Skip to content

Skip to table of contents

2012 ਵਿਚ ਨਿਆਝਿਆ ਅਪਸ਼ਾ, ਯੂਕਰੇਨ ਵਿਚ ਵੱਡਾ ਸੰਮੇਲਨ

ਵਾਢੀ ਲਈ ਫ਼ਸਲ ਬਹੁਤ ਹੈ!

ਵਾਢੀ ਲਈ ਫ਼ਸਲ ਬਹੁਤ ਹੈ!

ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਅੰਤ ਦੇ ਦਿਨਾਂ ਵਿਚ ਬਹੁਤ ਫ਼ਸਲ ਹੋਵੇਗੀ ਅਤੇ ਉਸ ਦੇ ਚੇਲੇ ਵਾਢੀ ਦੇ ਕੰਮ ਦਾ ਆਨੰਦ ਮਾਣਨਗੇ। (ਮੱਤੀ 9:37; 24:14) ਗੌਰ ਕਰੋ ਕਿ ਯੂਕਰੇਨ ਦੇਸ਼ ਦੇ ਟ੍ਰਾਂਸਕਾਰਪਥੀਆ ਇਲਾਕੇ ਵਿਚ ਯਿਸੂ ਦੇ ਇਹ ਸ਼ਬਦ ਅਨੋਖੇ ਢੰਗ ਨਾਲ ਕਿਵੇਂ ਸੱਚ ਸਾਬਤ ਹੋਏ। ਉਸ ਇਲਾਕੇ ਦੇ ਸਿਰਫ਼ ਤਿੰਨ ਕਸਬਿਆਂ ਵਿਚ 50 ਮੰਡਲੀਆਂ ਹਨ ਜਿਸ ਵਿਚ 5,400 ਤੋਂ ਜ਼ਿਆਦਾ ਪ੍ਰਚਾਰਕ ਹਨ। * ਕਿੰਨੀ ਵਧੀਆ ਗੱਲ ਹੈ ਕਿ ਇਨ੍ਹਾਂ ਤਿੰਨ ਕਸਬਿਆਂ ਦੀ ਕੁੱਲ ਆਬਾਦੀ ਦੇ ਹਿਸਾਬ ਨਾਲ ਚਾਰ ਜਣਿਆਂ ਵਿੱਚੋਂ ਇਕ ਜਣਾ ਯਹੋਵਾਹ ਦਾ ਗਵਾਹ ਹੈ।

ਇਸ ਇਲਾਕੇ ਦੇ ਲੋਕ ਕਿਹੋ ਜਿਹੇ ਹਨ? ਇੱਥੋਂ ਦਾ ਰਹਿਣ ਵਾਲਾ ਭਰਾ ਵਾਸੀਲ ਕਹਿੰਦਾ ਹੈ: “ਇੱਥੋਂ ਦੇ ਲੋਕ ਬਾਈਬਲ ਦੀ ਇੱਜ਼ਤ ਕਰਦੇ ਹਨ। ਇਨ੍ਹਾਂ ਦੇ ਪਰਿਵਾਰਾਂ ਵਿਚ ਬਹੁਤ ਪਿਆਰ ਹੁੰਦਾ ਹੈ, ਉਹ ਦਿਲੋਂ ਦੂਜਿਆਂ ਦੀ ਮਦਦ ਕਰਨ ਵਾਲੇ ਅਤੇ ਨਿਆਂ-ਪਸੰਦ ਲੋਕ ਹਨ।” ਉਹ ਅੱਗੇ ਦੱਸਦਾ ਹੈ: “ਉਹ ਹਮੇਸ਼ਾ ਸਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹੁੰਦੇ। ਪਰ ਜਦੋਂ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਂਦੇ ਹਾਂ, ਤਾਂ ਉਹ ਧਿਆਨ ਨਾਲ ਸੁਣਦੇ ਹਨ।”

ਜਿੱਥੇ ਪ੍ਰਚਾਰ ਦਾ ਇਲਾਕਾ ਘੱਟ ਹੈ ਅਤੇ ਪ੍ਰਚਾਰਕ ਜ਼ਿਆਦਾ ਹਨ, ਉੱਥੇ ਦੇ ਭੈਣਾਂ-ਭਰਾਵਾਂ ਨੂੰ ਅਲੱਗ-ਅਲੱਗ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਇਕ ਇਲਾਕੇ ਦੀ ਮੰਡਲੀ ਵਿਚ 134 ਪ੍ਰਚਾਰਕ ਹਨ, ਪਰ ਉੱਥੇ ਸਿਰਫ਼ 50 ਘਰ ਹਨ। ਇਨ੍ਹਾਂ ਹਾਲਾਤਾਂ ਵਿਚ ਪ੍ਰਚਾਰਕ ਕੀ ਕਰਦੇ ਹੋਣੇ?

ਬਹੁਤ ਸਾਰੇ ਭੈਣ-ਭਰਾ ਉਨ੍ਹਾਂ ਥਾਵਾਂ ’ਤੇ ਜਾ ਕੇ ਪ੍ਰਚਾਰ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। 90 ਸਾਲ ਦਾ ਭਰਾ ਯੋਨਾਸ਼ ਦੱਸਦਾ ਹੈ: “ਸਾਡਾ ਪਿੰਡ ਇੰਨਾ ਛੋਟਾ ਹੈ ਕਿ ਹਰ ਪ੍ਰਚਾਰਕ ਨੂੰ ਪ੍ਰਚਾਰ ਕਰਨ ਲਈ ਸਿਰਫ਼ ਦੋ ਘਰ ਹੀ ਮਿਲਦੇ ਹਨ। ਹੁਣੇ-ਹੁਣੇ ਸਿਹਤ ਖ਼ਰਾਬ ਹੋਣ ਕਰਕੇ ਮੈਂ ਆਪਣੇ ਪਿੰਡ ਵਿਚ ਹੀ ਪ੍ਰਚਾਰ ਕਰਦਾ ਹਾਂ। ਪਰ ਇਸ ਤੋਂ ਪਹਿਲਾਂ ਮੈਂ ਉਸ ਇਲਾਕੇ ਵਿਚ ਪ੍ਰਚਾਰ ਕਰਨ ਜਾਂਦਾ ਸੀ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਸੀ ਹੋਇਆ। ਇਹ ਇਲਾਕਾ ਮੇਰੇ ਪਿੰਡ ਤੋਂ ਲਗਭਗ 160 ਕਿਲੋਮੀਟਰ (100 ਮੀਲ) ਦੂਰ ਹੈ। ਉੱਥੇ ਮੈਂ ਹੰਗਰੀ ਭਾਸ਼ਾ ਵਿਚ ਪ੍ਰਚਾਰ ਕਰਦਾ ਸੀ।” ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਪ੍ਰਚਾਰਕ ਕੁਰਬਾਨੀਆਂ ਕਰਦੇ ਹਨ। ਭਰਾ ਯੋਨਾਸ਼ ਦੱਸਦਾ ਹੈ: “ਰੇਲ ਗੱਡੀ ਫੜਨ ਲਈ ਮੈਂ ਤੜਕੇ ਚਾਰ ਵਜੇ ਉੱਠਦਾ ਸੀ। ਮੈਂ ਉਸ ਇਲਾਕੇ ਵਿਚ ਸ਼ਾਮ ਦੇ ਛੇ ਵਜੇ ਤਕ ਪ੍ਰਚਾਰ ਕਰਦਾ ਸੀ, ਫਿਰ ਰੇਲ ਗੱਡੀ ਫੜ ਕੇ ਘਰ ਆਉਂਦਾ ਸੀ। ਮੈਂ ਹਫ਼ਤੇ ਵਿਚ ਦੋ ਜਾਂ ਤਿੰਨ ਦਿਨ ਉੱਥੇ ਜਾਂਦਾ ਸੀ।” ਕੀ ਉਸ ਨੂੰ ਇੱਦਾਂ ਲੱਗਦਾ ਸੀ ਕਿ ਉਸ ਦੀਆਂ ਕੋਸ਼ਿਸ਼ਾਂ ਬੇਕਾਰ ਸਨ? ਉਹ ਦੱਸਦਾ ਹੈ: “ਮੈਨੂੰ ਹੋਰ ਇਲਾਕਿਆਂ ਵਿਚ ਪ੍ਰਚਾਰ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ। ਮੈਨੂੰ ਦੂਰ-ਦੁਰਾਡੇ ਰਹਿੰਦੇ ਇਕ ਪਰਿਵਾਰ ਨੂੰ ਸੱਚਾਈ ਸਿਖਾਉਣ ਦਾ ਸਨਮਾਨ ਮਿਲਿਆ।”

ਇਹ ਗੱਲ ਸੱਚ ਹੈ ਕਿ ਇਸ ਇਲਾਕੇ ਦੀਆਂ ਮੰਡਲੀਆਂ ਦਾ ਹਰ ਮੈਂਬਰ ਦੂਰ-ਦੂਰ ਸਫ਼ਰ ਨਹੀਂ ਕਰ ਸਕਦਾ। ਪਰ ਸਾਰੇ ਜਣੇ, ਇੱਥੋਂ ਤਕ ਬਜ਼ੁਰਗ ਪ੍ਰਚਾਰਕ ਵੀ, ਆਪਣੀ ਮੰਡਲੀ ਦੇ ਪੂਰੇ ਇਲਾਕੇ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰਨ ਦਾ ਪੂਰਾ ਜਤਨ ਕਰਦੇ ਹਨ। ਨਤੀਜੇ ਵਜੋਂ, 2017 ਵਿਚ ਇਨ੍ਹਾਂ ਤਿੰਨਾਂ ਇਲਾਕਿਆਂ ਦੀ ਮੈਮੋਰੀਅਲ ਦੀ ਹਾਜ਼ਰੀ ਪ੍ਰਚਾਰਕਾਂ ਦੀ ਗਿਣਤੀ ਨਾਲੋਂ ਦੁਗਣੀ ਸੀ, ਯਾਨੀ ਉਨ੍ਹਾਂ ਇਲਾਕਿਆਂ ਦੀ ਅੱਧੀ ਆਬਾਦੀ ਜਿੰਨੀ। ਬਿਨਾਂ ਸ਼ੱਕ, ਅਸੀਂ ਚਾਹੇ ਜਿੱਥੇ ਵੀ ਸੇਵਾ ਕਰੀਏ ਸਾਡੇ ਲਈ ਹਾਲੇ ਵੀ ਬਹੁਤ ਸਾਰੇ “ਪ੍ਰਭੂ ਦੇ ਕੰਮ” ਹਨ।​—1 ਕੁਰਿੰ. 15:58.

^ ਪੈਰਾ 2 ਇਨ੍ਹਾਂ ਕਸਬਿਆਂ ਦੇ ਨਾਂ ਹਾਲੀਬਕੀਆ ਪੋਟਿਕ, ਸੇਰੀਡੀਅਨਜ਼ ਵੋਡੀਏਨ ਅਤੇ ਨਿਆਝਿਆ ਅਪਸ਼ਾ ਹਨ।