ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2020

ਇਸ ਅੰਕ ਵਿਚ 6 ਅਪ੍ਰੈਲ–3 ਮਈ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਸਾਡਾ ਪਿਤਾ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ

ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਨੂੰ ਪਿਆਰ ਕਰਦਾ ਹੈ, ਸਾਡੀ ਪਰਵਾਹ ਕਰਦਾ ਹੈ ਅਤੇ ਉਹ ਸਾਨੂੰ ਕਦੇ ਨਹੀਂ ਤਿਆਗੇਗਾ।

ਅਸੀਂ ਆਪਣੇ ਪਿਤਾ ਯਹੋਵਾਹ ਨੂੰ ਬੇਹੱਦ ਪਿਆਰ ਕਰਦੇ ਹਾਂ

ਕੁਝ ਖ਼ਾਸ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਰਾਹੀਂ ਅਸੀਂ ਆਪਣੇ ਪਰਵਾਹ ਕਰਨ ਵਾਲੇ ਪਿਤਾ ਯਹੋਵਾਹ ਨੂੰ ਆਪਣਾ ਪਿਆਰ ਦਿਖਾ ਸਕਦੇ ਹਾਂ।

ਈਰਖਾ ਨਾਲ ਲੜੋ ਤੇ ਸ਼ਾਂਤੀ ਬਣਾਓ

ਸਮੇਂ-ਸਮੇਂ ’ਤੇ ਸ਼ਾਇਦ ਸਾਨੂੰ ਈਰਖਾ ਨਾਲ ਲੜਨ ਲਈ ਜੱਦੋ-ਜਹਿਦ ਕਰਨੀ ਪਵੇ। ਇਸ ਨੁਕਸਾਨਦੇਹ ਔਗੁਣ ਨਾਲ ਲੜਨ ਅਤੇ ਸ਼ਾਂਤੀ ਵਧਾਉਣ ਦੇ ਕੁਝ ਤਰੀਕਿਆਂ ’ਤੇ ਗੌਰ ਕਰੋ।

ਯਹੋਵਾਹ ਤੋਂ ਸਕੂਨ ਪਾਓ

ਹੰਨਾਹ, ਪੌਲੁਸ ਰਸੂਲ ਅਤੇ ਰਾਜਾ ਦਾਊਦ ਨੇ ਚਿੰਤਾ ਦਾ ਸਾਮ੍ਹਣਾ ਕੀਤਾ। ਯਹੋਵਾਹ ਦੁਆਰਾ ਉਨ੍ਹਾਂ ਤਿੰਨਾਂ ਨੂੰ ਦਿਲਾਸਾ ਅਤੇ ਸਕੂਨ ਦੇਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਚੰਗੀਆਂ ਮਿਸਾਲਾਂ ਤੋਂ ਸਿੱਖਣ ਕਰਕੇ ਮੈਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ

ਲੀਓਂਸ ਕ੍ਰੇਪੋ ਦੱਸਦਾ ਹੈ ਕਿ ਕਿਵੇਂ ਕੁਝ ਵਫ਼ਾਦਾਰ ਇਨਸਾਨਾਂ ਦੀਆਂ ਵਧੀਆ ਮਿਸਾਲਾਂ ਨੇ ਉਸ ਦੀ ਲਗਭਗ 58 ਸਾਲਾਂ ਦੀ ਪੂਰੇ ਸਮੇਂ ਦੀ ਸੇਵਕਾਈ ਦੌਰਾਨ ਡਰ ’ਤੇ ਕਾਬੂ ਪਾਉਣ ਅਤੇ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣਨ ਵਿਚ ਮਦਦ ਕੀਤੀ।

ਕੀ ਤੁਸੀਂ ਜਾਣਦੇ ਹੋ?

ਬਾਬਲ ਵਿਚ ਬੇਲਸ਼ੱਸਰ ਦੀ ਹੋਂਦ ਤੇ ਭੂਮਿਕਾ ਬਾਰੇ ਪੁਰਾਤੱਤਵ-ਵਿਗਿਆਨੀਆਂ ਨੂੰ ਕਿਵੇਂ ਪਤਾ ਲੱਗਾ?