਰਿਤ ਨਹੀਂ ਹੈ।

  • ਸੱਚਾ ਧਰਮ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਨਾਂ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰਦਾ ਹੈ।​—ਯੂਹੰਨਾ 17:3, 6.

  • ਸੱਚਾ ਧਰਮ ਇਨਸਾਨੀ ਸਰਕਾਰਾਂ ’ਤੇ ਨਹੀਂ, ਸਗੋਂ ਲੋਕਾਂ ਦਾ ਧਿਆਨ ਸਿਰਫ਼ ਪਰਮੇਸ਼ੁਰ ਦੇ ਰਾਜ ਵੱਲ ਖਿੱਚਦਾ ਹੈ ਕਿਉਂਕਿ ਇਹੀ ਇਨਸਾਨਾਂ ਦੀ ਇੱਕੋ-ਇਕ ਉਮੀਦ ਹੈ।​—ਮੱਤੀ 10:7; 24:14.

  • ਸੱਚਾ ਧਰਮ ਲੋਕਾਂ ਨੂੰ ਨਿਰਸੁਆਰਥ ਪਿਆਰ ਕਰਨਾ ਸਿਖਾਉਂਦਾ ਹੈ। (ਯੂਹੰਨਾ 13:35) ਇਹ ਹਰ ਨਸਲ ਦੇ ਲੋਕਾਂ ਦੀ ਇੱਜ਼ਤ ਕਰਨ, ਦੂਸਰਿਆਂ ਦੀ ਮਦਦ ਕਰਨ ਲਈ ਆਪਣਾ ਸਮਾਂ ਅਤੇ ਚੀਜ਼ਾਂ ਵਰਤਣ ਅਤੇ ਦੇਸ਼ਾਂ ਦੀਆਂ ਲੜਾਈਆਂ ਵਿਚ ਹਿੱਸਾ ਨਾ ਲੈਣ ਦੀ ਸਿਖਲਾਈ ਦਿੰਦਾ ਹੈ।​—ਮੀਕਾਹ 4:1-4.

  • ਸੱਚਾ ਧਰਮ ਜ਼ਿੰਦਗੀ ਦਾ ਸਿਰਫ਼ ਇਕ ਨਿਯਮ ਨਹੀਂ। ਇਸ ਦੀ ਬਜਾਇ, ਸੱਚੇ ਧਰਮ ਦੇ ਮੈਂਬਰ ਹਰ ਕੰਮ ਅਤੇ ਹਰ ਗੱਲ ਵਿਚ ਪਰਮੇਸ਼ੁਰ ਦੀ ਸੇਧ ਲੈਂਦੇ ਹਨ। ਉਹ ਜੋ ਕਹਿੰਦੇ ਹਨ, ਉਹ ਕਰਦੇ ਹਨ।​—ਰੋਮੀਆਂ 2:21; 1 ਯੂਹੰਨਾ 3:18.

ਇਸ ਮੈਗਜ਼ੀਨ ਨੂੰ ਛਾਪਣ ਵਾਲੇ ਯਹੋਵਾਹ ਦੇ ਗਵਾਹ ਆਪਣੀ ਕਹਿਣੀ ਤੇ ਕਰਨੀ ਦੁਆਰਾ ਰੱਬ ਦੀ ਵਡਿਆਈ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਕਿਉਂ ਨਾ ਤੁਸੀਂ ਉਨ੍ਹਾਂ ਦੇ ਕਿੰਗਡਮ ਹਾਲ ਵਿਚ ਹੁੰਦੀ ਇਕ ਮੀਟਿੰਗ ਵਿਚ ਜਾ ਕੇ ਦੇਖੋ ਕਿ ਉੱਥੇ ਕੀ-ਕੀ ਹੁੰਦਾ ਹੈ? ▪ (g14 07-E)