Skip to content

Skip to table of contents

ਰੱਬ-ਨਾਲ-ਰਿਸ਼ਤਾ

ਰੱਬ-ਨਾਲ-ਰਿਸ਼ਤਾ

ਜਿੱਦਾਂ ਅਸੀਂ ਸ਼ੁਰੂ ਵਿਚ ਦੇਖਿਆ ਸੀ ਕਿ ਬਹੁਤ ਸਾਰੇ ਲੋਕ ਬਾਈਬਲ ਨੂੰ ਇਕ ਪਵਿੱਤਰ ਕਿਤਾਬ ਮੰਨਦੇ ਹਨ। ਉਨ੍ਹਾਂ ਨੇ ਦੇਖਿਆ ਕਿ ਇਸ ਨੂੰ ਪੜ੍ਹ ਕੇ ਅਤੇ ਇਸ ਦੀਆਂ ਗੱਲਾਂ ਲਾਗੂ ਕਰ ਕੇ ਉਹ ਰੱਬ ਦੇ ਹੋਰ ਨੇੜੇ ਆਏ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਆਇਆ ਹੈ।

ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ” ਚੱਲਣ ਵਾਲੇ ਇਨਸਾਨ ਜ਼ਿੰਦਗੀ ਪ੍ਰਤੀ ਸਹੀ ਰਵੱਈਆ ਰੱਖਦੇ ਹਨ। (ਯਹੂਦਾਹ 18, 19) ਸਰੀਰਕ ਇੱਛਾਵਾਂ ਮੁਤਾਬਕ ਚੱਲਣ ਵਾਲੇ ਇਨਸਾਨ ਆਪਣੇ ਬਾਰੇ ਹੀ ਸੋਚਦੇ ਹਨ। ਪਰ ਪਰਮੇਸ਼ੁਰ ਦੀ ਅਗਵਾਈ ਮੁਤਾਬਕ ਚੱਲਣ ਵਾਲੇ ਉਸ ਦੇ ਮਿਆਰਾਂ ’ਤੇ ਧਿਆਨ ਲਾਉਂਦੇ ਹਨ।—ਅਫ਼ਸੀਆਂ 5:1.

ਉਮੀਦ

ਬਾਈਬਲ ਦਾ ਅਸੂਲ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।”—ਕਹਾਉਤਾਂ 24:10.

ਇਸ ਦਾ ਕੀ ਮਤਲਬ ਹੈ? ਨਿਰਾਸ਼ਾ ਕਰਕੇ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਦੀ ਸਾਡੀ ਤਾਕਤ ਖ਼ਤਮ ਹੋ ਸਕਦੀ ਹੈ। ਦੂਜੇ ਪਾਸੇ, ਉਮੀਦ ਕਰਕੇ ਸਾਨੂੰ ਲੜਦੇ ਰਹਿਣ ਦੀ ਹਿੰਮਤ ਮਿਲਦੀ ਹੈ। ਸਾਨੂੰ ਇਹ ਜਾਣ ਕੇ ਤਸੱਲੀ ਮਿਲ ਸਕਦੀ ਹੈ ਕਿ ਸਾਡੀਆਂ ਮੁਸ਼ਕਲਾਂ ਥੋੜ੍ਹੇ ਚਿਰ ਲਈ ਹਨ। ਦਰਅਸਲ, ਅਸੀਂ ਉਮੀਦ ਰੱਖ ਸਕਦੇ ਹਾਂ ਕਿ ਮੁਸ਼ਕਲਾਂ ਤੋਂ ਬਾਅਦ ਕੁਝ ਚੰਗਾ ਹੋਵੇਗਾ।

ਤੁਸੀਂ ਕੀ ਕਰ ਸਕਦੇ ਹੋ? ਭਵਿੱਖ ਪ੍ਰਤੀ ਸਹੀ ਨਜ਼ਰੀਆ ਰੱਖੋ। ਇਹ ਚਿੰਤਾ ਨਾ ਕਰੋ ਕਿ ਕੀ ਹੋ ਸਕਦਾ ਹੈ ਜਾਂ ਆਪਣੇ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਨਾ ਕਰੋ। ਇਸ ਦੀ ਬਜਾਇ, ਆਪਣੇ ਟੀਚਿਆਂ ਮੁਤਾਬਕ ਕੰਮ ਕਰੋ। ਇਹ ਸੱਚ ਹੈ ਕਿ “ਬੁਰਾ ਸਮਾਂ” ਕਿਸੇ ’ਤੇ ਵੀ ਆ ਸਕਦਾ ਹੈ। (ਉਪਦੇਸ਼ਕ ਦੀ ਪੋਥੀ 9:11, CL) ਪਰ ਇੱਦਾਂ ਹੁੰਦਾ ਹੈ ਕਿ ਸ਼ਾਇਦ ਅਸੀਂ ਬੁਰਾ ਸੋਚਦੇ ਹੋਈਏ, ਪਰ ਅਕਸਰ ਚੰਗਾ ਹੋ ਜਾਂਦਾ ਹੈ। ਬਾਈਬਲ ਇਸ ਗੱਲ ਨੂੰ ਇਕ ਮਿਸਾਲ ਰਾਹੀਂ ਸਮਝਾਉਂਦੀ ਹੈ: “ਸਵੇਰ ਨੂੰ ਆਪਣਾ ਬੀ ਬੀਜ, ਅਤੇ ਤਕਾਲਾਂ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇਹ, ਕਿਉਂ ਜੋ ਤੂੰ ਨਹੀਂ ਜਾਣਦਾ ਜੋ ਏਹਨਾਂ ਵਿੱਚੋਂ ਕਿਹੜਾ ਸਵਰੇਗਾ, ਏਹ ਯਾ ਉਹ, ਯਾ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ।”—ਉਪਦੇਸ਼ਕ ਦੀ ਪੋਥੀ 11:6.

ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ

ਬਾਈਬਲ ਦਾ ਅਸੂਲ: ‘ਮੈਨੂੰ ਸਮਝ ਦੇਹ। ਤੇਰਾ ਬਚਨ ਸਚਿਆਈ ਹੈ।’—ਜ਼ਬੂਰਾਂ ਦੀ ਪੋਥੀ 119:144, 160.

ਇਸ ਦਾ ਕੀ ਮਤਲਬ ਹੈ? ਬਾਈਬਲ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ ਜੋ ਤਕਰੀਬਨ ਹਰ ਇਨਸਾਨ ਪੁੱਛਦਾ ਹੈ। ਮਿਸਾਲ ਲਈ, ਬਾਈਬਲ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ, ਜਿਵੇਂ

  • ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ?

  • ਰੱਬ ਨੇ ਸਾਨੂੰ ਕਿਉਂ ਬਣਾਇਆ?

  • ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ?

  • ਕੀ ਇਹੀ ਹੈ ਜ਼ਿੰਦਗੀ?

ਬਾਈਬਲ ਤੋਂ ਇਨ੍ਹਾਂ ਤੇ ਹੋਰ ਸਵਾਲਾਂ ਦੇ ਜਵਾਬ ਲੈ ਕੇ ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਸੁਧਾਰ ਕੀਤਾ ਹੈ।

ਤੁਸੀਂ ਕੀ ਕਰ ਸਕਦੇ ਹੋ? ਖ਼ੁਦ ਜਾਂਚ ਕਰੋ ਕਿ ਬਾਈਬਲ ਕੀ ਸਿਖਾਉਂਦੀ ਹੈ। ਬਾਈਬਲ ਨੂੰ ਸਮਝਣ ਲਈ ਯਹੋਵਾਹ ਦੇ ਕਿਸੇ ਗਵਾਹ ਤੋਂ ਮਦਦ ਲਓ। ਸਾਡੀ ਵੈੱਬਸਾਈਟ jw.org ਦੇਖੋ ਜਾਂ ਸਾਡੀ ਕਿਸੇ ਸਭਾ ’ਤੇ ਆਓ। ਇਨ੍ਹਾਂ ਸਭਾਵਾਂ ਵਿਚ ਪੈਸੇ ਨਹੀਂ ਮੰਗੇ ਜਾਂਦੇ ਅਤੇ ਕੋਈ ਵੀ ਆ ਸਕਦਾ ਹੈ।

ਬਾਈਬਲ ਦੇ ਹੋਰ ਅਸੂਲ

jw.org ’ਤੇ ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ। ਇਹ ਵੀਡੀਓ 880 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ

ਜਾਣੋ ਕਿ ਤੁਹਾਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ।

“ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”—ਮੱਤੀ 5:3.

ਬਾਈਬਲ ਵਿਚ ਦੱਸੇ ਰੱਬ ਬਾਰੇ ਹੋਰ ਜਾਣੋ।

‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ। ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।’—ਰਸੂਲਾਂ ਦੇ ਕੰਮ 17:27.

ਬਾਈਬਲ ਦੀਆਂ ਗੱਲਾਂ ਪੜ੍ਹੋ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰੋ।

“ਉਹ ਯਹੋਵਾਹ * ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। . . . ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰਾਂ ਦੀ ਪੋਥੀ 1:2, 3.

^ ਪੇਰਗ੍ਰੈਫ 23 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।