ਮੀਕਾਹ 2:1-13

  • ਅਤਿਆਚਾਰੀਆਂ ’ਤੇ ਲਾਹਨਤ! (1-11)

  • ਇਜ਼ਰਾਈਲ ਮੁੜ ਇਕੱਠਾ ਕੀਤਾ ਗਿਆ (12, 13)

    • ਦੇਸ਼ ਵਿਚ ਲੋਕਾਂ ਦਾ ਰੌਲ਼ਾ (12)

2  “ਲਾਹਨਤ ਹੈ ਉਨ੍ਹਾਂ ’ਤੇ ਜਿਹੜੇ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ,ਜਿਹੜੇ ਆਪਣੇ ਬਿਸਤਰਿਆਂ ’ਤੇ ਲੰਮੇ ਪਿਆਂ ਬੁਰਾਈ ਕਰਨ ਦੀ ਸੋਚਦੇ ਹਨ! ਜਦੋਂ ਸਵੇਰ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨੇਪਰੇ ਚਾੜ੍ਹਦੇ ਹਨਕਿਉਂਕਿ ਇਹ ਉਨ੍ਹਾਂ ਦੇ ਹੱਥ-ਵੱਸ ਹੁੰਦਾ ਹੈ।+   ਉਹ ਦੂਜਿਆਂ ਦੇ ਖੇਤਾਂ ਦੀ ਲਾਲਸਾ ਕਰਦੇ ਹਨ ਅਤੇ ਉਨ੍ਹਾਂ ’ਤੇ ਕਬਜ਼ਾ ਕਰ ਲੈਂਦੇ ਹਨ;+ਨਾਲੇ ਘਰਾਂ ਨੂੰ ਹੜੱਪ ਲੈਂਦੇ ਹਨ;ਉਹ ਕਿਸੇ ਨਾਲ ਠੱਗੀ ਮਾਰ ਕੇ ਉਸ ਦਾ ਘਰ ਲੈ ਲੈਂਦੇ ਹਨ,+ਉਸ ਤੋਂ ਉਸ ਦੀ ਵਿਰਾਸਤ ਖੋਹ ਲੈਂਦੇ ਹਨ।   ਇਸ ਲਈ ਯਹੋਵਾਹ ਇਹ ਕਹਿੰਦਾ ਹੈ: ‘ਦੇਖ, ਮੈਂ ਇਸ ਘਰਾਣੇ ’ਤੇ ਬਿਪਤਾ ਲਿਆ ਰਿਹਾ ਹਾਂ+ ਜਿਸ ਤੋਂ ਤੁਸੀਂ ਬਚ ਨਾ ਸਕੋਗੇ।*+ ਤੁਸੀਂ ਫਿਰ ਕਦੀ ਘਮੰਡ ਨਾਲ ਆਕੜ ਕੇ ਨਹੀਂ ਤੁਰੋਗੇ+ ਕਿਉਂਕਿ ਇਹ ਬਿਪਤਾ ਦਾ ਸਮਾਂ ਹੋਵੇਗਾ।+   ਉਸ ਦਿਨ ਲੋਕ ਤੁਹਾਡੇ ਬਾਰੇ ਇਕ ਕਹਾਵਤ ਕਹਿਣਗੇਅਤੇ ਉਹ ਤੁਹਾਡੀ ਹਾਲਤ ’ਤੇ ਉੱਚੀ-ਉੱਚੀ ਰੋਣਗੇ।+ ਉਹ ਕਹਿਣਗੇ: “ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ!+ ਉਸ ਨੇ ਮੇਰੇ ਲੋਕਾਂ ਦਾ ਹਿੱਸਾ ਦੂਜਿਆਂ ਨੂੰ ਦੇ ਦਿੱਤਾ​—ਉਸ ਨੇ ਇਸ ਨੂੰ ਮੇਰੇ ਤੋਂ ਲੈ ਲਿਆ!+ ਉਹ ਸਾਡੇ ਖੇਤ ਇਕ ਅਵਿਸ਼ਵਾਸੀ ਨੂੰ ਦਿੰਦਾ ਹੈ।”   ਇਸ ਲਈ ਤੇਰੇ ਕੋਲ ਅਜਿਹਾ ਕੋਈ ਇਨਸਾਨ ਨਹੀਂ ਹੋਵੇਗਾ ਜੋ ਰੱਸੀ ਨਾਲ ਮਿਣਤੀ ਕਰੇਅਤੇ ਯਹੋਵਾਹ ਦੀ ਮੰਡਲੀ ਵਿਚ ਜ਼ਮੀਨ ਵੰਡੇ।   “ਪ੍ਰਚਾਰ ਕਰਨਾ ਬੰਦ ਕਰੋ!” ਉਹ ਕਹਿੰਦੇ ਹਨ,“ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ;ਸਾਨੂੰ ਬੇਇੱਜ਼ਤ ਨਹੀਂ ਹੋਣਾ ਪਵੇਗਾ!”   ਹੇ ਯਾਕੂਬ ਦੇ ਘਰਾਣੇ, ਕੀ ਤੂੰ ਇਹ ਕਹਿ ਰਿਹਾ ਹੈਂ: “ਕੀ ਯਹੋਵਾਹ* ਬੇਸਬਰਾ ਹੋ ਗਿਆ ਹੈ? ਕੀ ਇਹ ਸਭ ਉਸ ਦੇ ਕੰਮ ਹਨ?” ਕੀ ਮੇਰੇ ਬਚਨਾਂ ਨਾਲ ਉਨ੍ਹਾਂ ਦਾ ਭਲਾ ਨਹੀਂ ਹੁੰਦਾ ਜਿਹੜੇ ਖਰੀ ਚਾਲ ਚੱਲਦੇ ਹਨ?   ਪਰ ਕੁਝ ਸਮੇਂ ਤੋਂ ਮੇਰੇ ਆਪਣੇ ਲੋਕ ਦੁਸ਼ਮਣ ਬਣ ਕੇ ਖੜ੍ਹ ਗਏ ਹਨ। ਤੁਸੀਂ ਸ਼ਰੇਆਮ ਉਨ੍ਹਾਂ ਲੋਕਾਂ ਦੇ ਕੱਪੜਿਆਂ ਸਣੇ* ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਲਾਹ ਲੈਂਦੇ ਹੋਜਿਹੜੇ ਨਿਡਰ ਹੋ ਕੇ ਤੁਰਦੇ ਹਨ, ਜਿਵੇਂ ਯੁੱਧ ਤੋਂ ਮੁੜੇ ਲੋਕ।   ਤੂੰ ਮੇਰੀ ਪਰਜਾ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਆਰਾਮਦਾਇਕ ਘਰਾਂ ਵਿੱਚੋਂ ਬਾਹਰ ਕੱਢਦਾ ਹੈਂ;ਤੂੰ ਉਨ੍ਹਾਂ ਦੇ ਬੱਚਿਆਂ ਤੋਂ ਮੇਰੇ ਵੱਲੋਂ ਦਿੱਤੀਆਂ ਸ਼ਾਨਦਾਰ ਬਰਕਤਾਂ ਹਮੇਸ਼ਾ ਲਈ ਖੋਹ ਲੈਂਦਾ ਹੈਂ। 10  ਉੱਠ ਅਤੇ ਇੱਥੋਂ ਚਲਾ ਜਾਹ ਕਿਉਂਕਿ ਇਹ ਆਰਾਮ ਕਰਨ ਦੀ ਜਗ੍ਹਾ ਨਹੀਂ ਹੈ। ਅਸ਼ੁੱਧ ਹੋਣ ਕਰਕੇ+ ਇੱਥੇ ਤਬਾਹੀ, ਹਾਂ, ਭਿਆਨਕ ਤਬਾਹੀ ਮਚੇਗੀ।+ 11  ਜੇ ਕੋਈ ਆਦਮੀ ਹਵਾ ਅਤੇ ਫ਼ਰੇਬ ਦੇ ਪਿੱਛੇ-ਪਿੱਛੇ ਜਾ ਕੇ ਇਹ ਝੂਠ ਬੋਲਦਾ ਹੈ: “ਮੈਂ ਤੁਹਾਨੂੰ ਦਾਖਰਸ ਅਤੇ ਸ਼ਰਾਬ ਦਾ ਸੰਦੇਸ਼ ਸੁਣਾਵਾਂਗਾ,”ਤਾਂ ਫਿਰ, ਉਹ ਅਜਿਹਾ ਪ੍ਰਚਾਰਕ ਹੋਵੇਗਾ ਜੋ ਇਨ੍ਹਾਂ ਲੋਕਾਂ ਨੂੰ ਖ਼ੁਸ਼ ਕਰਦਾ ਹੈ!+ 12  ਹੇ ਯਾਕੂਬ, ਮੈਂ ਤੈਨੂੰ ਜ਼ਰੂਰ ਇਕੱਠਾ ਕਰਾਂਗਾ;ਮੈਂ ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਜ਼ਰੂਰ ਇਕੱਠਾ ਕਰਾਂਗਾ।+ ਮੈਂ ਉਨ੍ਹਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਾਂਗਾ, ਜਿਵੇਂ ਇਕ ਵਾੜੇ ਵਿਚ ਭੇਡਾਂ ਹੁੰਦੀਆਂ ਹਨਅਤੇ ਮੈਦਾਨ ਵਿਚ ਪਸ਼ੂਆਂ ਦਾ ਝੁੰਡ;+ਇੱਥੇ ਲੋਕਾਂ ਦਾ ਰੌਲ਼ਾ ਸੁਣਾਈ ਦੇਵੇਗਾ।’+ 13  ਕੰਧ ਵਿਚ ਪਾੜ ਪਾਉਣ ਵਾਲਾ ਉਨ੍ਹਾਂ ਦੇ ਅੱਗੇ-ਅੱਗੇ ਜਾਵੇਗਾ;ਉਹ ਪਾੜ ਪਾਉਣਗੇ ਅਤੇ ਦਰਵਾਜ਼ੇ ਵਿੱਚੋਂ ਦੀ ਲੰਘ ਕੇ ਬਾਹਰ ਚੱਲੇ ਜਾਣਗੇ।+ ਉਨ੍ਹਾਂ ਦਾ ਰਾਜਾ ਉਨ੍ਹਾਂ ਦੇ ਅੱਗੇ-ਅੱਗੇ ਲੰਘੇਗਾਅਤੇ ਯਹੋਵਾਹ ਉਨ੍ਹਾਂ ਦੀ ਅਗਵਾਈ ਕਰੇਗਾ।”+

ਫੁਟਨੋਟ

ਇਬ, “ਤੁਸੀਂ ਆਪਣੀਆਂ ਧੌਣਾਂ ਹਟਾ ਨਾ ਸਕੋਗੇ।”
ਇਬ, “ਯਹੋਵਾਹ ਦੀ ਪਵਿੱਤਰ ਸ਼ਕਤੀ।”
ਜਾਂ ਸੰਭਵ ਹੈ, “ਤੋਂ।”