ਜਾਗਰੂਕ ਬਣੋ! ਨੰ. 1 2025 | ਵਧਦੀ ਮਹਿੰਗਾਈ​—ਕਿਵੇਂ ਕਰੀਏ ਗੁਜ਼ਾਰਾ?

ਕੀ ਤੁਸੀਂ ਵਧ ਰਹੀ ਮਹਿੰਗਾਈ ਕਰਕੇ ਚਿੰਤਾ ਵਿਚ ਹੋ? ਕੀ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਤੁਹਾਨੂੰ ਘੰਟਿਆਂ-ਬੱਧੀ ਕੰਮ ਕਰਨਾ ਪੈਂਦਾ ਹੈ? ਕੀ ਤੁਸੀਂ ਆਪਣੇ ਘਰਦਿਆਂ ਨਾਲ ਸਮਾਂ ਨਹੀਂ ਬਿਤਾ ਪਾ ਰਹੇ ਹੋ? ਜੇ ਹਾਂ, ਤਾਂ ਜਾਗਰੂਕ ਬਣੋ! ਦਾ ਇਹ ਅੰਕ ਪੜ੍ਹੋ। ਇਸ ਵਿਚ ਅਜਿਹੇ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਹਾਲਾਤ ਸੁਧਾਰ ਸਕੋਗੇ, ਤੁਹਾਡੀ ਚਿੰਤਾ ਘਟੇਗੀ ਅਤੇ ਤੁਸੀਂ ਹੋਰ ਖ਼ੁਸ਼ ਰਹਿ ਸਕੋਗੇ। ਇਸ ਅੰਕ ਦੇ ਆਖ਼ਰੀ ਲੇਖ ਵਿਚ ਇਕ ਚੰਗੇ ਭਵਿੱਖ ਦੀ ਉਮੀਦ ਬਾਰੇ ਦੱਸਿਆ ਗਿਆ ਹੈ ਜਿਸ ʼਤੇ ਤੁਸੀਂ ਭਰੋਸਾ ਕਰ ਸਕਦੇ ਹੋ। ਨਾਲੇ ਇਸ ਉਮੀਦ ਤੋਂ ਤੁਹਾਨੂੰ ਅੱਜ ਵੀ ਹੌਸਲਾ ਮਿਲ ਸਕਦਾ ਹੈ।

 

ਹਕੀਕਤ ਸਵੀਕਾਰ ਕਰੋ

ਜੇ ਅਸੀਂ ਮੰਨੀਏ ਕਿ ਮਹਿੰਗਾਈ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਤਾਂ ਆਪਣੇ ਹਾਲਾਤ ਨੂੰ ਸੁਧਾਰਨ ਵਿਚ ਸਾਡੀ ਮਦਦ ਹੋ ਸਕਦੀ ਹੈ।

ਸੋਚ-ਸਮਝ ਕੇ ਪੈਸੇ ਖ਼ਰਚੋ

ਪੈਸੇ ਬਚਾਉਣ ਲਈ ਪੰਜ ਸੁਝਾਵਾਂ ʼਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸੋਚ-ਸਮਝ ਕੇ ਪੈਸੇ ਖ਼ਰਚ ਸਕਦੇ ਹੋ।

ਸੰਤੁਸ਼ਟ ਰਹੋ

ਜਾਣੋ ਕਿ ਘੱਟ ਚੀਜ਼ਾਂ ਨਾਲ ਗੁਜ਼ਾਰਾ ਕਰ ਕੇ ਵੀ ਕਿਵੇਂ ਖ਼ੁਸ਼ ਰਿਹਾ ਸਕਦਾ ਹੈ।

ਖੁੱਲ੍ਹ-ਦਿਲੇ ਬਣੋ

ਦੂਜਿਆਂ ਨੂੰ ਦਿਲ ਖੋਲ੍ਹ ਕੇ ਦੇਣ ਨਾਲ ਮਹਿੰਗਾਈ ਨਾਲ ਸਿੱਝਣ ਵਿਚ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ?

ਚੰਗੇ ਭਵਿੱਖ ਦੀ ਉਮੀਦ ਰੱਖੋ

ਬਾਈਬਲ ਇਕ ਚੰਗੇ ਭਵਿੱਖ ਦੀ ਪੱਕੀ ਉਮੀਦ ਦਿੰਦੀ ਹੈ। ਇਸ ਉਮੀਦ ਤੋਂ ਅੱਜ ਵੀ ਸਾਨੂੰ ਹੌਸਲਾ ਮਿਲਦਾ ਹੈ।

ਹੋਰ ਜਾਣੋ

ਬਾਈਬਲ ਵਧਦੀ ਮਹਿੰਗਾਈ ਨਾਲ ਸਿੱਝਣ ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕਰ ਰਹੀ ਹੈ। ਇਹ ਤੁਹਾਡੀ ਵੀ ਮਦਦ ਕਰ ਸਕਦੀ ਹੈ।