ਅਜ਼ਰਾ 10:1-44
10 ਜਦੋਂ ਅਜ਼ਰਾ ਸੱਚੇ ਪਰਮੇਸ਼ੁਰ ਦੇ ਭਵਨ ਅੱਗੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਰੋ-ਰੋ ਕੇ ਪ੍ਰਾਰਥਨਾ ਕਰ ਰਿਹਾ ਸੀ+ ਅਤੇ ਗੁਨਾਹ ਕਬੂਲ ਕਰ ਰਿਹਾ ਸੀ, ਤਾਂ ਇਜ਼ਰਾਈਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਇਕ ਵੱਡੀ ਭੀੜ ਉਸ ਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਲੋਕ ਧਾਹਾਂ ਮਾਰ-ਮਾਰ ਰੋ ਰਹੇ ਸਨ।
2 ਫਿਰ ਏਲਾਮ ਦੇ ਪੁੱਤਰਾਂ+ ਵਿੱਚੋਂ ਯਹੀਏਲ+ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਕਿਹਾ: “ਅਸੀਂ ਹੋਰਨਾਂ ਦੇਸ਼ਾਂ ਦੀਆਂ ਕੌਮਾਂ ਵਿੱਚੋਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾ ਕੇ* ਆਪਣੇ ਪਰਮੇਸ਼ੁਰ ਨਾਲ ਬੇਵਫ਼ਾਈ ਕੀਤੀ ਹੈ।+ ਇਸ ਦੇ ਬਾਵਜੂਦ, ਇਜ਼ਰਾਈਲ ਲਈ ਹਾਲੇ ਵੀ ਇਕ ਉਮੀਦ ਹੈ।
3 ਹੁਣ ਆਓ ਆਪਾਂ ਆਪਣੇ ਪਰਮੇਸ਼ੁਰ ਨਾਲ ਇਕਰਾਰ ਕਰੀਏ+ ਕਿ ਅਸੀਂ ਯਹੋਵਾਹ ਦੇ ਨਿਰਦੇਸ਼ਨ ਅਤੇ ਸਾਡੇ ਪਰਮੇਸ਼ੁਰ ਦੇ ਹੁਕਮ ਦਾ ਆਦਰ ਕਰਨ ਵਾਲਿਆਂ* ਦੇ ਨਿਰਦੇਸ਼ਨ ਅਨੁਸਾਰ ਸਾਰੀਆਂ ਪਤਨੀਆਂ ਅਤੇ ਉਨ੍ਹਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਕੱਢ ਦਿਆਂਗੇ।+ ਆਓ ਆਪਾਂ ਕਾਨੂੰਨ ਅਨੁਸਾਰ ਚੱਲੀਏ।
4 ਹੁਣ ਉੱਠ ਕਿਉਂਕਿ ਇਹ ਮਾਮਲਾ ਸੁਲਝਾਉਣਾ ਤੇਰੀ ਜ਼ਿੰਮੇਵਾਰੀ ਹੈ ਅਤੇ ਅਸੀਂ ਤੇਰੇ ਨਾਲ ਹਾਂ। ਤਕੜਾ ਹੋ ਅਤੇ ਕਦਮ ਚੁੱਕ।”
5 ਇਹ ਸੁਣ ਕੇ ਅਜ਼ਰਾ ਉੱਠ ਖੜ੍ਹਾ ਹੋਇਆ ਅਤੇ ਉਸ ਨੇ ਪੁਜਾਰੀਆਂ ਦੇ ਮੁਖੀਆਂ, ਲੇਵੀਆਂ ਅਤੇ ਸਾਰੇ ਇਜ਼ਰਾਈਲ ਨੂੰ ਸਹੁੰ ਖੁਆਈ ਕਿ ਉਹ ਉਸੇ ਤਰ੍ਹਾਂ ਕਰਨ ਜਿਵੇਂ ਕਿਹਾ ਗਿਆ ਸੀ।+ ਇਸ ਲਈ ਉਨ੍ਹਾਂ ਨੇ ਸਹੁੰ ਖਾਧੀ।
6 ਫਿਰ ਅਜ਼ਰਾ ਸੱਚੇ ਪਰਮੇਸ਼ੁਰ ਦੇ ਭਵਨ ਅੱਗਿਓਂ ਉੱਠਿਆ ਅਤੇ ਅਲਯਾਸ਼ੀਬ ਦੇ ਪੁੱਤਰ ਯਹੋਹਾਨਾਨ ਦੇ ਕਮਰੇ* ਵਿਚ ਗਿਆ। ਭਾਵੇਂ ਉਹ ਉੱਥੇ ਗਿਆ, ਪਰ ਉਸ ਨੇ ਨਾ ਖਾਣਾ ਖਾਧਾ ਤੇ ਨਾ ਪਾਣੀ ਪੀਤਾ ਕਿਉਂਕਿ ਉਹ ਗ਼ੁਲਾਮੀ ਵਿੱਚੋਂ ਆਏ ਲੋਕਾਂ ਦੀ ਬੇਵਫ਼ਾਈ ਕਰਕੇ ਸੋਗ ਮਨਾ ਰਿਹਾ ਸੀ।+
7 ਫਿਰ ਉਨ੍ਹਾਂ ਨੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਵਿਚ ਐਲਾਨ ਕੀਤਾ ਕਿ ਗ਼ੁਲਾਮੀ ਵਿੱਚੋਂ ਆਏ ਸਾਰੇ ਲੋਕ ਯਰੂਸ਼ਲਮ ਵਿਚ ਇਕੱਠੇ ਹੋਣ;
8 ਹਾਕਮਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਮੁਤਾਬਕ ਜੋ ਕੋਈ ਵੀ ਤਿੰਨ ਦਿਨਾਂ ਦੇ ਅੰਦਰ ਨਾ ਆਵੇ, ਉਸ ਦੀਆਂ ਸਾਰੀਆਂ ਚੀਜ਼ਾਂ ਜ਼ਬਤ ਕਰ ਲਈਆਂ ਜਾਣਗੀਆਂ* ਅਤੇ ਉਸ ਨੂੰ ਗ਼ੁਲਾਮੀ ਵਿੱਚੋਂ ਆਏ ਲੋਕਾਂ ਦੀ ਮੰਡਲੀ ਵਿੱਚੋਂ ਬੇਦਖ਼ਲ ਕਰ ਦਿੱਤਾ ਜਾਵੇਗਾ।+
9 ਇਸ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਆਦਮੀ ਤਿੰਨ ਦਿਨਾਂ ਦੇ ਅੰਦਰ-ਅੰਦਰ ਯਰੂਸ਼ਲਮ ਵਿਚ ਇਕੱਠੇ ਹੋਏ ਯਾਨੀ ਨੌਵੇਂ ਮਹੀਨੇ ਦੀ 20 ਤਾਰੀਖ਼ ਨੂੰ। ਸਾਰੇ ਲੋਕ ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿਚ ਬੈਠੇ ਹੋਏ ਸਨ ਅਤੇ ਉਹ ਇਸ ਮਾਮਲੇ ਕਰਕੇ ਅਤੇ ਮੋਹਲੇਧਾਰ ਮੀਂਹ ਪੈਣ ਕਰਕੇ ਕੰਬ ਰਹੇ ਸਨ।
10 ਫਿਰ ਪੁਜਾਰੀ ਅਜ਼ਰਾ ਉੱਠ ਖੜ੍ਹਾ ਹੋਇਆ ਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾ ਕੇ ਬੇਵਫ਼ਾਈ ਕੀਤੀ ਹੈ+ ਅਤੇ ਇਸ ਤਰ੍ਹਾਂ ਤੁਸੀਂ ਇਜ਼ਰਾਈਲ ਦੇ ਅਪਰਾਧ ਵਿਚ ਵਾਧਾ ਕੀਤਾ ਹੈ।
11 ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਆਪਣਾ ਗੁਨਾਹ ਕਬੂਲ ਕਰੋ ਅਤੇ ਉਸ ਦੀ ਮਰਜ਼ੀ ਪੂਰੀ ਕਰੋ। ਆਪਣੇ ਆਪ ਨੂੰ ਦੇਸ਼ ਦੀਆਂ ਕੌਮਾਂ ਅਤੇ ਇਨ੍ਹਾਂ ਵਿਦੇਸ਼ੀ ਪਤਨੀਆਂ ਤੋਂ ਵੱਖ ਕਰੋ।”+
12 ਇਹ ਸੁਣ ਕੇ ਸਾਰੀ ਮੰਡਲੀ ਨੇ ਉੱਚੀ ਆਵਾਜ਼ ਵਿਚ ਜਵਾਬ ਦਿੱਤਾ: “ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਸੇ ਤਰ੍ਹਾਂ ਕਰੀਏ ਜਿਵੇਂ ਤੂੰ ਕਹਿੰਦਾ ਹੈਂ।
13 ਪਰ ਲੋਕ ਬਹੁਤ ਸਾਰੇ ਹਨ ਅਤੇ ਬਰਸਾਤ ਦਾ ਮੌਸਮ ਹੈ। ਸਾਡੇ ਲਈ ਬਾਹਰ ਖੜ੍ਹੇ ਰਹਿਣਾ ਸੰਭਵ ਨਹੀਂ ਅਤੇ ਇਸ ਮਾਮਲੇ ਨੂੰ ਸੁਲਝਾਉਣਾ ਇਕ-ਦੋ ਦਿਨਾਂ ਦਾ ਕੰਮ ਨਹੀਂ ਕਿਉਂਕਿ ਅਸੀਂ ਇਸ ਮਾਮਲੇ ਵਿਚ ਵੱਡਾ ਅਪਰਾਧ ਕੀਤਾ ਹੈ।
14 ਇਸ ਲਈ ਸਾਡੀ ਬੇਨਤੀ ਹੈ ਕਿ ਸਾਰੀ ਮੰਡਲੀ ਵੱਲੋਂ ਸਾਡੇ ਹਾਕਮ ਇੱਥੇ ਰਹਿਣ;+ ਅਤੇ ਸਾਡੇ ਸ਼ਹਿਰਾਂ ਵਿਚ ਉਹ ਸਾਰੇ ਜਣੇ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾਏ ਹਨ, ਤੈਅ ਕੀਤੇ ਸਮੇਂ ਤੇ ਹਰੇਕ ਸ਼ਹਿਰ ਦੇ ਬਜ਼ੁਰਗਾਂ ਅਤੇ ਨਿਆਂਕਾਰਾਂ ਨਾਲ ਆਉਣ ਜਦ ਤਕ ਅਸੀਂ ਆਪਣੇ ਪਰਮੇਸ਼ੁਰ ਦੇ ਕ੍ਰੋਧ ਦੀ ਅੱਗ ਨੂੰ ਠੰਢਾ ਨਾ ਕਰ ਦੇਈਏ ਜੋ ਇਸ ਮਾਮਲੇ ਕਰਕੇ ਸਾਡੇ ਉੱਤੇ ਭੜਕੀ ਹੈ।”
15 ਪਰ ਅਸਾਹੇਲ ਦੇ ਪੁੱਤਰ ਯੋਨਾਥਾਨ ਅਤੇ ਤਿਕਵਾਹ ਦੇ ਪੁੱਤਰ ਯਹਜ਼ਯਾਹ ਨੇ ਇਸ ਗੱਲ ʼਤੇ ਇਤਰਾਜ਼ ਕੀਤਾ ਅਤੇ ਮਸ਼ੂਲਾਮ ਤੇ ਸ਼ਬਥਈ ਲੇਵੀਆਂ+ ਨੇ ਉਨ੍ਹਾਂ ਦਾ ਸਾਥ ਦਿੱਤਾ।
16 ਪਰ ਗ਼ੁਲਾਮੀ ਤੋਂ ਵਾਪਸ ਆਏ ਲੋਕਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਹ ਰਾਜ਼ੀ ਹੋਏ ਸਨ; ਅਤੇ ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮਾਮਲੇ ਦੀ ਜਾਂਚ-ਪੜਤਾਲ ਕਰਨ ਲਈ ਪੁਜਾਰੀ ਅਜ਼ਰਾ ਅਤੇ ਪਰਿਵਾਰਾਂ ਦੇ ਮੁਖੀ ਅਲੱਗ ਤੋਂ ਇਕੱਠੇ ਹੋਏ ਜਿਨ੍ਹਾਂ ਦੇ ਨਾਂ ਲਿਖੇ ਹੋਏ ਸਨ ਤੇ ਜੋ ਆਪੋ-ਆਪਣੇ ਪਿਤਾ ਦੇ ਘਰਾਣੇ ਦੇ ਮੁਖੀ ਸਨ;
17 ਅਤੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਤਕ ਉਹ ਉਨ੍ਹਾਂ ਸਾਰੇ ਆਦਮੀਆਂ ਦਾ ਮਾਮਲਾ ਨਿਪਟਾ ਚੁੱਕੇ ਸਨ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤੇ ਸਨ।
18 ਅਤੇ ਇਹ ਪਤਾ ਲੱਗਾ ਕਿ ਪੁਜਾਰੀਆਂ ਦੇ ਇਨ੍ਹਾਂ ਕੁਝ ਪੁੱਤਰਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤੇ ਸਨ:+ ਯਹੋਸਾਦਾਕ ਦੇ ਪੁੱਤਰ ਯੇਸ਼ੂਆ+ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਵਿੱਚੋਂ ਮਾਸੇਯਾਹ, ਅਲੀਅਜ਼ਰ, ਯਰੀਬ ਅਤੇ ਗਦਲਯਾਹ।
19 ਪਰ ਉਨ੍ਹਾਂ ਨੇ ਵਾਅਦਾ ਕੀਤਾ* ਕਿ ਉਹ ਆਪਣੀਆਂ ਪਤਨੀਆਂ ਨੂੰ ਵਾਪਸ ਭੇਜ ਦੇਣਗੇ ਅਤੇ ਦੋਸ਼ੀ ਹੋਣ ਕਰਕੇ ਉਹ ਇੱਜੜ ਵਿੱਚੋਂ ਆਪਣੇ ਦੋਸ਼ ਲਈ ਇਕ-ਇਕ ਭੇਡੂ ਚੜ੍ਹਾਉਣਗੇ।+
20 ਇੰਮੇਰ ਦੇ ਪੁੱਤਰਾਂ+ ਵਿੱਚੋਂ ਹਨਾਨੀ ਅਤੇ ਜ਼ਬਦਯਾਹ;
21 ਹਾਰੀਮ ਦੇ ਪੁੱਤਰਾਂ+ ਵਿੱਚੋਂ ਮਾਸੇਯਾਹ, ਏਲੀਯਾਹ, ਸ਼ਮਾਯਾਹ, ਯਹੀਏਲ ਅਤੇ ਉਜ਼ੀਯਾਹ;
22 ਪਸ਼ਹੂਰ ਦੇ ਪੁੱਤਰਾਂ+ ਵਿੱਚੋਂ ਅਲਯੋਏਨਾਈ, ਮਾਸੇਯਾਹ, ਇਸਮਾਏਲ, ਨਥਨੀਏਲ, ਯੋਜ਼ਾਬਾਦ ਅਤੇ ਅਲਾਸਾਹ।
23 ਅਤੇ ਲੇਵੀਆਂ ਵਿੱਚੋਂ ਯੋਜ਼ਾਬਾਦ, ਸ਼ਿਮਈ, ਕੇਲਾਯਾਹ (ਯਾਨੀ ਕਲੀਟਾ), ਪਥਹਯਾਹ, ਯਹੂਦਾਹ ਅਤੇ ਅਲੀਅਜ਼ਰ;
24 ਗਾਇਕਾਂ ਵਿੱਚੋਂ ਅਲਯਾਸ਼ੀਬ; ਅਤੇ ਦਰਬਾਨਾਂ ਵਿੱਚੋਂ ਸ਼ਲੂਮ, ਟਲਮ ਅਤੇ ਊਰੀ।
25 ਇਜ਼ਰਾਈਲ ਵਿੱਚੋਂ, ਪਰੋਸ਼ ਦੇ ਪੁੱਤਰਾਂ+ ਵਿੱਚੋਂ ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ;
26 ਏਲਾਮ ਦੇ ਪੁੱਤਰਾਂ+ ਵਿੱਚੋਂ ਮਤਨਯਾਹ, ਜ਼ਕਰਯਾਹ, ਯਹੀਏਲ,+ ਅਬਦੀ, ਯਿਰੇਮੋਥ ਅਤੇ ਏਲੀਯਾਹ;
27 ਜ਼ੱਤੂ ਦੇ ਪੁੱਤਰਾਂ+ ਵਿੱਚੋਂ ਅਲਯੋਏਨਾਈ, ਅਲਯਾਸ਼ੀਬ, ਮਤਨਯਾਹ, ਯਿਰੇਮੋਥ, ਜ਼ਾਬਾਦ ਅਤੇ ਅਜ਼ੀਜ਼ਾ;
28 ਬੇਬਈ ਦੇ ਪੁੱਤਰਾਂ+ ਵਿੱਚੋਂ ਯਹੋਹਾਨਾਨ, ਹਨਨਯਾਹ, ਜ਼ੱਬਈ ਅਤੇ ਅਥਲਈ;
29 ਬਾਨੀ ਦੇ ਪੁੱਤਰਾਂ ਵਿੱਚੋਂ ਮਸ਼ੂਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਾਅਲ ਅਤੇ ਯਿਰੇਮੋਥ;
30 ਪਹਥ-ਮੋਆਬ ਦੇ ਪੁੱਤਰਾਂ+ ਵਿੱਚੋਂ ਅਦਨਾ, ਕਲਾਲ, ਬਨਾਯਾਹ, ਮਾਸੇਯਾਹ, ਮਤਨਯਾਹ, ਬਸਲੇਲ, ਬਿਨੂਈ ਅਤੇ ਮਨੱਸ਼ਹ;
31 ਹਾਰੀਮ ਦੇ ਪੁੱਤਰਾਂ+ ਵਿੱਚੋਂ ਅਲੀਅਜ਼ਰ, ਯਿਸ਼ੀਯਾਹ, ਮਲਕੀਯਾਹ,+ ਸ਼ਮਾਯਾਹ, ਸ਼ਿਮਓਨ,
32 ਬਿਨਯਾਮੀਨ, ਮੱਲੂਕ ਅਤੇ ਸ਼ਮਰਯਾਹ;
33 ਹਾਸ਼ੁਮ ਦੇ ਪੁੱਤਰਾਂ+ ਵਿੱਚੋਂ ਮਤਨਈ, ਮਤੱਤਾਹ, ਜ਼ਾਬਾਦ, ਅਲੀਫਾਲਟ, ਯਰੇਮਈ, ਮਨੱਸ਼ਹ ਅਤੇ ਸ਼ਿਮਈ;
34 ਬਾਨੀ ਦੇ ਪੁੱਤਰਾਂ ਵਿੱਚੋਂ ਮਾਦਈ, ਅਮਰਾਮ, ਊਏਲ,
35 ਬਨਾਯਾਹ, ਬੇਦਯਾਹ, ਕਲੂਹੀ,
36 ਵਨਯਾਹ, ਮਰੇਮੋਥ, ਅਲਯਾਸ਼ੀਬ,
37 ਮਤਨਯਾਹ, ਮਤਨਈ ਅਤੇ ਯਾਸਾਈ;
38 ਬਿਨੂਈ ਦੇ ਪੁੱਤਰਾਂ ਵਿੱਚੋਂ ਸ਼ਿਮਈ,
39 ਸ਼ਲਮਯਾਹ, ਨਾਥਾਨ, ਅਦਾਯਾਹ,
40 ਮਕਨਦਬਈ, ਸ਼ਾਸ਼ਈ, ਸ਼ਾਰਈ,
41 ਅਜ਼ਰਏਲ, ਸ਼ਲਮਯਾਹ, ਸ਼ਮਰਯਾਹ,
42 ਸ਼ਲੂਮ, ਅਮਰਯਾਹ ਅਤੇ ਯੂਸੁਫ਼;
43 ਨਬੋ ਦੇ ਪੁੱਤਰਾਂ ਵਿੱਚੋਂ ਯਈਏਲ, ਮਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਯੋਏਲ ਅਤੇ ਬਨਾਯਾਹ।
44 ਇਨ੍ਹਾਂ ਸਾਰਿਆਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤੇ ਸਨ+ ਅਤੇ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਉਨ੍ਹਾਂ ਦੇ ਪੁੱਤਰਾਂ ਸਣੇ ਵਾਪਸ ਭੇਜ ਦਿੱਤਾ।+
ਫੁਟਨੋਟ
^ ਜਾਂ, “ਨੂੰ ਆਪਣੇ ਘਰਾਂ ਵਿਚ ਲਿਆ ਕੇ।”
^ ਇਬ, “ਤੋਂ ਕੰਬਣ ਵਾਲਿਆਂ।”
^ ਜਾਂ, “ਰੋਟੀ ਖਾਣ ਵਾਲੇ ਕਮਰੇ।”
^ ਜਾਂ, “ਉੱਤੇ ਪਾਬੰਦੀ ਲਾਈ ਜਾਵੇਗੀ।”
^ ਇਬ, “ਉਨ੍ਹਾਂ ਨੇ ਆਪਣੇ ਹੱਥ ਦਿੱਤੇ।”