ਗੱਲਬਾਤ ਸ਼ੁਰੂ ਕਰਨੀ

ਪਾਠ 4

ਨਿਮਰ ਬਣੋ

ਨਿਮਰ ਬਣੋ

ਅਸੂਲ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”​—ਫ਼ਿਲਿ. 2:3.

ਪੌਲੁਸ ਨੇ ਕੀ ਕੀਤਾ?

1. ਵੀਡੀਓ ਦੇਖੋ ਜਾਂ ਰਸੂਲਾਂ ਦੇ ਕੰਮ 26:2, 3 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1.   ੳ. ਰਾਜਾ ਅਗ੍ਰਿੱਪਾ ਨਾਲ ਗੱਲ ਕਰਦੇ ਵੇਲੇ ਪੌਲੁਸ ਨੇ ਨਿਮਰਤਾ ਕਿਵੇਂ ਦਿਖਾਈ?

  2.  ਅ. ਪੌਲੁਸ ਨੇ ਆਪਣੇ ਵੱਲ ਧਿਆਨ ਖਿੱਚਣ ਦੀ ਬਜਾਇ ਯਹੋਵਾਹ ਅਤੇ ਉਸ ਦੇ ਬਚਨ ਵੱਲ ਧਿਆਨ ਕਿਵੇਂ ਖਿੱਚਿਆ?​—ਰਸੂਲਾਂ ਦੇ ਕੰਮ 26:22 ਦੇਖੋ।

ਅਸੀਂ ਪੌਲੁਸ ਤੋਂ ਕੀ ਸਿੱਖਦੇ ਹਾਂ?

2. ਜਦੋਂ ਅਸੀਂ ਨਿਮਰਤਾ ਤੇ ਆਦਰ ਨਾਲ ਗੱਲ ਕਰਦੇ ਹਾਂ, ਤਾਂ ਸਾਡਾ ਸੰਦੇਸ਼ ਲੋਕਾਂ ਦੇ ਦਿਲਾਂ ਨੂੰ ਛੂੰਹਦਾ ਹੈ।

ਪੌਲੁਸ ਦੀ ਰੀਸ ਕਰੋ

3. ਦੂਜਿਆਂ ਨੂੰ ਨੀਵਾਂ ਨਾ ਦਿਖਾਓ। ਇੱਦਾਂ ਨਾ ਦਿਖਾਓ ਕਿ ਤੁਹਾਨੂੰ ਸਾਰਾ ਕੁਝ ਪਤਾ ਤੇ ਸਾਮ੍ਹਣੇ ਵਾਲੇ ਨੂੰ ਕੁਝ ਵੀ ਨਹੀਂ ਪਤਾ। ਆਦਰ ਨਾਲ ਗੱਲ ਕਰੋ।

4. ਸਾਫ਼-ਸਾਫ਼ ਦੱਸੋ ਕਿ ਤੁਸੀਂ ਬਾਈਬਲ ਤੋਂ ਗੱਲ ਕਰ ਰਹੇ ਹੋ। ਬਾਈਬਲ ਵਿਚ ਇੱਦਾਂ ਦੀਆਂ ਗੱਲਾਂ ਹਨ ਜੋ ਲੋਕਾਂ ਦੇ ਦਿਲਾਂ ਨੂੰ ਛੂੰਹਦੀਆਂ ਹਨ। ਜਦੋਂ ਅਸੀਂ ਬਾਈਬਲ ਤੋਂ ਗੱਲ ਕਰਦੇ ਹਾਂ, ਤਾਂ ਲੋਕ ਇਸ ʼਤੇ ਨਿਹਚਾ ਕਰਨ ਲੱਗਦੇ ਹਨ।

5. ਨਰਮਾਈ ਨਾਲ ਗੱਲ ਕਰੋ। ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਬਹਿਸ ਨਹੀਂ ਕਰਨੀ ਚਾਹੁੰਦੇ। ਨਿਮਰਤਾ ਦਿਖਾਉਣ ਲਈ ਸ਼ਾਂਤ ਰਹੋ ਤੇ ਗੱਲ ਵਧਣ ਤੋਂ ਪਹਿਲਾਂ ਉੱਥੋਂ ਚਲੇ ਜਾਓ। (ਕਹਾ. 17:14; ਤੀਤੁ. 3:2) ਨਰਮਾਈ ਨਾਲ ਗੱਲ ਕਰਨ ਨਾਲ ਹੋ ਸਕਦਾ ਹੈ ਕਿ ਲੋਕ ਕਿਸੇ ਹੋਰ ਸਮੇਂ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ।