Skip to content

Skip to table of contents

 ਭਾਗ 10

ਪਰਮੇਸ਼ੁਰ ਦਾ ਕਹਿਣਾ ਮੰਨਣ ਵਾਲਿਆਂ ਨੂੰ ਕਿਹੜੀਆਂ ਅਸੀਸਾਂ ਮਿਲਣਗੀਆਂ?

ਪਰਮੇਸ਼ੁਰ ਦਾ ਕਹਿਣਾ ਮੰਨਣ ਵਾਲਿਆਂ ਨੂੰ ਕਿਹੜੀਆਂ ਅਸੀਸਾਂ ਮਿਲਣਗੀਆਂ?

ਲੱਖਾਂ-ਕਰੋੜਾਂ ਮਰੇ ਹੋਇਆਂ ਨੂੰ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ। ਰਸੂਲਾਂ ਦੇ ਕਰਤੱਬ 24:15

ਜ਼ਰਾ ਸੋਚੋ ਕਿ ਤੁਹਾਨੂੰ ਕਿਹੜੀਆਂ ਅਸੀਸਾਂ ਮਿਲਣਗੀਆਂ ਜੇ ਤੁਸੀਂ ਯਹੋਵਾਹ ਦੀ ਸੁਣੋਗੇ! ਤੁਹਾਡੀ ਚੰਗੀ ਸਿਹਤ ਹੋਵੇਗੀ—ਦਰਅਸਲ ਕੋਈ ਵੀ ਬੀਮਾਰ ਜਾਂ ਕਮਜ਼ੋਰ ਨਹੀਂ ਹੋਵੇਗਾ। ਬੁਰੇ ਲੋਕ ਕਿਤੇ ਵੀ ਨਹੀਂ ਹੋਣਗੇ ਅਤੇ ਤੁਸੀਂ ਹਰ ਕਿਸੇ ’ਤੇ ਵਿਸ਼ਵਾਸ ਕਰ ਸਕੋਗੇ।

ਨਾ ਦੁੱਖ, ਨਾ ਸੋਗ, ਨਾ ਰੋਣਾ ਹੋਵੇਗਾ। ਅਤੇ ਨਾ ਕੋਈ ਬੁੱਢਾ ਹੋਵੇਗਾ ਅਤੇ ਨਾ ਕੋਈ ਮਰੇਗਾ।

 ਤੁਸੀਂ ਆਪਣੇ ਪਰਿਵਾਰ ਅਤੇ ਦੋਸਤ-ਮਿੱਤਰਾਂ ਨਾਲ ਰਲ਼-ਮਿਲ ਕੇ ਰਹੋਗੇ। ਨਵੀਂ ਦੁਨੀਆਂ ਵਿਚ ਅਸੀਂ ਜ਼ਿੰਦਗੀ ਦਾ ਅਸਲ ਸੁਆਦ ਲਵਾਂਗੇ।

ਨਾ ਕੋਈ ਡਰ ਹੋਵੇਗਾ ਅਤੇ ਲੋਕ ਦਿਲੋਂ ਖ਼ੁਸ਼ ਹੋਣਗੇ।

ਪਰਮੇਸ਼ੁਰ ਦਾ ਰਾਜ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ। ਪਰਕਾਸ਼ ਦੀ ਪੋਥੀ 21:3, 4