Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਬਾਰ-ਟੇਲਡ ਗਾੱਡਵਿਟ ਦੀ ਉਡਾਣ

ਬਾਰ-ਟੇਲਡ ਗਾੱਡਵਿਟ ਦੀ ਉਡਾਣ

ਪੰਛੀ ਬਾਰ-ਟੇਲਡ ਗਾੱਡਵਿਟ ਅਜਿਹੇ ਪੰਛੀਆਂ ਵਿੱਚੋਂ ਇਕ ਹੈ ਜਿਸ ਦਾ ਸਫ਼ਰ ਸਾਨੂੰ ਹੈਰਾਨ ਕਰ ਕੇ ਰੱਖ ਦਿੰਦਾ ਹੈ। ਇਹ ਪੰਛੀ ਆਪਣੀ ਮੰਜ਼ਲ ਤਕ ਪਹੁੰਚਣ ਲਈ 11,000 ਕਿਲੋਮੀਟਰ ਦਾ ਸਫ਼ਰ ਅੱਠ ਤੋਂ ਜ਼ਿਆਦਾ ਦਿਨਾਂ ਵਿਚ ਪੂਰਾ ਕਰਦਾ ਹੈ।

ਜ਼ਰਾ ਸੋਚੋ: ਖੋਜਕਾਰ ਅਨੁਮਾਨ ਲਾਉਂਦੇ ਹਨ ਕਿ ਕੁਝ ਕਿਸਮਾਂ ਦੇ ਪੰਛੀ ਉੱਡਣ ਲਈ ਧਰਤੀ ਦੀ ਚੁੰਬਕੀ ਸ਼ਕਤੀ ਵਰਤਦੇ ਹਨ ਜਿਵੇਂ ਕਿ ਉਨ੍ਹਾਂ ਦੇ ਦਿਮਾਗ਼ ਵਿਚ ਕੰਪਾਸ ਹੋਵੇ। ਇਹ ਵੀ ਮੁਮਕਿਨ ਹੈ ਕਿ ਗਾੱਡਵਿਟ ਦਿਨ ਦੌਰਾਨ ਸੂਰਜ ਅਤੇ ਰਾਤ ਨੂੰ ਤਾਰਿਆਂ ਦੀ ਮਦਦ ਨਾਲ ਉੱਡਦਾ ਹੈ। ਲੱਗਦਾ ਹੈ ਕਿ ਗਾੱਡਵਿਟ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਤੂਫ਼ਾਨੀ ਹਵਾਵਾਂ ਕਿੱਧਰੋਂ ਦੀ ਆਉਣਗੀਆਂ ਜਿਨ੍ਹਾਂ ਦਾ ਲਾਹਾ ਲੈ ਕੇ ਉਹ ਉਸੇ ਦਿਸ਼ਾ ਵੱਲ ਉੱਡ ਸਕਦਾ ਹੈ। ਫਿਰ ਵੀ ਇਨ੍ਹਾਂ ਪੰਛੀਆਂ ਬਾਰੇ ਮਿਲੀ ਜਾਣਕਾਰੀ ਮਾਹਰਾਂ ਨੂੰ ਹੈਰਾਨ ਕਰਦੀ ਹੈ ਕਿ ਇਹ ਪੰਛੀ ਕਿਵੇਂ ਇੰਨਾ ਸਫ਼ਰ ਕਰਦੇ ਹਨ। ਇਕ ਜੀਵ-ਵਿਗਿਆਨੀ ਬਾਬ ਗਿਲ ਕਹਿੰਦਾ ਹੈ ਕਿ “ਮੈਂ 20 ਸਾਲਾਂ ਤੋਂ ਇਨ੍ਹਾਂ ਪੰਛੀਆਂ ਦਾ ਅਧਿਐਨ ਕਰ ਰਿਹਾ ਹਾਂ ਤੇ ਇਹ ਹਾਲੇ ਵੀ ਮੈਨੂੰ ਹੱਕਾ-ਬੱਕਾ ਕਰ ਦਿੰਦੇ ਹਨ।”

ਤੁਹਾਡਾ ਕੀ ਖ਼ਿਆਲ ਹੈ? ਕੀ ਬਾਰ-ਟੇਲਡ ਗਾੱਡਵਿਟ ਦੇ ਉੱਡਣ ਦਾ ਢੰਗ ਵਿਕਾਸਵਾਦ ਦਾ ਨਤੀਜਾ ਹੈ? ਜਾਂ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g13 01-E)