Skip to content

Skip to table of contents

ਸਮੱਸਿਆ ਦਾ ਹੱਲ ਹਮੇਸ਼ਾ ਲਈ ਕੀਤਾ ਜਾਵੇਗਾ

ਪਰਮੇਸ਼ੁਰ ਦੇ ਰਾਜ ਵਿਚ “ਬਾਹਲਾ ਸੁਖ ਹੋਵੇਗਾ”

ਪਰਮੇਸ਼ੁਰ ਦੇ ਰਾਜ ਵਿਚ “ਬਾਹਲਾ ਸੁਖ ਹੋਵੇਗਾ”

ਅਸੀਂ ਪਰਮੇਸ਼ੁਰ ਦੇ ਰਾਜ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਇਹ ਰਾਜ ਬਹੁਤ ਜਲਦ ਧਰਤੀ ʼਤੇ ਕਾਇਮ ਹੋਵੇਗਾ ਅਤੇ ਮਨੁੱਖਜਾਤੀ ਨੂੰ ਸ਼ਾਂਤੀ ਅਤੇ ਏਕਤਾ ਦੇ ਬੰਧਨ ਵਿਚ ਬੰਨ੍ਹੇਗਾ। ਜ਼ਬੂਰਾਂ ਦੀ ਪੋਥੀ 72:7 ਵਿਚ ਵਾਅਦਾ ਕੀਤਾ ਗਿਆ ਹੈ ਕਿ ਉਸ ਸਮੇਂ ਧਰਤੀ ʼਤੇ “ਬਾਹਲਾ ਸੁਖ ਹੋਵੇਗਾ।” ਪਰ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਰੱਬ ਇਹ ਸਭ ਕਿਵੇਂ ਕਰੇਗਾ? ਨਾਲੇ ਪਰਮੇਸ਼ੁਰ ਦਾ ਰਾਜ ਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?

ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਦਾ ਰਾਜ ਆਉਣ ਤੋਂ ਪਹਿਲਾਂ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰਨਗੀਆਂ ਜੋ ਇਸ ਗੱਲ ਦੀ “ਨਿਸ਼ਾਨੀ” ਹੋਵੇਗੀ ਕਿ ਇਹ ਰਾਜ ਛੇਤੀ ਸ਼ੁਰੂ ਹੋਵੇਗਾ। ਇਹ “ਨਿਸ਼ਾਨੀ” ਕੀ ਹੈ? ਦੁਨੀਆਂ ਭਰ ਵਿਚ ਯੁੱਧ ਹੋਣੇ, ਭੁੱਖਮਰੀ ਤੇ ਬੀਮਾਰੀਆਂ ਫੈਲਣੀਆਂ, ਬਹੁਤ ਸਾਰੇ ਭੁਚਾਲ਼ ਆਉਣੇ ਅਤੇ ਬੁਰਾਈ ਦਾ ਵਧਣਾ।​—ਮੱਤੀ 24:3, 7, 12; ਲੂਕਾ 21:11; ਪ੍ਰਕਾਸ਼ ਦੀ ਕਿਤਾਬ 6:2-8.

ਬਾਈਬਲ ਦੀ ਇਕ ਹੋਰ ਭਵਿੱਖਬਾਣੀ ਦੱਸਦੀ ਹੈ: “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ, . . . ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਦੂਜਿਆਂ ਨੂੰ ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਪਿਆਰ ਨਾ ਕਰਨ ਵਾਲੇ, . . . ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:1-4) ਇੱਦਾਂ ਦੇ ਲੋਕ ਸ਼ੁਰੂ ਤੋਂ ਹੀ ਰਹੇ ਹਨ, ਪਰ ਹੁਣ ਤਾਂ ਇੱਦਾਂ ਦੇ ਲੋਕ ਆਮ ਦੇਖੇ ਜਾ ਸਕਦੇ ਹਨ।

ਇਹ ਭਵਿੱਖਬਾਣੀਆਂ 1914 ਤੋਂ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਤਿਹਾਸਕਾਰ, ਸਿਆਸਤਦਾਨ ਅਤੇ ਲੇਖਕ ਵੀ ਦੱਸਦੇ ਹਨ ਕਿ ਉਸ ਸਾਲ ਤੋਂ ਬਾਅਦ ਦੁਨੀਆਂ ਬਹੁਤ ਬਦਲ ਗਈ। ਮਿਸਾਲ ਲਈ, ਡੈਨਮਾਰਕ ਦੇ ਇਤਿਹਾਸਕਾਰ ਪੀਟਰ ਮੁੰਕ ਨੇ ਲਿਖਿਆ ਕਿ “1914 ਤੋਂ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਹਾਲਾਤ ਹੌਲੀ-ਹੌਲੀ ਸੁਧਰ ਰਹੇ ਹਨ, . . . ਪਰ ਫਿਰ ਉਹ ਸਮਾਂ ਆਇਆ ਜਦੋਂ ਵਿਸ਼ਵ ਯੁੱਧ ਕਰਕੇ ਹਰ ਪਾਸੇ ਤਬਾਹੀ, ਡਰ ਤੇ ਨਫ਼ਰਤ ਫੈਲ ਗਈ ਅਤੇ ਕੋਈ ਸੁਰੱਖਿਅਤ ਨਹੀਂ ਰਿਹਾ।”

ਦੂਜੇ ਪਾਸੇ, ਜਿਸ ਤਰ੍ਹਾਂ ਤੂਫ਼ਾਨ ਥੰਮ੍ਹਣ ਤੋਂ ਬਾਅਦ ਸ਼ਾਂਤੀ ਹੋ ਜਾਂਦੀ ਹੈ, ਉਸੇ ਤਰ੍ਹਾਂ ਇਨ੍ਹਾਂ ਤੂਫ਼ਾਨ ਵਰਗੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਛੇਤੀ ਹੀ ਪਰਮੇਸ਼ੁਰ ਦਾ ਰਾਜ ਧਰਤੀ ʼਤੇ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਵਾਲਾ ਹੈ। ਧਿਆਨ ਦਿਓ ਕਿ ਅੰਤ ਦੇ ਸਮੇਂ ਦੀਆਂ ਨਿਸ਼ਾਨੀਆਂ ਦੱਸਦੇ ਵੇਲੇ ਯਿਸੂ ਨੇ ਇਹ ਵੀ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”​—ਮੱਤੀ 24:14.

ਯਹੋਵਾਹ ਦੇ ਗਵਾਹ ਮੁੱਖ ਤੌਰ ʼਤੇ ਲੋਕਾਂ ਨੂੰ ਇਹੀ ਖ਼ੁਸ਼ ਖ਼ਬਰੀ ਦੱਸਦੇ ਹਨ। ਇੱਥੋਂ ਤਕ ਕਿ ਉਨ੍ਹਾਂ ਦੇ ਮੁੱਖ ਪ੍ਰਕਾਸ਼ਨ ਦਾ ਨਾਂ ਵੀ ਇਹੀ ਹੈ: ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਇਸ ਰਸਾਲੇ ਵਿਚ ਦੱਸਿਆ ਜਾਂਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਨਸਾਨਾਂ ਅਤੇ ਧਰਤੀ ਲਈ ਕਿਹੜੇ ਸ਼ਾਨਦਾਰ ਕੰਮ ਕਰੇਗਾ।

ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਿਵੇਂ ਹਕੂਮਤ ਕਰੇਗਾ?

ਇਸ ਦਾ ਜਵਾਬ ਲੈਣ ਲਈ ਸਾਨੂੰ ਚਾਰ ਜ਼ਰੂਰੀ ਗੱਲਾਂ ਜਾਣਨ ਦੀ ਲੋੜ ਹੈ:

  1. ਪਰਮੇਸ਼ੁਰ ਦਾ ਰਾਜ ਦੁਨੀਆਂ ਦੇ ਨੇਤਾਵਾਂ ਦੇ ਜ਼ਰੀਏ ਰਾਜ ਨਹੀਂ ਕਰੇਗਾ।

  2. ਦੁਨੀਆਂ ਦੇ ਰਾਜਨੀਤਿਕ ਨੇਤਾ ਆਪਣੀ ਸੱਤਾ ਹੱਥੋਂ ਨਹੀਂ ਜਾਣ ਦੇਣੀ ਚਾਹੁਣਗੇ ਅਤੇ ਬੇਵਕੂਫ਼ੀ ਦਿਖਾਉਂਦਿਆਂ ਪਰਮੇਸ਼ੁਰ ਦੇ ਰਾਜ ਦੇ ਖ਼ਿਲਾਫ਼ ਲੜਨਗੇ।​—ਜ਼ਬੂਰਾਂ ਦੀ ਪੋਥੀ 2:2-9.

  3. ਇਨਸਾਨਾਂ ʼਤੇ ਰਾਜ ਕਰਨ ਵਾਲੀਆਂ ਸਰਕਾਰਾਂ ਦਾ ਨਾਸ਼ ਕਰਨਾ ਜ਼ਰੂਰੀ ਹੈ। (ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 19:17-21) ਪਰਮੇਸ਼ੁਰ ਦਾ ਰਾਜ ਇਕ ਆਖ਼ਰੀ ਯੁੱਧ ਵਿਚ ਇਨ੍ਹਾਂ ਸਾਰੀਆਂ ਸਰਕਾਰਾਂ ਦਾ ਖ਼ਾਤਮਾ ਕਰੇਗਾ। ਇਸ ਯੁੱਧ ਨੂੰ ਆਰਮਾਗੇਡਨ ਕਿਹਾ ਗਿਆ ਹੈ।​—ਪ੍ਰਕਾਸ਼ ਦੀ ਕਿਤਾਬ 16:14, 16.

  4. ਜਿਹੜੇ ਲੋਕ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਕਰਨਗੇ, ਉਨ੍ਹਾਂ ਨੂੰ ਆਰਮਾਗੇਡਨ ਤੋਂ ਬਚ ਕੇ ਨਵੀਂ ਦੁਨੀਆਂ ਵਿਚ ਜੀਉਣ ਦਾ ਮੌਕਾ ਮਿਲੇਗਾ। ਬਾਈਬਲ ਕਹਿੰਦੀ ਹੈ ਕਿ ਇਕ “ਵੱਡੀ ਭੀੜ” ਬਚ ਨਿਕਲੇਗੀ ਜਿਸ ਦੀ ਗਿਣਤੀ ਲੱਖਾਂ ਵਿਚ ਹੋਵੇਗੀ।​—ਪ੍ਰਕਾਸ਼ ਦੀ ਕਿਤਾਬ 7:9, 10, 13, 14.

ਪਰਮੇਸ਼ੁਰ ਦਾ ਰਾਜ ਆਉਣ ਨਾਲ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?

ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਸਭ ਤੋਂ ਪਹਿਲਾਂ ਸਾਨੂੰ ਸਹੀ ਸਿੱਖਿਆ ਲੈਣ ਦੀ ਲੋੜ ਹੈ। ਯਿਸੂ ਨੇ ਪ੍ਰਾਰਥਨਾ ਵਿਚ ਰੱਬ ਨੂੰ ਕਿਹਾ ਸੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”​—ਯੂਹੰਨਾ 17:3.

ਜਦੋਂ ਲੋਕ ਯਹੋਵਾਹ ਨੂੰ ਜਾਣਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਆਓ ਆਪਾਂ ਦੋ ਫ਼ਾਇਦਿਆਂ ʼਤੇ ਗੌਰ ਕਰੀਏ। ਪਹਿਲਾ, ਪਰਮੇਸ਼ੁਰ ʼਤੇ ਉਨ੍ਹਾਂ ਦੀ ਨਿਹਚਾ ਵਧਦੀ ਹੈ। ਸਬੂਤਾਂ ਦੇ ਆਧਾਰ ʼਤੇ ਪੈਦਾ ਹੋਈ ਨਿਹਚਾ ਕਰਕੇ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੁੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਅਸਲ ਵਿਚ ਹੈ ਅਤੇ ਇਹ ਬਹੁਤ ਛੇਤੀ ਰਾਜ ਕਰਨਾ ਸ਼ੁਰੂ ਕਰੇਗਾ। (ਇਬਰਾਨੀਆਂ 11:1) ਦੂਜਾ, ਪਰਮੇਸ਼ੁਰ ਅਤੇ ਗੁਆਂਢੀ ਲਈ ਉਨ੍ਹਾਂ ਦਾ ਪਿਆਰ ਗੂੜ੍ਹਾ ਹੁੰਦਾ ਹੈ। ਪਰਮੇਸ਼ੁਰ ਲਈ ਪਿਆਰ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮ ਮੰਨਣ ਲਈ ਉਕਸਾਉਂਦਾ ਹੈ। ਗੁਆਂਢੀ ਲਈ ਪਿਆਰ ਹੋਣ ਕਰਕੇ ਉਨ੍ਹਾਂ ਨੂੰ ਯਿਸੂ ਵੱਲੋਂ ਸਿਖਾਏ ਉੱਤਮ ਅਸੂਲ ਨੂੰ ਲਾਗੂ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਹ ਉੱਤਮ ਅਸੂਲ ਹੈ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”​—ਲੂਕਾ 6:31.

ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਸਾਡਾ ਸ੍ਰਿਸ਼ਟੀਕਰਤਾ ਸਾਡਾ ਭਲਾ ਚਾਹੁੰਦਾ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ “ਅਸਲੀ ਜ਼ਿੰਦਗੀ” ਪਾਈਏ। ਅੱਜ ਦੀ ਜ਼ਿੰਦਗੀ “ਅਸਲੀ ਜ਼ਿੰਦਗੀ” ਨਹੀਂ ਹੈ। (1 ਤਿਮੋਥਿਉਸ 6:19) ਅੱਜ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਔਖੀ ਹੈ ਅਤੇ ਮੁਸ਼ਕਲਾਂ ਨਾਲ ਭਰੀ ਹੋਈ ਹੈ। ਉਸ “ਅਸਲੀ ਜ਼ਿੰਦਗੀ” ਦੀ ਝਲਕ ਦੇਖਣ ਲਈ ਦੇਖੋ ਕਿ ਪਰਮੇਸ਼ੁਰ ਦਾ ਰਾਜ ਆਪਣੀ ਪਰਜਾ ਲਈ ਕਿਹੜੇ ਸ਼ਾਨਦਾਰ ਕੰਮ ਕਰੇਗਾ।

ਪਰਮੇਸ਼ੁਰ ਦੇ ਰਾਜ ਵਿਚ ਲੋਕ ਸੁਰੱਖਿਅਤ ਹੋਣਗੇ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀ ਕੋਈ ਕਮੀ ਨਹੀਂ ਹੋਵੇਗੀ