ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2017
ਇਸ ਅੰਕ ਵਿਚ 3-30 ਅਪ੍ਰੈਲ 2017 ਦੇ ਲੇਖ ਹਨ।
ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ!
ਧਰਤੀ ਅਤੇ ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਉਹ ਮਕਸਦ ਪੂਰਾ ਕਿਉਂ ਨਹੀਂ ਹੋਇਆ? ਯਿਸੂ ਦੀ ਕੁਰਬਾਨੀ ਕਰਕੇ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਦਾ ਰਾਹ ਕਿਵੇਂ ਖੁੱਲ੍ਹਿਆ?
ਰਿਹਾਈ ਦੀ ਕੀਮਤ —ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ”
ਯਿਸੂ ਦੀ ਕੁਰਬਾਨੀ ਕਰਕੇ ਸਿਰਫ਼ ਬਰਕਤਾਂ ਹੀ ਨਹੀਂ ਮਿਲਣੀਆਂ, ਸਗੋਂ ਇਸ ਨਾਲ ਹੋਰ ਕਈ ਜ਼ਰੂਰੀ ਗੱਲਾਂ ਵੀ ਪੂਰੀਆਂ ਹੋਣੀਆਂ ਹਨ।
ਜੀਵਨੀ
ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ’ਤੇ ਅਪਾਰ ਕਿਰਪਾ ਕੀਤੀ
ਡਗਲਸ ਅਤੇ ਮੈਰੀ ਗੈਸਟ ਨੇ ਕੈਨੇਡਾ ਵਿਚ ਪਾਇਨੀਅਰਿੰਗ ਕਰਦਿਆਂ ਅਤੇ ਬ੍ਰਾਜ਼ੀਲ ਅਤੇ ਪੁਰਤਗਾਲ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਦਿਆਂ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਦੇਖਿਆ।
ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ
ਪੁਰਾਣੇ ਸਮੇਂ ਵਿਚ ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਵਰਤਿਆ। ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਇਨ੍ਹਾਂ ਆਦਮੀਆਂ ਦੀ ਮਦਦ ਕੀਤੀ ਸੀ?
ਅੱਜ ਕੌਣ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ?
ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਯੁਗ ਦੇ ਆਖ਼ਰੀ ਸਮੇਂ ਤਕ ਆਪਣੇ ਚੇਲਿਆਂ ਨਾਲ ਰਹੇਗਾ। ਉਹ ਅੱਜ ਧਰਤੀ ’ਤੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?
ਪਾਠਕਾਂ ਵੱਲੋਂ ਸਵਾਲ
ਪੌਲੁਸ ਰਸੂਲ ਨੇ ਕਿਹਾ ਸੀ ਕਿ “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਪਹਿਲਾਂ ਤੋਂ ਹੀ ਹਿਸਾਬ ਲਗਾ ਲੈਂਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ ਫਿਰ ਉਹ ਪਰੀਖਿਆਵਾਂ ਚੁਣਦਾ ਹੈ ਜੋ ਅਸੀਂ ਸਹਿ ਸਕਾਂਗੇ?
ਇਤਿਹਾਸ ਦੇ ਪੰਨਿਆਂ ਤੋਂ
“ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ”
ਲਗਭਗ 1930-1931 ਵਿਚ ਜੋਸ਼ੀਲੇ ਪਾਇਨੀਅਰਾਂ ਨੇ ਦਿਖਾਇਆ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ।