ਅਜ਼ਰਾ 2:1-70

  • ਵਾਪਸ ਆਏ ਲੋਕਾਂ ਦੀ ਸੂਚੀ (1-67)

    • ਮੰਦਰ ਦੇ ਸੇਵਾਦਾਰ (43-54)

    • ਸੁਲੇਮਾਨ ਦੇ ਸੇਵਕਾਂ ਦੇ ਪੁੱਤਰ (55-57)

  • ਮੰਦਰ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ (68-70)

2  ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+  ਉਹ ਜ਼ਰੁਬਾਬਲ,+ ਯੇਸ਼ੂਆ,+ ਨਹਮਯਾਹ, ਸਰਾਯਾਹ, ਰੇਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਆਨਾਹ ਨਾਲ ਆਏ ਸਨ। ਇਹ ਇਜ਼ਰਾਈਲੀ ਆਦਮੀਆਂ ਦੀ ਗਿਣਤੀ ਸੀ:+  ਪਰੋਸ਼ ਦੇ ਪੁੱਤਰ ਸਨ 2,172;  ਸ਼ਫਟਯਾਹ ਦੇ ਪੁੱਤਰ 372;  ਆਰਹ ਦੇ ਪੁੱਤਰ+ 775;  ਪਹਥ-ਮੋਆਬ ਦੇ ਪੁੱਤਰਾਂ+ ਵਿੱਚੋਂ ਯੇਸ਼ੂਆ ਤੇ ਯੋਆਬ ਦੇ ਪੁੱਤਰ 2,812;  ਏਲਾਮ ਦੇ ਪੁੱਤਰ+ 1,254;  ਜ਼ੱਤੂ ਦੇ ਪੁੱਤਰ+ 945;  ਜ਼ੱਕਈ ਦੇ ਪੁੱਤਰ 760; 10  ਬਾਨੀ ਦੇ ਪੁੱਤਰ 642; 11  ਬੇਬਈ ਦੇ ਪੁੱਤਰ 623; 12  ਅਜ਼ਗਾਦ ਦੇ ਪੁੱਤਰ 1,222; 13  ਅਦੋਨੀਕਾਮ ਦੇ ਪੁੱਤਰ 666; 14  ਬਿਗਵਈ ਦੇ ਪੁੱਤਰ 2,056; 15  ਆਦੀਨ ਦੇ ਪੁੱਤਰ 454; 16  ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਆਟੇਰ ਦੇ ਪੁੱਤਰ 98; 17  ਬੇਸਾਈ ਦੇ ਪੁੱਤਰ 323; 18  ਯੋਰਾਹ ਦੇ ਪੁੱਤਰ 112; 19  ਹਾਸ਼ੁਮ ਦੇ ਪੁੱਤਰ+ 223; 20  ਗਿੱਬਾਰ ਦੇ ਪੁੱਤਰ 95; 21  ਬੈਤਲਹਮ ਦੇ ਪੁੱਤਰ 123; 22  ਨਟੋਫਾਹ ਦੇ ਆਦਮੀ 56; 23  ਅਨਾਥੋਥ+ ਦੇ ਆਦਮੀ 128; 24  ਅਜ਼ਮਾਵਥ ਦੇ ਪੁੱਤਰ 42; 25  ਕਿਰਯਥ-ਯਾਰੀਮ, ਕਫੀਰਾਹ ਅਤੇ ਬਏਰੋਥ ਦੇ ਪੁੱਤਰ 743; 26  ਰਾਮਾਹ+ ਤੇ ਗਬਾ+ ਦੇ ਪੁੱਤਰ 621; 27  ਮਿਕਮਾਸ ਦੇ ਆਦਮੀ 122; 28  ਬੈਤੇਲ ਤੇ ਅਈ+ ਦੇ ਆਦਮੀ 223; 29  ਨਬੋ ਦੇ ਪੁੱਤਰ+ 52; 30  ਮਗਬੀਸ਼ ਦੇ ਪੁੱਤਰ 156; 31  ਇਕ ਹੋਰ ਏਲਾਮ ਦੇ ਪੁੱਤਰ 1,254; 32  ਹਾਰੀਮ ਦੇ ਪੁੱਤਰ 320; 33  ਲੋਦ, ਹਦੀਦ ਤੇ ਓਨੋ ਦੇ ਪੁੱਤਰ 725; 34  ਯਰੀਹੋ ਦੇ ਪੁੱਤਰ 345; 35  ਸਨਾਹ ਦੇ ਪੁੱਤਰ 3,630. 36  ਪੁਜਾਰੀ:+ ਯੇਸ਼ੂਆ+ ਦੇ ਘਰਾਣੇ ਵਿੱਚੋਂ ਯਦਾਯਾਹ+ ਦੇ ਪੁੱਤਰ 973; 37  ਇੰਮੇਰ ਦੇ ਪੁੱਤਰ+ 1,052; 38  ਪਸ਼ਹੂਰ ਦੇ ਪੁੱਤਰ+ 1,247; 39  ਹਾਰੀਮ ਦੇ ਪੁੱਤਰ+ 1,017. 40  ਲੇਵੀ:+ ਹੋਦਵਯਾਹ ਦੇ ਪੁੱਤਰਾਂ ਵਿੱਚੋਂ ਯੇਸ਼ੂਆ ਤੇ ਕਦਮੀਏਲ ਦੇ ਪੁੱਤਰ+ 74; 41  ਗਾਇਕ:+ ਆਸਾਫ਼ ਦੇ ਪੁੱਤਰ+ 128. 42  ਦਰਬਾਨਾਂ+ ਦੇ ਪੁੱਤਰ: ਸ਼ਲੂਮ ਦੇ ਪੁੱਤਰ, ਆਟੇਰ ਦੇ ਪੁੱਤਰ, ਟਲਮੋਨ+ ਦੇ ਪੁੱਤਰ, ਅੱਕੂਬ+ ਦੇ ਪੁੱਤਰ, ਹਟੀਟਾ ਦੇ ਪੁੱਤਰ, ਸ਼ੋਬਾਈ ਦੇ ਪੁੱਤਰ, ਕੁੱਲ 139. 43  ਮੰਦਰ ਦੇ ਸੇਵਾਦਾਰ:*+ ਸੀਹਾ ਦੇ ਪੁੱਤਰ, ਹਸੂਫਾ ਦੇ ਪੁੱਤਰ, ਟਬਾਓਥ ਦੇ ਪੁੱਤਰ, 44  ਕੇਰੋਸ ਦੇ ਪੁੱਤਰ, ਸੀਹਾ ਦੇ ਪੁੱਤਰ, ਪਾਦੋਨ ਦੇ ਪੁੱਤਰ, 45  ਲਬਾਨਾਹ ਦੇ ਪੁੱਤਰ, ਹਗਾਬਾਹ ਦੇ ਪੁੱਤਰ, ਅੱਕੂਬ ਦੇ ਪੁੱਤਰ, 46  ਹਾਗਾਬ ਦੇ ਪੁੱਤਰ, ਸਲਮਾਈ ਦੇ ਪੁੱਤਰ, ਹਨਾਨ ਦੇ ਪੁੱਤਰ, 47  ਗਿੱਦੇਲ ਦੇ ਪੁੱਤਰ, ਗਾਹਰ ਦੇ ਪੁੱਤਰ, ਰਾਯਾਹ ਦੇ ਪੁੱਤਰ, 48  ਰਸੀਨ ਦੇ ਪੁੱਤਰ, ਨਕੋਦਾ ਦੇ ਪੁੱਤਰ, ਗਜ਼ਾਮ ਦੇ ਪੁੱਤਰ, 49  ਉਜ਼ਾ ਦੇ ਪੁੱਤਰ, ਪਾਸੇਆਹ ਦੇ ਪੁੱਤਰ, ਬੇਸਈ ਦੇ ਪੁੱਤਰ, 50  ਅਸਨਾਹ ਦੇ ਪੁੱਤਰ, ਮਊਨੀਮ ਦੇ ਪੁੱਤਰ, ਨਫੁਸੀਮ ਦੇ ਪੁੱਤਰ, 51  ਬਕਬੂਕ ਦੇ ਪੁੱਤਰ, ਹਕੂਫਾ ਦੇ ਪੁੱਤਰ, ਹਰਹੂਰ ਦੇ ਪੁੱਤਰ, 52  ਬਸਲੂਥ ਦੇ ਪੁੱਤਰ, ਮਹੀਦਾ ਦੇ ਪੁੱਤਰ, ਹਰਸ਼ਾ ਦੇ ਪੁੱਤਰ, 53  ਬਰਕੋਸ ਦੇ ਪੁੱਤਰ, ਸੀਸਰਾ ਦੇ ਪੁੱਤਰ, ਤਾਮਹ ਦੇ ਪੁੱਤਰ, 54  ਨਸੀਹ ਦੇ ਪੁੱਤਰ ਅਤੇ ਹਟੀਫਾ ਦੇ ਪੁੱਤਰ। 55  ਸੁਲੇਮਾਨ ਦੇ ਸੇਵਕਾਂ ਦੇ ਪੁੱਤਰ: ਸੋਟਈ ਦੇ ਪੁੱਤਰ, ਸੋਫਰਥ ਦੇ ਪੁੱਤਰ, ਪਰੂਦਾ ਦੇ ਪੁੱਤਰ,+ 56  ਯਾਲਾਹ ਦੇ ਪੁੱਤਰ, ਦਰਕੋਨ ਦੇ ਪੁੱਤਰ, ਗਿੱਦੇਲ ਦੇ ਪੁੱਤਰ, 57  ਸ਼ਫਟਯਾਹ ਦੇ ਪੁੱਤਰ, ਹਟੀਲ ਦੇ ਪੁੱਤਰ, ਪੋਕਰਥ-ਹੱਸਬਾਇਮ ਦੇ ਪੁੱਤਰ ਅਤੇ ਆਮੀ ਦੇ ਪੁੱਤਰ। 58  ਮੰਦਰ ਦੇ ਸੇਵਾਦਾਰਾਂ* ਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰਾਂ ਦੀ ਕੁੱਲ ਗਿਣਤੀ 392 ਸੀ। 59  ਜਿਹੜੇ ਤੇਲ-ਮੇਲਹ, ਤੇਲ-ਹਰਸ਼ਾ, ਕਰੂਬ, ਅਦੋਨ ਤੇ ਇੰਮੇਰ ਤੋਂ ਉਤਾਂਹ ਗਏ ਸਨ, ਪਰ ਸਬੂਤ ਨਹੀਂ ਦੇ ਸਕੇ ਕਿ ਉਨ੍ਹਾਂ ਦੇ ਪਿਤਾ ਦਾ ਘਰਾਣਾ ਅਤੇ ਵੰਸ਼ ਇਜ਼ਰਾਈਲੀਆਂ ਵਿੱਚੋਂ ਸੀ ਜਾਂ ਨਹੀਂ, ਉਹ ਇਹ ਸਨ:+ 60  ਦਲਾਯਾਹ ਦੇ ਪੁੱਤਰ, ਟੋਬੀਯਾਹ ਦੇ ਪੁੱਤਰ, ਨਕੋਦਾ ਦੇ ਪੁੱਤਰ 652. 61  ਪੁਜਾਰੀਆਂ ਦੇ ਪੁੱਤਰਾਂ ਵਿੱਚੋਂ ਸਨ: ਹੱਬਯਾਹ ਦੇ ਪੁੱਤਰ, ਹਕੋਸ ਦੇ ਪੁੱਤਰ,+ ਉਸ ਬਰਜ਼ਿੱਲਈ ਦੇ ਪੁੱਤਰ ਜਿਸ ਨੇ ਗਿਲਆਦ ਦੇ ਬਰਜ਼ਿੱਲਈ+ ਦੀਆਂ ਧੀਆਂ ਵਿੱਚੋਂ ਇਕ ਨਾਲ ਵਿਆਹ ਕਰਾਇਆ ਸੀ ਤੇ ਉਨ੍ਹਾਂ ਦੇ ਨਾਂ ਤੋਂ ਜਾਣਿਆ ਜਾਂਦਾ ਸੀ। 62  ਇਨ੍ਹਾਂ ਲੋਕਾਂ ਨੇ ਆਪਣੀ ਵੰਸ਼ਾਵਲੀ ਸਾਬਤ ਕਰਨ ਲਈ ਆਪਣੇ ਦਸਤਾਵੇਜ਼ਾਂ ਨੂੰ ਭਾਲਿਆ, ਪਰ ਉਹ ਉਨ੍ਹਾਂ ਨੂੰ ਲੱਭੇ ਨਹੀਂ, ਇਸ ਲਈ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਦੇ ਅਯੋਗ ਠਹਿਰਾਇਆ ਗਿਆ।*+ 63  ਰਾਜਪਾਲ* ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਦ ਤਕ ਅੱਤ ਪਵਿੱਤਰ ਚੀਜ਼ਾਂ ਵਿੱਚੋਂ ਨਾ ਖਾਣ+ ਜਦ ਤਕ ਕੋਈ ਅਜਿਹਾ ਪੁਜਾਰੀ ਨਹੀਂ ਆਉਂਦਾ ਜੋ ਊਰੀਮ ਤੇ ਤੁੰਮੀਮ ਦੀ ਸਲਾਹ ਲੈ ਸਕੇ।+ 64  ਸਾਰੀ ਮੰਡਲੀ ਦੀ ਕੁੱਲ ਗਿਣਤੀ 42,360 ਸੀ।+ 65  ਇਸ ਤੋਂ ਇਲਾਵਾ, ਉਨ੍ਹਾਂ ਦੇ 7,337 ਨੌਕਰ-ਨੌਕਰਾਣੀਆਂ ਸਨ; ਉਨ੍ਹਾਂ ਕੋਲ 200 ਗਾਇਕ-ਗਾਇਕਾਵਾਂ ਵੀ ਸਨ। 66  ਉਨ੍ਹਾਂ ਕੋਲ 736 ਘੋੜੇ, 245 ਖੱਚਰਾਂ, 67  435 ਊਠ ਤੇ 6,720 ਗਧੇ ਸਨ। 68  ਜਦੋਂ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਪਹੁੰਚੇ, ਤਾਂ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਆਪਣੀ ਇੱਛਾ ਨਾਲ ਭੇਟਾਂ ਦਿੱਤੀਆਂ+ ਤਾਂਕਿ ਇਸ ਨੂੰ ਉਸੇ ਜਗ੍ਹਾ ’ਤੇ ਦੁਬਾਰਾ ਬਣਾਇਆ ਜਾ ਸਕੇ* ਜਿੱਥੇ ਇਹ ਪਹਿਲਾਂ ਸੀ।+ 69  ਉਨ੍ਹਾਂ ਨੇ ਆਪਣੀ ਪਹੁੰਚ ਅਨੁਸਾਰ ਇਸ ਕੰਮ ਲਈ ਖ਼ਜ਼ਾਨੇ ਵਿਚ 61,000 ਦਰਾਖਮਾ* ਸੋਨਾ ਅਤੇ 5,000 ਮਾਈਨਾ* ਚਾਂਦੀ+ ਪਾਈ ਤੇ ਪੁਜਾਰੀਆਂ ਲਈ 100 ਕੱਪੜੇ ਦਿੱਤੇ। 70  ਅਤੇ ਪੁਜਾਰੀ, ਲੇਵੀ, ਕੁਝ ਲੋਕ, ਗਾਇਕ, ਦਰਬਾਨ ਅਤੇ ਮੰਦਰ ਦੇ ਸੇਵਾਦਾਰ* ਆਪਣੇ ਸ਼ਹਿਰਾਂ ਵਿਚ ਵੱਸ ਗਏ ਅਤੇ ਬਾਕੀ ਦਾ ਸਾਰਾ ਇਜ਼ਰਾਈਲ ਵੀ ਆਪਣੇ ਸ਼ਹਿਰਾਂ ਵਿਚ ਵੱਸ ਗਿਆ।+

ਫੁਟਨੋਟ

ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ, “ਉਨ੍ਹਾਂ ਨੂੰ ਅਸ਼ੁੱਧ ਠਹਿਰਾ ਕੇ ਪੁਜਾਰੀਆਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।”
ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਜਾਂ, “ਇਸ ਨੂੰ ਖੜ੍ਹਾ ਕੀਤਾ ਜਾ ਸਕੇ।”
ਮੰਨਿਆ ਜਾਂਦਾ ਹੈ ਕਿ ਦਰਾਖਮਾ ਸੋਨੇ ਦੇ ਫਾਰਸੀ ਸਿੱਕੇ ਦਾਰਕ ਦੇ ਬਰਾਬਰ ਸੀ ਜਿਸ ਦਾ ਭਾਰ 8.4 ਗ੍ਰਾਮ ਸੀ। ਪਰ ਇਹ ਯੂਨਾਨੀ ਸ਼ਾਸਤਰ ਵਿਚ ਦੱਸਿਆ ਦਰਾਖਮਾ ਨਹੀਂ ਹੈ। ਵਧੇਰੇ ਜਾਣਕਾਰੀ 2.14 ਦੇਖੋ।
ਇਬਰਾਨੀ ਲਿਖਤਾਂ ਵਿਚ ਜ਼ਿਕਰ ਕੀਤਾ ਇਕ ਮਾਈਨਾ 570 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”