Skip to content

Skip to table of contents

ਖ਼ੁਸ਼ੀ ਦਾ ਰਾਹ

ਰਾਹ ਲੱਭਣਾ

ਰਾਹ ਲੱਭਣਾ

ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਖ਼ੁਸ਼ ਹੋ? ਜੇ ਹਾਂ, ਤਾਂ ਤੁਹਾਨੂੰ ਕਿਸ ਤੋਂ ਖ਼ੁਸ਼ੀ ਮਿਲਦੀ ਹੈ? ਆਪਣੇ ਪਰਿਵਾਰ ਤੋਂ, ਕੰਮ ਤੋਂ ਜਾਂ ਆਪਣੇ ਧਾਰਮਿਕ ਵਿਸ਼ਵਾਸਾਂ ਤੋਂ? ਸ਼ਾਇਦ ਤੁਸੀਂ ਆਉਣ ਵਾਲੇ ਸਮੇਂ ਵਿਚ ਮਿਲਣ ਵਾਲੀ ਖ਼ੁਸ਼ੀ ਦਾ ਇੰਤਜ਼ਾਰ ਕਰ ਰਹੇ ਹੋ, ਜਿਵੇਂ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਦਾ, ਵਧੀਆ ਕੰਮ ਮਿਲਣ ਦਾ ਜਾਂ ਨਵੀਂ ਗੱਡੀ ਖ਼ਰੀਦਣ ਦਾ।

ਬਹੁਤ ਸਾਰੇ ਲੋਕ ਕੋਈ ਟੀਚਾ ਹਾਸਲ ਕਰ ਕੇ ਜਾਂ ਆਪਣੀ ਮਨਪਸੰਦ ਚੀਜ਼ ਮਿਲਣ ’ਤੇ ਖ਼ੁਸ਼ ਹੋ ਜਾਂਦੇ ਹਨ। ਪਰ ਉਨ੍ਹਾਂ ਦੀ ਖ਼ੁਸ਼ੀ ਕਿੰਨਾ ਕੁ ਚਿਰ ਰਹਿੰਦੀ ਹੈ? ਇਹ ਖ਼ੁਸ਼ੀ ਹਮੇਸ਼ਾ ਨਹੀਂ ਰਹਿੰਦੀ ਜਿਸ ਕਰਕੇ ਨਿਰਾਸ਼ਾ ਹੋ ਸਕਦੀ ਹੈ।

ਖ਼ੁਸ਼ ਰਹਿਣ ਦਾ ਅਸਲੀ ਮਤਲਬ ਹੈ, ਹਮੇਸ਼ਾ ਲਈ ਮਨ ਦੀ ਸ਼ਾਂਤੀ ਤੇ ਸਕੂਨ ਪਾਉਣਾ ਅਤੇ ਜ਼ਿੰਦਗੀ ਦਾ ਆਨੰਦ ਮਾਣਨਾ। ਨਾਲੇ ਇਹ ਇੱਛਾ ਹੋਣੀ ਕਿ ਸਾਡੀ ਜ਼ਿੰਦਗੀ ਇੱਦਾਂ ਹੀ ਚੱਲਦੀ ਰਹੇ।

ਹਮੇਸ਼ਾ ਲਈ ਮਨ ਦੀ ਸ਼ਾਂਤੀ ਤੇ ਸਕੂਨ ਭਰੀ ਜ਼ਿੰਦਗੀ ਜੀਉਣ ਤੋਂ ਇਲਾਵਾ ਖ਼ੁਸ਼ੀ ਨੂੰ ਇਕ ਮੰਜ਼ਲ ਵਾਂਗ ਨਹੀਂ, ਸਗੋਂ ਇਕ ਸਫ਼ਰ ਵਾਂਗ ਕਿਹਾ ਗਿਆ ਹੈ। ਸ਼ਾਇਦ ਕੋਈ ਕਹੇ: “ਮੈਂ ਉਦੋਂ ਖ਼ੁਸ਼ ਹੋਵਾਂਗਾ, ਜਦੋਂ . . .” ਮਤਲਬ ਉਹ ਆਪਣੀ ਖ਼ੁਸ਼ੀ ਨੂੰ ਟਾਲ ਰਿਹਾ ਹੈ।

ਜ਼ਰਾ ਖ਼ੁਸ਼ੀ ਦੀ ਤੁਲਨਾ ਚੰਗੀ ਸਿਹਤ ਨਾਲ ਕਰੋ। ਅਸੀਂ ਚੰਗੀ ਸਿਹਤ ਪਾਉਣ ਲਈ ਕਿਹੜੇ ਕਦਮ ਚੁੱਕ ਸਕਦੇ ਹਾਂ? ਅਸੀਂ ਸੋਚ-ਸਮਝ ਕੇ ਖ਼ੁਰਾਕ ਲੈਂਦੇ ਹਾਂ, ਕਸਰਤ ਕਰਦੇ ਹਾਂ ਅਤੇ ਰਹਿਣ-ਸਹਿਣ ਦੇ ਤਰੀਕੇ ਵਿਚ ਸੁਧਾਰ ਕਰਦੇ ਹਾਂ। ਇਸੇ ਤਰ੍ਹਾਂ ਖ਼ੁਸ਼ੀ ਪਾਉਣ ਲਈ ਸਾਨੂੰ ਕਦਮ ਚੁੱਕਣ ਦੀ ਲੋੜ ਹੈ ਯਾਨੀ ਸਾਨੂੰ ਵਧੀਆ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਣੀ ਚਾਹੀਦੀ ਹੈ।

ਕਿਨ੍ਹਾਂ ਅਸੂਲਾਂ ਜਾਂ ਗੁਣਾਂ ਨਾਲ ਅਸੀਂ ਖ਼ੁਸ਼ੀ ਦੇ ਰਾਹ ’ਤੇ ਚੱਲ ਸਕਦੇ ਹਾਂ? ਕੁਝ ਅਸੂਲ ਜਾਂ ਗੁਣ ਜ਼ਿਆਦਾ ਅਹਿਮੀਅਤ ਰੱਖਦੇ ਹਨ ਤੇ ਕੁਝ ਘੱਟ, ਪਰ ਹੇਠਾਂ ਦੱਸੇ ਅਸੂਲ ਜਾਂ ਗੁਣ ਖ਼ੁਸ਼ੀ ਦੇ ਰਾਹ ’ਤੇ ਚੱਲਣ ਵਿਚ ਸਾਡੀ ਜ਼ਰੂਰ ਮਦਦ ਕਰਨਗੇ:

  • ਸੰਤੋਖ ਅਤੇ ਖੁੱਲ੍ਹ-ਦਿਲੀ

  • ਸਿਹਤ ਅਤੇ ਹਾਰ ਨਾ ਮੰਨਣੀ

  • ਪਿਆਰ

  • ਮਾਫ਼ ਕਰਨਾ

  • ਜ਼ਿੰਦਗੀ ਵਿਚ ਮਕਸਦ

  • ਉਮੀਦ

ਬੁੱਧ ਦੀਆਂ ਗੱਲਾਂ ਨਾਲ ਭਰੀ ਇਕ ਕਿਤਾਬ ਕਹਿੰਦੀ ਹੈ: “ਧੰਨ ਓਹ ਹਨ ਜਿਹੜੇ ਪਰਮ ਚਾਲ ਹਨ।” (ਜ਼ਬੂਰਾਂ ਦੀ ਪੋਥੀ 119:1) ਆਓ ਆਪਾਂ ਹੁਣ ਉਸ ਰਾਹ ਬਾਰੇ ਗੱਲ ਕਰੀਏ।