ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2016

ਇਸ ਅੰਕ ਵਿਚ 28 ਨਵੰਬਰ ਤੋਂ 25 ਦਸੰਬਰ 2016 ਤਕ ਦੇ ਅਧਿਐਨ ਲੇਖ ਹਨ।

ਜੀਵਨੀ

ਮੈਂ ਵਧੀਆ ਮਿਸਾਲਾਂ ਦੀ ਰੀਸ ਕੀਤੀ

ਸਮਝਦਾਰ ਮਸੀਹੀਆਂ ਤੋਂ ਹੌਸਲਾ ਮਿਲਣ ’ਤੇ ਦੂਜਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਵਧੀਆ ਟੀਚੇ ਰੱਖਣ ਅਤੇ ਪਾਉਣ ਲਈ ਹੱਲਾਸ਼ੇਰੀ ਮਿਲ ਸਕਦੀ ਹੈ। ਟੌਮਸ ਮਕਲੇਨ ਦੱਸਦਾ ਹੈ ਕਿ ਦੂਜੇ ਉਸ ਲਈ ਕਿਵੇਂ ਵਧੀਆ ਮਿਸਾਲ ਬਣੇ ਅਤੇ ਇਸ ਕਰਕੇ ਉਹ ਦੂਜਿਆਂ ਦੀ ਕਿਵੇਂ ਮਦਦ ਕਰ ਸਕਿਆ।

ਅਜਨਬੀਆਂ ਲਈ ਪਿਆਰ ਦਿਖਾਉਣਾ ਨਾ ਭੁੱਲੋ

ਪਰਮੇਸ਼ੁਰ ਪਰਦੇਸੀਆਂ ਬਾਰੇ ਕੀ ਸੋਚਦਾ ਹੈ? ਅਸੀਂ ਪਹਿਲੀ ਵਾਰ ਕਿੰਗਡਮ ਹਾਲ ਵਿਚ ਆਏ ਪਰਦੇਸੀਆਂ ਦਾ ਕਿਵੇਂ ਸੁਆਗਤ ਕਰ ਸਕਦੇ ਹਾਂ ਤਾਂਕਿ ਉਹ ਓਪਰਾ ਮਹਿਸੂਸ ਨਾ ਕਰਨ?

ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਿਆਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖੋ

ਸਾਰੇ ਮਸੀਹੀਆਂ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਬਣਾਈ ਰੱਖਣ। ਪਰ ਜੇ ਤੁਸੀਂ ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਰਹੇ ਹੋ, ਤਾਂ ਤੁਹਾਨੂੰ ਕਈ ਹੋਰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ।

ਕੀ ਤੁਸੀਂ ਬੁੱਧ ਨੂੰ ਸਾਂਭ ਕੇ ਰੱਖਦੇ ਹੋ?

ਬੁੱਧ, ਗਿਆਨ ਅਤੇ ਸਮਝ ਤੋਂ ਅਲੱਗ ਕਿਵੇਂ ਹੈ? ਇਸ ਵਿਚ ਫ਼ਰਕ ਪਤਾ ਹੋਣ ਕਰਕੇ ਵਾਕਈ ਫ਼ਾਇਦਾ ਹੋ ਸਕਦਾ ਹੈ।

ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ

ਅਸੀਂ ਪੁਰਾਣੀਆਂ ਅਤੇ ਅੱਜ ਦੇ ਸਮੇਂ ਦੀਆਂ ਨਿਹਚਾ ਦੀਆਂ ਬਹੁਤ ਸਾਰੀਆਂ ਮਿਸਾਲਾਂ ਤੋਂ ਹੌਸਲਾ ਪਾ ਸਕਦੇ ਹਾਂ। ਤੁਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਰੱਖ ਸਕਦੇ ਹੋ?

ਯਹੋਵਾਹ ਦੇ ਵਾਅਦਿਆਂ ’ਤੇ ਆਪਣੀ ਨਿਹਚਾ ਦਾ ਸਬੂਤ ਦਿਓ

ਨਿਹਚਾ ਰੱਖਣ ਦਾ ਕੀ ਮਤਲਬ ਹੈ? ਨਾਲੇ ਇਸ ਤੋਂ ਵੀ ਜ਼ਰੂਰੀ ਸਵਾਲ ਇਹ ਹੈ ਕਿ ਤੁਸੀਂ ਇਸ ਦਾ ਸਬੂਤ ਕਿਵੇਂ ਦੇ ਸਕਦੇ ਹੋ?

ਕੀ ਤੁਸੀਂ ਜਾਣਦੇ ਹੋ?

ਪਹਿਲੀ ਸਦੀ ਵਿਚ ਰੋਮੀ ਸਰਕਾਰ ਨੇ ਯਹੂਦੀਆ ਵਿਚ ਯਹੂਦੀ ਅਧਿਕਾਰੀਆਂ ਨੂੰ ਕਿੰਨਾ ਕੁ ਇਖ਼ਤਿਆਰ ਦਿੱਤਾ ਸੀ? ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ?