Skip to content

Skip to table of contents

 ਸੰਸਾਰ ਉੱਤੇ ਨਜ਼ਰ

ਅਮਰੀਕਾ ’ਤੇ ਇਕ ਨਜ਼ਰ

ਅਮਰੀਕਾ ’ਤੇ ਇਕ ਨਜ਼ਰ

ਪੱਛਮੀ ਦੇਸ਼ਾਂ ਤੋਂ ਮਿਲੀਆਂ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀਆਂ ਗੱਲਾਂ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਹੈ।

ਈ-ਮੇਲ ਨਾ ਪੜ੍ਹੋ ਝੱਟ, ਪਰੇਸ਼ਾਨ ਰਹੋਗੇ ਘੱਟ?

ਵੈਨਕੂਵਰ, ਕੈਨੇਡਾ ਵਿਚ ਕੀਤੀ ਰਿਸਰਚ ਅਨੁਸਾਰ ਜਿਹੜੇ ਲੋਕ ਵਾਰ-ਵਾਰ ਈ-ਮੇਲ ਦੇਖਣ ਦੀ ਬਜਾਇ ਦਿਨ ਵਿਚ ਸਿਰਫ਼ ਤਿੰਨ ਵਾਰ ਈ-ਮੇਲ ਪੜ੍ਹਦੇ ਹਨ, ਉਹ ਘੱਟ ਪਰੇਸ਼ਾਨ ਰਹਿੰਦੇ ਹਨ। ਕੋਸਟਾਡੀਨ ਕੁਸ਼ਲੇਵ, ਜਿਸ ਨੇ ਇਹ ਅਧਿਐਨ ਕਰਨ ਵਿਚ ਅਗਵਾਈ ਕੀਤੀ, ਨੇ ਕਿਹਾ: “ਲੋਕ ਆਪਣੇ ਆਪ ਨੂੰ ਈ-ਮੇਲ ਪੜ੍ਹਨ ਤੋਂ ਰੋਕ ਨਹੀਂ ਪਾਉਂਦੇ, ਪਰ ਜੇ ਉਹ ਰੋਕਣ, ਤਾਂ ਉਹ ਘੱਟ ਪਰੇਸ਼ਾਨ ਰਹਿਣਗੇ।”

ਇਸ ਬਾਰੇ ਸੋਚੋ: ਅਸੀਂ “ਮੁਸੀਬਤਾਂ ਨਾਲ ਭਰੇ” ਦਿਨਾਂ ਵਿਚ ਰਹਿ ਰਹੇ ਹਾਂ ਅਤੇ “ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। ਤਾਂ ਫਿਰ ਕੀ ਸਾਨੂੰ ਅਜਿਹੇ ਤਰੀਕੇ ਨਹੀਂ ਭਾਲਣੇ ਚਾਹੀਦੇ ਜਿਨ੍ਹਾਂ ਨਾਲ ਪਰੇਸ਼ਾਨੀ ਘਟੇ?—2 ਤਿਮੋਥਿਉਸ 3:1.

ਮੱਛੀਆਂ ਦੀ ਗਿਣਤੀ ਵਿਚ ਵਾਧਾ

ਜੰਗਲੀ-ਜੀਵਾਂ ਦੀ ਰੱਖਿਆ ਕਰਨ ਵਾਲੀ ਸੁਸਾਇਟੀ (WCS) ਦੀ ਇਕ ਰਿਪੋਰਟ ਦੱਸਦੀ ਹੈ: “ਬੇਲੀਜ਼ ਅਤੇ ਕੈਰੀਬੀਅਨ ਦੇ ਹੋਰ ਇਲਾਕਿਆਂ ਵਿਚ ਸਰਕਾਰ ਨੇ ਪਾਬੰਦੀ ਲਾਈ ਹੈ ਕਿ ਕੋਈ ਵੀ ਵਿਅਕਤੀ ਘੋਗਿਆਂ, ਝੀਂਗਿਆਂ ਅਤੇ ਮੱਛੀਆਂ ਦਾ ਸ਼ਿਕਾਰ ਨਹੀਂ ਕਰ ਸਕਦਾ। ਇਸ ਕਰਕੇ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।” ਇਹ ਰਿਪੋਰਟ ਅੱਗੇ ਦੱਸਦੀ ਹੈ: “ਜਿਨ੍ਹਾਂ ਇਲਾਕਿਆਂ ਵਿਚ ਜੀਵ-ਜੰਤੂਆਂ ਦਾ ਸ਼ਿਕਾਰ ਕਰਨ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਇਲਾਕਿਆਂ ਵਿਚ ਖ਼ਤਮ ਹੋ ਰਹੇ ਜੀਵ-ਜੰਤੂਆਂ ਵਿਚ ਮੁੜ ਵਾਧਾ ਹੋਣ ਵਿਚ ਘੱਟੋ-ਘੱਟ 1-6 ਸਾਲ ਲੱਗ ਸਕਦੇ ਹਨ, ਪਰ ਜਿਨ੍ਹਾਂ ਇਲਾਕਿਆਂ ਵਿਚ ਪਾਬੰਦੀ ਨਹੀਂ ਲੱਗੀ, ਉੱਥੇ ਗਿਣਤੀ ਵਧਣ ਵਿਚ . . . ਦਹਾਕੇ ਲੱਗ ਸਕਦੇ ਹਨ।” ਇਸ ਸੋਸਾਇਟੀ ਦੀ ਡਾਇਰੈਕਟਰ ਜੈਨੇਟ ਗਿਬਸਨ ਨੇ ਬੇਲੀਜ਼ ਬਾਰੇ ਕਿਹਾ: “ਪਾਬੰਦੀ-ਸ਼ੁਦਾ ਇਲਾਕਿਆਂ ਦੀ ਮਦਦ ਨਾਲ ਦੇਸ਼ ਵਿਚ ਮੱਛੀਆਂ ਅਤੇ ਵੰਨ-ਸੁਵੰਨੇ ਜੀਵਾਂ ਵਿਚ ਵਾਧਾ ਹੋ ਸਕਦਾ ਹੈ।”

ਇਸ ਬਾਰੇ ਸੋਚੋ: ਕੀ ਕੁਦਰਤ ਦਾ ਆਪਣੇ ਆਪ ਨੂੰ ਪਹਿਲਾਂ ਵਾਲੀ ਹਾਲਤ ਵਿਚ ਲਿਆਉਣਾ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਵੱਲ ਇਸ਼ਾਰਾ ਨਹੀਂ ਕਰਦਾ?—ਜ਼ਬੂਰਾਂ ਦੀ ਪੋਥੀ 104:24, 25.

ਬ੍ਰਾਜ਼ੀਲ ਵਿਚ ਹਿੰਸਾ

ਅਸ਼ੈਨਸੀਆ ਬ੍ਰਾਜ਼ੀਲ ਦੇ ਸਮਾਚਾਰ ਸੇਵਾ ਵਿਭਾਗ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਵਿਚ ਹਿੰਸਾ ਵਧਦੀ ਹੀ ਜਾ ਰਹੀ ਹੈ। ਸਿਹਤ ਵਿਭਾਗ ਨੇ ਦੱਸਿਆ ਹੈ ਕਿ ਸਾਲ 2012 ਵਿਚ ਕਤਲਾਂ ਦੀ ਗਿਣਤੀ 56,000 ਤੋਂ ਵੀ ਜ਼ਿਆਦਾ ਹੋ ਗਈ। ਇਹ ਦਰ ਪਹਿਲਾਂ ਰਿਕਾਰਡ ਕੀਤੀ ਗਈ ਦਰ ਨਾਲੋਂ ਕਿਤੇ ਜ਼ਿਆਦਾ ਹੈ। ਪਬਲਿਕ ਸੁਰੱਖਿਆ ਮਾਹਰ ਲੂਈਸ ਸਾਪੋਰੀ ਮੰਨਦੀ ਹੈ ਕਿ ਕਤਲਾਂ ਵਿਚ ਵਾਧੇ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਨੈਤਿਕ ਮਿਆਰ ਡਿਗ ਗਏ ਹਨ। ਉਸ ਨੇ ਕਿਹਾ ਕਿ ਜਦੋਂ ਲੋਕ ਸਮਾਜ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨੀ ਛੱਡ ਦਿੰਦੇ ਹਨ, ਤਾਂ “ਉਹ ਆਪਣੀ ਮਰਜ਼ੀ ਪੂਰੀ ਕਰਨ ਲਈ ਜਾਨਵਰ ਬਣ ਜਾਂਦੇ ਹਨ।”

ਕੀ ਤੁਸੀਂ ਜਾਣਦੇ ਹੋ? ਬਾਈਬਲ ਵਿਚ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਜਦੋਂ ਲੋਕਾਂ ਦਾ ਪਿਆਰ “ਠੰਢਾ ਪੈ ਜਾਵੇਗਾ” ਅਤੇ ਬੁਰਾਈ ਵਧੇਗੀ।—ਮੱਤੀ 24:3, 12. (g16-E No. 5)