ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2017

ਇਸ ਅੰਕ ਵਿਚ 23 ਅਕਤੂਬਰ ਤੋਂ 26 ਨਵੰਬਰ 2017 ਦੇ ਲੇਖ ਹਨ।

ਸੰਜਮ ਪੈਦਾ ਕਰੋ

ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਅਸੀਂ ਸੰਜਮ ਦਾ ਗੁਣ ਪੈਦਾ ਕਰਨਾ ਅਤੇ ਇਸ ਨੂੰ ਆਪਣੇ ਕੰਮਾਂ ਰਾਹੀਂ ਦਿਖਾਉਣਾ ਸਿੱਖ ਸਕਦੇ ਹਾਂ? ਮਸੀਹੀਆਂ ਨੂੰ ਇਹ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?

ਯਹੋਵਾਹ ਵਾਂਗ ਹਮਦਰਦ ਬਣੋ

ਇਕ ਮੌਕੇ ’ਤੇ ਯਹੋਵਾਹ ਨੇ ਮੂਸਾ ਨੂੰ ਆਪਣੀ ਪਛਾਣ ਕਰਾਉਂਦਿਆਂ ਆਪਣੇ ਨਾਂ ਅਤੇ ਆਪਣੇ ਗੁਣਾਂ ਬਾਰੇ ਦੱਸਿਆ। ਯਹੋਵਾਹ ਨੇ ਆਪਣੀ ਹਮਦਰਦੀ ਦੇ ਗੁਣ ਦਾ ਜ਼ਿਕਰ ਕੀਤਾ। ਸਾਨੂੰ ਹਮਦਰਦੀ ਦੇ ਗੁਣ ਬਾਰੇ ਹੋਰ ਕਿਉਂ ਜਾਣਨ ਦੀ ਲੋੜ ਹੈ?

ਜੀਵਨੀ

ਮਜ਼ਬੂਤ ਨਿਹਚਾ ਵਾਲੇ ਭਰਾਵਾਂ ਨਾਲ ਕੰਮ ਕਰਨ ਦਾ ਸਨਮਾਨ

ਡੇਵਿਡ ਸਿੰਕਲੈਅਰ ਉਹ ਖ਼ੁਸ਼ੀਆਂ ਅਤੇ ਸਨਮਾਨ ਯਾਦ ਕਰਦਾ ਹੈ ਜੋ ਉਸ ਨੂੰ 61 ਸਾਲਾਂ ਤੋਂ ਬਰੁਕਲਿਨ ਬੈਥਲ ਵਿਚ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਮਿਲੇ ਹਨ।

“ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ”

ਭਾਸ਼ਾਵਾਂ ਵਿਚ ਬਦਲਾਅ, ਰਾਜਨੀਤਿਕ ਬਦਲਾਅ, ਅਨੁਵਾਦ ਦੇ ਕੰਮ ਦਾ ਵਿਰੋਧ ਅਤੇ ਸਦੀਆਂ ਪੁਰਾਣੀ ਹੋਣ ਦੇ ਬਾਵਜੂਦ ਵੀ ਅੱਜ ਬਾਈਬਲ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ।

‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ’

ਬਾਈਬਲ ਅਧਿਐਨ ਕਰ ਕੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਸਾਡੇ ਉੱਤੇ ਅਸਰ ਕਰੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

‘ਤਕੜੇ ਹੋਵੋ, ਅਤੇ ਕੰਮ ਕਰੋ’

ਸਾਨੂੰ ਹਿੰਮਤੀ ਬਣਨ ਦੀ ਕਿਉਂ ਲੋੜ ਹੈ ਅਤੇ ਅਸੀਂ ਹਿੰਮਤ ਕਿੱਥੋਂ ਪਾ ਸਕਦੇ ਹਾਂ?