ਅੱਜ ਦੀ ਜ਼ਿੰਦਗੀ ਲਈ ਇਕ ਪੁਰਾਣੀ ਕਿਤਾਬ

ਅੱਜ ਦੀ ਜ਼ਿੰਦਗੀ ਲਈ ਇਕ ਪੁਰਾਣੀ ਕਿਤਾਬ

ਬਹੁਤ ਸਾਰੇ ਲੋਕ ਬਾਈਬਲ ਨੂੰ ਇਕ ਪਵਿੱਤਰ ਕਿਤਾਬ ਮੰਨਦੇ ਹਨ ਜਿਸ ਕਰਕੇ ਉਹ ਇਸ ਦਾ ਆਦਰ ਕਰਦੇ ਹਨ। ਪਰ ਬਾਈਬਲ ਸਿਰਫ਼ ਇਕ ਪਵਿੱਤਰ ਕਿਤਾਬ ਹੀ ਨਹੀਂ ਹੈ ਜੋ ਸਿਰਫ਼ ਇਹੀ ਦੱਸਦੀ ਹੈ ਕਿ ਰੱਬ ਦੀ ਭਗਤੀ ਕਿਵੇਂ ਕਰਨੀ ਹੈ, ਸਗੋਂ ਇਸ ਵਿਚ ਹਰ ਰੋਜ਼ ਦੀ ਜ਼ਿੰਦਗੀ ਬਾਰੇ ਵੀ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।

ਜ਼ਰਾ ਗੌਰ ਕਰੋ ਕਿ ਕੁਝ ਲੋਕ ਦੱਸਦੇ ਹਨ ਕਿ ਬਾਈਬਲ ਪੜ੍ਹ ਕੇ ਅਤੇ ਇਸ ਦੀਆਂ ਸਲਾਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਨ੍ਹਾਂ ਨੂੰ ਕਿਵੇਂ ਫ਼ਾਇਦਾ ਹੋਇਆ ਹੈ।

“ਮੇਰੀ ਜ਼ਿੰਦਗੀ ਵਿਚ ਪਹਿਲਾਂ ਨਾਲੋਂ ਕਾਫ਼ੀ ਸ਼ਾਂਤੀ ਹੈ। ਮੇਰੀ ਸੋਚ ਵਿਚ ਸੁਧਾਰ ਹੋਇਆ ਹੈ ਅਤੇ ਮੇਰੀਆਂ ਭਾਵਨਾਵਾਂ ʼਤੇ ਵੀ ਵਧੀਆ ਅਸਰ ਪਿਆ ਹੈ। ਜ਼ਿੰਦਗੀ ਪ੍ਰਤੀ ਮੇਰਾ ਨਜ਼ਰੀਆ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ।”—ਫਿਓਨਾ।

“ਬਾਈਬਲ ਦਾ ਅਧਿਐਨ ਕਰ ਕੇ ਮੇਰੀ ਜ਼ਿੰਦਗੀ ਮਕਸਦ ਭਰੀ ਬਣੀ ਹੈ।”—ਗਨਿਟਕੋ।

“ਮੇਰੀ ਜ਼ਿੰਦਗੀ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਬਦਲਾਅ ਆਏ ਹਨ। ਮੈਂ ਹੁਣ ਸਾਦੀ ਜ਼ਿੰਦਗੀ ਜੀਉਂਦਾ ਹਾਂ ਤੇ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਹਾਂ।”—ਐਂਡਰੂ।

ਇਹ ਤਾਂ ਸਿਰਫ਼ ਕੁਝ ਹੀ ਮਿਸਾਲਾਂ ਹਨ। ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਜਾਣਿਆ ਹੈ ਕਿ ਬਾਈਬਲ ਵਿਚ ਹਰ ਰੋਜ਼ ਦੀ ਜ਼ਿੰਦਗੀ ਬਾਰੇ ਬਹੁਤ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।

ਆਓ ਆਪਾਂ ਦੇਖੀਏ ਕਿ ਬਾਈਬਲ ਹੇਠ ਲਿਖੇ ਮਾਮਲਿਆਂ ਵਿਚ ਸੁਧਾਰ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ:

  • ਸਿਹਤ

  • ਚੰਗੀਆਂ-ਮਾੜੀਆਂ ਭਾਵਨਾਵਾਂ

  • ਪਰਿਵਾਰਕ ਜ਼ਿੰਦਗੀ ਅਤੇ ਦੋਸਤੀ

  • ਖ਼ਰਚਾ ਕਿਵੇਂ ਚਲਾਈਏ?

  • ਰੱਬ ਨਾਲ ਰਿਸ਼ਤਾ

ਅੱਗੇ ਦਿੱਤੇ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਬਾਈਬਲ ਸਿਰਫ਼ ਇਕ ਪਵਿੱਤਰ ਕਿਤਾਬ ਹੀ ਨਹੀਂ ਹੈ, ਸਗੋਂ ਇਹ ਕਿਤਾਬ ਹਰ ਰੋਜ਼ ਦੀ ਜ਼ਿੰਦਗੀ ਦੇ ਮਾਮਲਿਆਂ ਵਿਚ ਵੀ ਤੁਹਾਡੀ ਮਦਦ ਕਰ ਸਕਦੀ ਹੈ।