Skip to content

Skip to table of contents

ਪਹਿਰਾਬੁਰਜ ਨੰ. 3 2021 | ਵਧੀਆ ਭਵਿੱਖ​—ਤੁਸੀਂ ਇਹ ਕਿਵੇਂ ਪਾ ਸਕਦੇ ਹੋ?

ਤੁਸੀਂ ਵਧੀਆ ਭਵਿੱਖ ਕਿਵੇਂ ਪਾ ਸਕਦੇ ਹੋ? ਇਸ ਰਸਾਲੇ ਵਿਚ ਦੱਸਿਆ ਜਾਵੇਗਾ ਕਿ ਲੋਕ ਕਿਵੇਂ ਅਲੱਗ-ਅਲੱਗ ਤਰੀਕਿਆਂ ਨਾਲ ਵਧੀਆ ਭਵਿੱਖ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਨਾਲੇ ਇਹ ਰਸਾਲਾ ਤੁਹਾਡੀ ਇਹ ਜਾਣਨ ਵਿਚ ਵੀ ਮਦਦ ਕਰੇਗਾ ਕਿ ਕੌਣ ਤੁਹਾਨੂੰ ਵਧੀਆ ਭਵਿੱਖ ਦੀ ਗਾਰੰਟੀ ਦੇ ਸਕਦਾ ਹੈ।

 

ਵਧੀਆ ਭਵਿੱਖ—ਹਰੇਕ ਦੀ ਇੱਛਾ

ਜਦੋਂ ਜ਼ਿੰਦਗੀ ਵਿਚ ਅਚਾਨਕ ਕੁਝ ਮਾੜਾ ਹੁੰਦਾ ਹੈ, ਤਾਂ ਅਸੀਂ ਕਿਸ ਦੀ ਸਲਾਹ ’ਤੇ ਭਰੋਸਾ ਕਰ ਸਕਦੇ ਹਾਂ?

ਸਾਡਾ ਭਵਿੱਖ ਕਿਸ ਗੱਲ ’ਤੇ ਨਿਰਭਰ ਕਰਦਾ ਹੈ?

ਬਹੁਤ ਸਾਰੇ ਲੋਕ ਜੋਤਸ਼-ਵਿਦਿਆ, ਪੁਨਰ-ਜਨਮ, ਕਿਸਮਤ ਅਤੇ ਵਾਸਤੂ-ਸ਼ਾਸਤਰ ’ਤੇ ਵਿਸ਼ਵਾਸ ਕਰਦੇ ਹਨ। ਨਾਲੇ ਉਹ ਜਠੇਰਿਆਂ ਦੀ ਪੂਜਾ ਵੀ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਭਵਿੱਖ ਅਦਿੱਖ ਤਾਕਤਾਂ ਦੇ ਹੱਥਾਂ ਵਿਚ ਹੈ।

ਕੀ ਜ਼ਿਆਦਾ ਪੜ੍ਹਾਈ-ਲਿਖਾਈ ਅਤੇ ਪੈਸੇ ਨਾਲ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ?

ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਪੜ੍ਹਾਈ-ਲਿਖਾਈ ਅਤੇ ਧਨ-ਦੌਲਤ ਨਾਲ ਉੱਨਾ ਫ਼ਾਇਦਾ ਨਹੀਂ ਹੁੰਦਾ ਜਿੰਨਾ ਉਹ ਸੋਚਦੇ ਸਨ।

ਕੀ ਚੰਗੇ ਕੰਮ ਕਰਨ ਨਾਲ ਸਾਡਾ ਭਵਿੱਖ ਵਧੀਆ ਹੋਵੇਗਾ?

ਚੰਗਾ ਇਨਸਾਨ ਬਣਨਾ ਤੇ ਦੂਜਿਆਂ ਦਾ ਭਲਾ ਕਰਨਾ ਵਧੀਆ ਗੱਲ ਹੈ। ਪਰ ਇਹ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਸਾਡਾ ਭਵਿੱਖ ਵਧੀਆ ਹੋਵੇਗਾ।

ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?

ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਅਕਸਰ ਆਪਣੇ ਸਿਆਣਿਆਂ ਤੋਂ ਸਲਾਹ ਲੈਂਦੇ ਹਾਂ। ਇਸੇ ਤਰ੍ਹਾਂ ਵਧੀਆ ਭਵਿੱਖ ਬਾਰੇ ਅਸੀਂ ਉਸ ਸ਼ਖ਼ਸ ਤੋਂ ਸਲਾਹ ਲੈ ਸਕਦੇ ਹਾਂ ਜੋ ਸਾਡੇ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਅਤੇ ਕਿਤੇ ਜ਼ਿਆਦਾ ਬੁੱਧੀਮਾਨ ਹੈ।

ਤੁਹਾਡਾ ਭਵਿੱਖ ਤੁਹਾਡੇ ਹੱਥਾਂ ਵਿਚ ਹੈ

ਵਧੀਆ ਜ਼ਿੰਦਗੀ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?

ਵਧੀਆ ਭਵਿੱਖ ਪਾਉਣ ਦਾ ਤਰੀਕਾ

What do you think is ਵਧੀਆ ਭਵਿੱਖ ਪਾਉਣ ਦਾ ਤਰੀਕਾ?